-1.1 C
Vancouver
Sunday, January 19, 2025

ਟਿੱਕਟਾਂ ਦੀ ਵੰਡ

 

 

 

ਲੇਖਕ : ਬਰਾੜ-ਭਗਤਾ ਭਾਈ ਕਾ ਸੰਪਰਕ : 1-604-751-1113

ਜਿਵੇਂ ਜਿਵੇਂ ਵੋਟਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਸੀ ਤਿਵੇਂ ਤਿਵੇਂ ਲੋਕ ਪਿੰਡ ਦੀ ਸੱਥ ੱਚ ਆ ਕੇ ਵੋਟਾਂ ਬਾਰੇ ਕੰਸੋਆਂ ਲੈਣ ਦੇ ਰੁਝਾਣ ੱਚ ਲੱਗੇ ਹੋਏ ਸਨ। ਨਵੀਂ ਪਾਰਟੀ ਚੋਣ ਮੈਦਾਨ ੱਚ ਆਉਣ ਨਾਲ ਦਿਨ-ਬ-ਦਿਨ ਚੋਣਾਂ ਦਾ ਮਹੌਲ ਬਦਲਦਾ ਜਾ ਰਿਹਾ ਸੀ। ਲੋਕ ਰੇਡੀਓ, ਟੀਵੀ, ਅਖਬਾਰਾਂ ਅਤੇ ਪੜ੍ਹੇ ਤੇ ਅਣਪੜ੍ਹ ਲੋਕਾਂ ਤੋਂ ਐਧਰਲੀਆਂ ਓਧਰਲੀਆਂ ਭਾਂਤ-ਭਾਂਤ ਦੀਆਂ ਚੁੱਟਕਲੀ ਖਬਰਾਂ ਸੁਣਕੇ ਸੱਥ ੱਚ ਆ ਕੇ ਇਉਂ ਛੱਡ ਰਹੇ ਸਨ ਜਿਵੇਂ ਲੋਕਾਂ ਨੂੰ ਦਿਖਾਉਣ ਵਾਸਤੇ ਜੋਗੀ ਪਟਾਰੀ ੱਚੋਂ ਸੱਪ ਕੱਢ ਕੇ ਛੱਡ ਦੇਵੇ। ਝਾੜੂ ਵਾਲਿਆਂ ਦੀ ਰੈਲੀ ਦੀਆਂ ਖ਼ਬਰਾਂ ਸੁਣ ਕੇ ਆਇਆ ਨਿਧਾਨੇ ਬੁੜ੍ਹੇ ਕਾ ਤੇਜੂ ਸੱਥ ੱਚ ਆ ਕੇ ਕਹਿੰਦਾ,

“ਐਤਕੀ ਤਾਂ ਬਈ ਬੱਕਰੀ ਨੋਟ ਵੀ ਖਾਊਗੀ ਤੇ ਦੁੱਧ ਮਨ੍ਹੀ ਦੇਣਾ।”

ਮਾਹਲੇ ਨੰਬਰਦਾਰ ਨੇ ਪੁੱਛਿਆ, “ਕੀਹਦੀ ਗੱਲ ਕਰਦੈਂ ਤੇਜ ਸਿਆਂ?”

ਸੀਤਾ ਮਰਾਸੀ ਕਹਿੰਦਾ, “ਇਹ ਤਾਂ ਵੋਟਾਂ ਆਲਿਆਂ ਦੀ ਗੱਲ ਕਰਦਾ ਲੱਗਦਾ ਨੰਬਰਦਾਰਾ ਜਿਮੇਂ ਕਿਤੇ ਕੱਲ੍ਹ ਝਾੜੂ ਆਲਿਆਂ ਦੀ ਰੈਲੀ ੱਤੇ ਜਾ ਕੇ ਆਇਆ ਹੁੰਦਾ। ਤੇਜੂ ਦਾ ਤਾਂ ਕਹਿਣ ਤੋਂ ਭਾਵ ਐ ਬਈ ਐਤਕੀ ਪੈਸੇ ਲੋਕ ਨੀਲੇ ਚਿੱਟਿਆਂ ਤੋਂ ਲੈਣਗੇ ਤੇ ਵੋਟਾਂ ਝਾੜੂ ਆਲਿਆਂ ਨੂੰ ਪਾਉਣਗੇ।”

ਬਾਬਾ ਸੰਤੋਖ ਸਿਉਂ ਤੇਜੂ ਨੂੰ ਕਹਿੰਦਾ, “ਉਰ੍ਹੇ ਨੂੰ ਹੋ ਸ਼ੇਰਾ ਭੋਰਾ। ਐਥੇ ਬਹਿ ਕੇ ਦੱਸ ਕੀਹਦੀ ਬੱਕਰੀ ੱਖਰੋਟ ਖਾ ਗੀ। ਬੰਦਿਆਂ ਨੂੰ ਤਾਂ ਯਾਰ ੱਖਰੋਟ ਜੁੜਦੇ ਨ੍ਹੀ, ਬੱਕਰੀ ਨੂੰ ਕਿਹੜਾ ਘਰ ੱਖਰੋਟ ਪਾਉਂਦਾ ਬਈ?”

ਸੱਥ ਦੇ ਨਾਲ ਬਲੌਰੇ ਕੇ ਘਰੇ ਪੱਠੇ ਕੁਤਰੀ ਜਾਂਦੇ ਪੀਟਰ ਇੰਜਨ ਦੇ ਖੜਕੇ ੱਚ ਬਾਬੇ ਸੰਤੋਖ ਸਿਉਂ ਨੂੰ ਤੇਜੂ ਦੀ ਕਹੀ ਬੱਕਰੀ ਦੇ ਨੋਟ ਵਾਲੀ ਗੱਲ ਸਮਝ ਨਾ ਆਈ ਕਰਕੇ ਬੁੱਘਰ ਦਖਾਣ ਬਾਬੇ ਨੂੰ ਕਹਿੰਦਾ, “ਖਰੋਟਾਂ ਦੀ ਗੱਲ ਨ੍ਹੀ ਬਾਬਾ, ਗੱਲ ਤਾਂ ਵੋਟਾਂ ਦੀ ਕਰਦੇ ਐ ਇਹੇ।”

ਬੰਤਾ ਬੁੜ੍ਹਾ ਤੇਜੂ ਨੂੰ ਕਹਿੰਦਾ, “ਤੂੰ ਸਣਾ ਬਈ ਪਹਿਲਾਂ ਤੇਜ ਸਿਆਂ ਕੀ ਸੁਣ ਕੇ ਆਇਐਂ ਵੋਟਾਂ ਬਾਰੇ?”

ਤੇਜੂ ਕਹਿੰਦਾ, “ਮੈਂ ਤਾਂ ਇਉਂ ਕਹਿਨੈਂ, ਆਹ ਜਿੱਦਣ ਦੇ ਝਾੜੂ ਆਲਿਆਂ ਨੇ ਫੰਘ ਜੇ ਫਲਾਏ ਐ, ਓਦਣ ਤੋਂ ਨੀਲੇ ਤੇ ਚਿੱਟਿਆਂ ਦੀ ਢਿੰਬਰੀ ਦੀਆਂ ਚੂੜੀਆਂ ਕੁਸ ਵੱਧ ਕਸੀਆਂ ਗਈਆਂ ਲੱਗਦੀਐਂ। ਅੱਗੇ ਤਾਂ ਇਹ ਪਤੰਦਰ ਆਪਸ ਵਿੱਚ ਈ ਇੱਕ ਦੂਜੇ ੱਤੇ ਤੋਪ ਦੇ ਗੋਲੇ ਆਂਗੂੰ ਵਰ੍ਹੀ ਜਾਂਦੇ ਰਹਿੰਦੇ ਸੀ ਜਿਮੇਂ ਕੋਈ ਪਰਾਣੇ ਜਾਮੇਂ ਦੀ ਦੁਸ਼ਮਣੀ ਹੁੰਦੀ ਐ। ਹੁਣ ਜਿੱਦਣ ਦੇ ਝਾੜੂ ਆਲੇ ਭੋਰਾ ਖੰਘ ਜੀ ਖੰਘੇ ਐ, ਹੁਣ ਆਪਸ ਵਿੱਚ ਏਕਾ ਜਾ ਕਰਗੇ ਲੱਗਦੇ ਐ। ਹੁਣ ਝਾੜੂ ਆਲਿਆਂ ਨੂੰ ੱਕੱਠੇ ਹੋ ਕੇ ਇਉਂ ਪੈਂਦੇ ਐ ਜਿਮੇਂ ਕਲਫੂ ੱਚ ਦਿੱਤੀ ਢਿੱਲ ਵੇਲੇ ਲੋਕ ਸੌਦਾ ਲੈਣ ਨੂੰ ਛੋਟੇ ਘੋਲੀਏ ਆਲੇ ਜੱਜ ਦੀ ਕਰਿਆਣੇ ਆਲੀ ਹੱਟੀ ਨੂੰ ਪੈ ਗੇ ਸੀ।”

