-0.9 C
Vancouver
Monday, January 20, 2025

ਤਾਜ਼ਾ ਸਰਵੇਖਣਾਂ ਵਿੱਚ ਐਨ.ਡੀ.ਪੀ. ਦਾ ਪਲੜਾ ਕੰਜ਼ਰਵੇਟਿਵਾਂ ਨਾਲੋਂ ਭਾਰੀ

 

ਸਰੀ, (ਸਿਮਰਨਜੀਤ ਸਿੰਘ) ਠਹੲ ਅਨਗੁਸ ੍ਰਇਦ ੀਨਸਟਿਟੁਟੲ ਨੇ ਆਪਣਾ ਤਾਜ਼ਾ ਸਰਵੇਅ ਜਾਰੀ ਕੀਤਾ, ਜਿਸ ਵਿੱਚ ਐਨ.ਡੀ.ਪੀ. ਨੇ ਕੰਜ਼ਰਵੇਟਿਵ ਪਾਰਟੀ ‘ਤੇ ਪੰਜ ਅੰਕਾਂ ਦੀ ਅਗਵਾਈ ਦਰਸਾਈ। ਸਰਵੇਅ ਅਨੁਸਾਰ ਐਨ.ਡੀ.ਪੀ. ਦਾ ਸਮਰਥਨ 45% ਹੈ, ਕੰਜ਼ਰਵੇਟਿਵ ਪਾਰਟੀ ਦਾ 40%, ਅਤੇ ਘਰੲੲਨ ਪਾਰਟੀ ਨੂੰ 12% ਫੀਸਦੀ ਵੋਟਾਂ ਦਾ ਸਮਰਥਨ ਪ੍ਰਾਪਤ ਹੋ ਰਿਹਾ ਹੈ। ਇਹ ਸਰਵੇਅ ਵੀ ਦੱਸਦਾ ਹੈ ਕਿ ਵੈਨਕੂਵਰ ਅਤੇ ਬਰਨਾਬੀ ‘ਚ ਐਨ.ਡੀ.ਪੀ. ਨੂੰ 56% ਸਮਰਥਨ ਹੈ, ਜਦਕਿ ਕੰਜ਼ਰਵੇਟਿਵ ਪਾਰਟੀ ਨੂੰ 31%, ਸਰੀ ਅਤੇ ਰਿਚਮੰਡ ‘ਚ ਇਹ ਅੰਕੜਾ 49% ਤੋਂ 36% ਹੈ। ਉੱਤਰੀ ਵੈਨਕੂਵਰ ਅਤੇ ਟਰਾਈ ਸਿਟੀਜ਼ ‘ਚ ਇਹ ਮੁਕਾਬਲਾ 46% ਤੋਂ 44% ਹੈ, ਜਦੋਂ ਕਿ ਫ੍ਰੇਜ਼ਰ ਵੈਲੀ ਅਤੇ ਇੰਟੀਰੀਅਰ ਵਿੱਚ ਕੰਜ਼ਰਵੇਟਿਵ ਪਾਰਟੀ ਅੱਗੇ ਹੈ। ਇਸ ਵਾਰ ਦੀਆਂ ਚੋਣਾਂ ‘ਚ ਹੈਲਥਕੇਅਰ ਮੁੱਖ ਚੋਣ ਮਸਲਾ ਬਣ ਗਿਆ ਹੈ, ਜੋ ਇੱਕ ਸਾਲ ਤੋਂ ਵੱਧ ਸਮੇਂ ਤੱਕ ਮਹਿੰਗਾਈ ਦੇ ਮਸਲੇ ਤੋਂ ਬਾਅਦ ਪਹਿਲੀ ਵਾਰ ਏਜੰਡੇ ‘ਤੇ ਆਇਆ ਹੈ। ਅਨਗੁਸ ੍ਰਇਦ ਦੇ ਪ੍ਰਧਾਨ ਸ਼ਾਚੀ ਕੁਰਲ ਨੇ ਕਿਹਾ, ”ਐਨ.ਡੀ.ਪੀ. ਲਈ ਇਹ ਚੋਣਾਂ ਦੇ ਆਖਰੀ ਦਿਨਾਂ ਵਿੱਚ ਫ਼ਾਇਦਾ ਸਾਬਤ ਹੋ ਸਕਦਾ ਹੈ।”

Related Articles

Latest Articles