ਸਾਖਰ ਪੰਜਾਬ

 

ਆਪਣਾ ਹੀ ਕੋਈ ਅੰਬਰ ਘੜੀਏ
ਆਜਾ ਵਿਚ ਗਗਨਾ ਦੇ ਚੜੀਏਂ
ਚੱਲ ਖਾਂ ਵਿਚ ਪਤਾਲਾਂ ਘੁੰਮੀਏਂ
ਧਰਤੀ ਦੀ ਹਿਕੜੀ ਨੂੰ ਚੁੰਮੀਏਂ
ਪੌਣਾ ਦੇ ਸੰਗ ਉੱਡ ਉੱਡ ਜਾਈਏ
ਆਜਾ ਕੋਈ ਤਰਕੀਬ ਲੜਾਈਏ
ਜਿੱਥੇ ਹੋਵੇ ਕੋਈ ਸਾਧ ਮੁਰਾਧੀ
ਉਹੀ ਗੁਰੂ ਤੇ ਸੰਤ ਉਪਾਧੀ
ਘਾਹ ਨੂੰ ਆਜਾ ਲਾਡ ਲਡਾਈਏ
ਪੱਤਿਆਂ ਦੇ ਵਿਚ ਲੁੱਕ ਛਿੱਪ ਜਾਈਏ
ਐਸਾ ਹੋਵੇ ਕੋਈ ਪਤਾ ਟਿਕਾਣਾ
ਜਿੱਥੇ ਜਾਤ ਕੋਈ ਨਹੀਂ ਘਰਾਣਾ
ਉਸ ਦੇਸ਼ ਦੇ ਵਾਸੀ ਬਣੀਏ
ਸੰਤ ਰਾਮ ਉਦਾਸੀ ਬਣੀਏ
ਕਿਰਤੀ ਦਾ ਕੋਈ ਗੀਤ ਬਣਾਈਏ
ਕੱਲੀ ਨਾ ਆਜ਼ਾਦੀ ਗਾਈਏ
ਸਭ ਦਾ ਹੱਕ ਬਰਾਬਰ ਹੋਵੇ
ਕੋਈ ਤਕੜਾ ਨਾ ਜਾਬਰ ਹੋਵੇ
ਲੈ ਕੈ ਹੱਥ ਵਿਚ ਕਹੀ ਕਿਤਾਬ
ਸਾਖਰ ਬਣਾਈਏ ਇਹ ਪੰਜਾਬ ।
ਲੇਖਕ : ਸੁਖਬੀਰ ਮੁਹੱਬਤ

Exit mobile version