9 C
Vancouver
Saturday, November 23, 2024

ਪੰਜਾਬ ਤੋਂ ਬਾਅਦ ਹਰਿਆਣਾ ਤੇ ਦਿੱਲੀ ਡਰਗ ਦੇ ਚੱਕਰਵਿਊ ਵਿਚ ਫਸੇ

ਗੁਜਰਾਤ ਦੇ ਸਮੁੰਦਰ ਦੇ ਤੱਟ ‘ਤੇ ਫੜੀ ਡਰੱਗ ਦੇ ਮੁਖ ਦੋਸ਼ੀ ਦਾ ਹਾਲੇ ਤਕ ਕੋਈ ਪਤਾ ਨਹੀਂ, ਤਸਕਰਾਂ, ਪੁਲਿਸ ,ਸਿਆਸਤਦਾਨਾਂ ਦੇ ਭਿ੿ਸ਼ਟ ਗਠਜੋੜ ਕਾਰਣ ਵਧ ਰਹੇ ਨੇ ਨਸ਼ੇ
ਭਾਰਤ ਵਿਚ ਨਸ਼ੇ ਦੇ ਕਾਰੋਬਾਰ ਦੇ ਸਿਲਸਿਲੇ ਵਿਚ ਕੁਝ ਸਮਾਂ ਪਹਿਲਾਂ ਤੱਕ ਸਿਰਫ਼ ਉੱਡਦਾ ਪੰਜਾਬ ਦੀ ਚਰਚਾ ਹੁੰਦੀ ਸੀ, ਕਿਉਂਕਿ ਪੰਜਾਬ ਦੇ ਨੌਜਵਾਨਾਂ ਵਿਚ ਨਸ਼ੇ ਦਾ ਰੁਝਾਨ ਵਧ ਰਿਹਾ ਸੀ। ਇਸ ਤੋਂ ਇਲਾਵਾ ਕੁਝ ਵੱਡੇ ਸ਼ਹਿਰਾਂ ਅਤੇ ਮਹਾਂਨਗਰਾਂ ਦੀ ਹਾਈ-ਪ੍ਰੋਫਾਈਲ ਸੁਸਾਇਟੀ ਵਿਚ ਇਸ ਦਾ ਰੁਝਾਨ ਸੀ ਪਰ ਹੁਣ ਤਾਂ ਇਕ ਤੋਂ ਬਾਅਦ ਇਕ ਕਈ ਰਾਜ ਇਸ ਦੀ ਲਪੇਟ ਵਿਚ ਆ ਰਹੇ ਹਨ। ਹਾਲ ਹੀ ਵਿਚ ਹਰਿਆਣਾ ਵਿਧਾਨ ਸਭ ਚੋਣਾਂ ਸਮੇਂ ਕਈ ਪੱਤਰਕਾਰਾਂ ਨੇ ਚੋਣ ਕਵਰੇਜ ਤੋਂ ਇਲਾਵਾ ਹਰਿਆਣਾ ਵਿਚ ਨਸ਼ੇ ਦੇ ਵਧਦੇ ਰੁਝਾਨ ਬਾਰੇ ਰਿਪੋਰਟ ਕੀਤੀ। ਪੰਜਾਬ ਅਤੇ ਹਰਿਆਣਾ ਦੇ ਅਸਰ ਵਿਚ ਦਿੱਲੀ ਅਤੇ ਸਮੁੱਚਾ ਐੱਨ.ਸੀ.ਆਰ. ਨਸ਼ੇ ਦੀ ਲਪੇਟ ਵਿਚ ਆ ਚੁੱਕਾ ਹੈ। ਪਿਛਲੇ ਦਿਨੀਂ ਦਿੱਲੀ ਅਤੇ ਗੁਰੂਗ੍ਰਾਮ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸਾਢੇ ਪੰਜ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ 560 ਕਿਲੋ ਨਸ਼ੇ ਦੀ ਖੇਪ ਫੜੀ। ਇਸ ਦੇ ਦੋ ਦਿਨ ਬਾਅਦ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ 1814 ਕਰੋੜ ਰੁਪਏ ਦੀ ਨਸ਼ੇ ਦੀ ਖੇਪ ਫੜੀ ਗਈ। ਭੋਪਾਲ ਵਿਚ ਪਹਿਲੀ ਵਾਰ ਇਸ ਪੱਧਰ ‘ਤੇ ਨਸ਼ਾ ਫੜਿਆ ਗਿਆ। ਲੋਕ ਭੁੱਲੇ ਨਹੀਂ ਹੋਣਗੇ, ਜਦੋਂ ਇਸ ਸਾਲ ਫਰਵਰੀ ਵਿਚ ਗੁਜਰਾਤ ਦੇ ਸਮੁੰਦਰ ਦੇ ਤੱਟ ‘ਤੇ ਤਿੰਨ ਟਨ ਤੋਂ ਜ਼ਿਆਦਾ ਨਸ਼ਾ ਫੜਿਆ ਗਿਆ ਸੀ। ਪਿਛਲੇ ਸਾਲ ਮਈ ‘ਚ ਐੱਨ.ਸੀ.ਬੀ. ਨੇ ਪਾਕਿਸਤਾਨ ਤੋਂ ਆਏ ਇਕ ਜਹਾਜ਼ ਵਿਚ 12 ਹਜ਼ਾਰ ਕਰੋੜ ਰੁਪਏ ਦੀ ਢਾਈ ਟਨ ਮੈਥਮਫੈਟਾਮਾਈਨ ਫੜੀ ਸੀ। ਹੁਣ ਕੋਈ ਇਕ-ਦੋ ਵਿਅਕਤੀ ਤਾਂ ਇਸ ਮਾਤਰਾ ਵਿਚ ਨਸ਼ਾ ਨਹੀਂ ਮੰਗਵਾ ਸਕਦੇ। ਜ਼ਾਹਿਰ ਹੈ ਕਿ ਇਸ ਪਿੱਛੇ ਕੋਈ ਸੰਗਠਿਤ ਗਿਰੋਹ ਹੀ ਹੋਵੇਗਾ।ਪਰ ਸਰਕਾਰ ਅਜੇ ਤਕ ਇਸ ਦਾ ਪਤਾ ਨਹੀਂ ਲਗਾ ਸਕੀ। ਆਮ ਧਾਰਨਾ ਹੈ ਕਿ ਪੁਲਿਸ ਅਤੇ ਦੂਜੀਆਂ ਏਜੰਸੀਆਂ ਕਿਸੇ ਪਾਬੰਦੀਸ਼ੁਦਾ ਉਤਪਾਦ ਨੂੰ ਫੜਦੀਆਂ ਹਨ ਤਾਂ ਉਨ੍ਹਾਂ ਦਾ ਔਸਤ 100 ਵਿਚੋਂ ਇਕ ਦਾ ਹੁੰਦਾ ਹੈ। ਭਾਵ 100 ਖੇਪ ਨਿਕਲੇਗੀ ਤਾਂ ਇਕ ਫੜੀ ਜਾਵੇਗੀ। ਸੋ, ਜਿੰਨਾ ਨਸ਼ਾ ਫੜਿਆ ਜਾ ਰਿਹਾ ਹੈ, ਉਸ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਾਜ਼ਾਰ ਵਿਚ ਕਿੰਨਾ ਨਸ਼ਾ ਆ ਰਿਹਾ ਹੈ।ਸਾਫ ਗਲ ਇਹ ਹੈ ਪੁਲਿਸ, ਤਸਕਰ ਤੇ ਸਿਆਸਤਦਾਨ ਮਿਲੇ ਹੋਏ ਹਨ।ਡਰਗ ਮਨੀ ਇਨ੍ਹਾਂ ਦੀਆਂ ਤਿੰਜੋਰੀਆਂ ਭਰਨ ਦਾ ਵਡਾ ਸਾਧਨ ਹੈ।

Related Articles

Latest Articles