ਸਾਡਾ ਸੂਰਜ ਵੀ ਮੋੜੋ
ਸਾਡਾ ਚਾਨਣ ਵੀ ਮੋੜੋ
ਕਿਤੇ ਖਾ ਨਾ ਜਾਣ ਚੰਦਰੇ ਹਨੇਰੇ
ਕੱਟ ਬੇੜੀਆਂ, ਪੈਰਾਂ ‘ਚ ਅਸਾਂ
ਬਿਜਲੀ ਸੀ ਬੱਧੀ
ਸਾਡੇ ਪੈਰਾਂ ‘ਚੋਂ ਹਟਾਓ
ਕਾਲੇ ਪੰਧ ਇਹ ਲੰਮੇਰੇ
ਸਾਡਾ ਚਾਨਣ ਚੁਰਾ ਕੇ
ਤੁਸੀਂ ਕਿੱਥੇ ਭੱਜ ਚੱਲੇ
ਅਸੀਂ ਜ਼ੁਲਮਾਂ ਦੇ ਵੈਰੀ
ਅਸਾਂ ਵੰਡਣੇ ਸਵੇਰੇ
ਸਾਡੇ ਨੈਣਾਂ ਵਿੱਚ ਭਖਦੇ ਨੇ
ਰੋਹ ਦੇ ਚਿੰਗਾੜੇ
ਅਸੀਂ ਹਿੰਮਤਾਂ ਦੇ ਜਾਏ
ਸਾਡੇ ਪਰਬਤਾਂ ਦੇ ਜੇਰੇ।
ਸਾਡੇ ਪੈਰਾਂ ਨਾਲ਼ ਕਾਲ਼
ਜਿਹੜਾ ਬੰਨ੍ਹਿਆ ਤੁਸਾਂ ਨੇ
ਤੁਹਾਡੇ ਸਿਰਾਂ ਉੱਤੇ ਕੂਕੂ
ਜਦੋਂ ਹੋਣਗੇ ਨਿਬੇੜੇ।
ਸਾਡਾ ਸੂਰਜ ਵੀ ਮੋੜੋ
ਸਾਡਾ ਚਾਨਣ ਵੀ ਮੋੜੋ
ਕਿਤੇ ਖਾ ਨਾ ਜਾਣ ਚੰਦਰੇ ਹਨੇਰੇ।
ਮਨਜੀਤ ਇੰਦਰਾ