ਏਨੇ ਚਿਰ ਨੂੰ ਨਾਥਾ ਅਮਲੀ ਇੱਕ ਨਾਹਰਾ ਲਾਉਂਦਾ ‘ਨਾ ਡੋਡਿਆਂ ਨੂੰ ਨਾ ਦਾਰੂ ਨੂੰ, ਵੋਟ ਪਾਉਣੀ ਝਾੜੂ ਨੂੰ’ ਗਾਉਂਦਾ ਗਾਉਂਦਾ ਨੰਦ ਬਾਜੀਗਰ ਦੇ ਢੋਲ ਵਾਂਗੂੰ ਸੱਥ ੱਚ ਆ ਖੜਕਿਆ। ਆਉਂਦਾ ਹੀ ਬਾਬੇ ਸੰਤੋਖ ਸਿਉਂ ਨੂੰ ਕਹਿੰਦਾ, “ਲੈ

 

ਬਈ ਬਾਬਾ! ਇੱਕ ਪਾਲਟੀ ਹੋਰ ਉੱਠ ਪੀ ਐ। ਕਹਿੰਦੇ ਬੜੀ ੱਮਾਨਦਾਰ ਪਾਲਟੀ ਐ। ਮੈਨੂੰ ਤਾਂ ਬਾਬਾ ਲੋਕਾਂ ਦੀ ਸਮਝ ਨ੍ਹੀ ਆਉਂਦੀ ਬਈ ਹਜੇ ਤਾਂ ਪਹਿਲੀ ਪਾਲਟੀ ਆਲਿਆਂ ਨੇ ਗੋਲਕ ਦੀਆਂ ਕੁੰਜੀਆਂ ਵਖਾਈਆਂ ਮਨ੍ਹੀ, ਇਹ ਪਾਲਟੀ ੱਮਾਨਦਾਰ ਕਾਸਤੇ ਹੋ ਗੀ। ੱਮਾਨਦਾਰੀ ਦਾ ਤਾਂ ਪਤਾ ਫੇਰ ਈ ਲੱਗੂ ਜਦੋਂ ਰਾਜ ੱਤੇ ਬੈਠਣਗੇ। ਰਾਜ ਇਨ੍ਹਾਂ ਨੂੰ ਮਿਲਣਾ ਨ੍ਹੀ ਕੁੰਜੀਆਂ ਅਗਲਿਆਂ ਨੇ ਫੜਾਉਣੀਆਂ ਨ੍ਹੀ।”

ਬਾਬਾ ਸੰਤੋਖ ਸਿਉਂ ਕਹਿੰਦਾ, “ਵੋਟਾਂ ਤਾਂ ਹਜੇ ਦੂਰ ਐ ਲਾਂਗੜ ਹੁਣੇ ਕਸੀ ਫਿਰਦੇ ਐ ਇਹੇ। ਇਹ ਨਮੀਂ ਪਾਲਟੀ ੱਚ ਕਿਹੜੇ-ਕਿਹੜੇ ਉੱਠੇ ਐ ਅਮਲੀਆ?”

