0.4 C
Vancouver
Saturday, January 18, 2025

ਜ਼ਖ਼ਮ

ਅਪਣੇ ਜ਼ਖ਼ਮਾਂ ਦੇ ਨਜ਼ਾਰੇ ਦੇਖਦਾਂ ।
ਦਿਨ ਦੇ ਵੇਲੇ ਵੀ ਮੈਂ ਤਾਰੇ ਦੇਖਦਾਂ ।

ਕੀ ਕਰਾਂ ਮੈਂ ਅਰਸ਼ ਦੇ ਮਜ਼ਲੂਮ ਦਾ ?
ਫ਼ਰਸ਼ ‘ਤੇ ਦਰਦਾਂ ਦੇ ਮਾਰੇ ਦੇਖਦਾਂ ।

ਕਿੰਨੇ ਕੋਠੇ ਨੇ ਇਨ੍ਹਾਂ ਦੀ ਜ਼ੱਦ ਵਿੱਚ ?
ਸ਼ਹਿਰ ਦੇ ਉੱਚੇ ਮੁਨਾਰੇ ਦੇਖਦਾਂ ।

ਕੌਣ ਤਕਦੀਰਾਂ ਨੂੰ ਰੋਵੇ ਬੈਠ ਕੇ ?
ਕੌਣ ਜ਼ੰਜੀਰਾਂ ਉਤਾਰੇ ? ਦੇਖਦਾਂ ।

ਹੱਕ ਦੀ ਖ਼ਾਤਰ ਪਈ ਆਵਾਜ਼ ਦੇ-
ਵੱਧ ਕੇ ਪੱਥਰ ਕੌਣ ਮਾਰੇ ? ਦੇਖਦਾਂ ।

ਕਹਿਰ ਦੇ ਮਾਰੇ ਅਸੀਂ ਹਾਂ ‘ਅਕਬਰਾ’,
ਕੌਣ ਹੁਣ ਜ਼ੁਲਫ਼ਾਂ ਸੰਵਾਰੇ ਦੇਖਦਾਂ ।
ਲੇਖਕ : ਅਕਬਰ ਕਾਜ਼ਮੀ

Related Articles

Latest Articles