ਮਾਹਲਾ ਨੰਬਰਦਾਰ ਕਹਿੰਦਾ, “ਬਥੇਰੇ ਉੱਠੇ ਐ। ਐਤਕੀਂ ਤਾਂ ਰਾਜ ਪਲਟੂਗਾ ਲੱਗਦੈ। ਬਾਕੀ ਭਾਈ ਫੇਰ ਵਾਘਰੂ ਨੂੰ ਪਤਾ।

ਰਤਨ ਸਿਉਂ ਸੂਬੇਦਾਰ ਕਹਿੰਦਾ, “ਓੁਹ ਤਾਂ ਨੰਬਰਦਾਰ ਤੇਰੀ ਗੱਲ ਠੀਕ ਐ ਬਈ ਨਮੀਂ ਪਾਰਟੀ ਆਲੇ ਉੱਠੇ ਤਾਂ ਕਈ ਐ, ਪਰ ਕੋਈ ਵਜਨਦਾਰ ਬੰਦਾ ਤਾਂ ਦੀਂਹਦਾ ਨ੍ਹੀ ਇਨ੍ਹਾਂ ੱਚ। ਵਿੱਚੇ ਈ ਇੱਕ ਡਰਾਮੇ ਜੇ ਆਲੇ ਨੂੰ ਟਿਕਟ ਦੇ ੱਤਾ। ਇੱਕ ਕਹਿੰਦੇ ਕੋਈ ਛੋਟੀ ਜੀ ਉਮਰੀ ਦੀ ਕੁੜੀ ੱਠਾਈ ਐ। ਬਾਹਵਾ ਜਮਾਤਾਂ ਪੜ੍ਹੀ ਵੀ ਐ। ਕਹਿੰਦੇ ਉਹ ਕਿਸੇ ਗਰੀਬ ਗੁਰਬੇ ਦਾ ਘਰ ਵਖਾ ਕੇ ਈ ਟਿੱਕਟ ਲੈ ਗੀ। ਨਾ ਈਂ ਉਹਨੇ ਕਹਿੰਦੇ ਟਿਕਟ ਮੰਗੀ ਸੀ ਉਈਂ ਘਰੇ ਜਾ ਕੇ ਉਹਨੂੰ ਟਿਕਟ ਦੇ ਆਏ ਜਿਮੇਂ ਜੰਨ ਗਏ ਜਾਨੀ ਪਿੰਡ ਦੀ ਕੁੜੀ ਨੂੰ ਪੱਤਲ ਦੇ ਕੇ ਆਉਂਦੇ ਹੁੰਦੇ ਐ। ਸੁਣ ਲੋ ੱਮਾਨਦਾਰਾਂ ਦੀਆਂ ਗੱਲਾਂ। ਓਧਰ ਲੁਦੇਆਣੇ ਵੱਲੀਂ ਪਹਿਲਾਂ ਦੋ ਜਾਣਿਆਂ ਦਾ ਆਪਸ ਵਿੱਚ ਮਕਾਬਲਾ ਕਰਾਇਆ। ਕਹਿੰਦੇ ਜਿਹੜਾ ਵੱਧ ਵੋਟਾਂ ਲੈ ਜੂ ਉਹਨੂੰ ਟਿਕਟ ਦੇਮਾਂਗੇ।”

ਅਮਲੀ ਸੂਬੇਦਾਰ ਦੀ ਗੱਲ ਟੋਕ ਕੇ ਕਹਿੰਦਾ, “ਕਹਿੰਦੇ ਜੀਹਨੇ ਤਾਂ ਫੌਜੀ ਸਾਹਬ ਸੈਂਕੜੇ ਦੇ ਨੇੜੇ ਤੇੜੇ ਵੋਟਾਂ ਲਈਆਂ ਉਹਨੂੰ ਤਾਂ ਪੁੱਛਿਆ ਨ੍ਹੀ, ਜੀਹਨੂੰ ਸੱਤ ਵੋਟਾਂ ਪਈਆਂ, ਉਹਨੂੰ ਇਉਂ ਟਿਕਟ ਫੜਾ ੱਤੀ ਜਿਮੇਂ ਆਪਣੇ ਪਿੰਡ ਆਲਾ ਹਰੀ ਪਤੌੜਾਂ ਆਲਾ ੱਖਬਾਰ ਆਲੇ ਕਾਤਕ ੱਚ ਪਤੌੜਾਂ ੱਤੇ ਇੰਮਲੀ ਦੀ ਚਟਣੀ ਪਾ ਕੇ ਪਤੌੜ ਫੜਾ ਦਿੰਦੈ। ਲੈ ਦੱਸ! ਵੇਖ ਲਾ ਬਾਬਾ ੱਮਾਨਦਾਰ ਪਾਲਟੀ ਦਾ ਫੈਂਸਲਾ।”

ਸੀਤਾ ਮਰਾਸੀ ਕਹਿੰਦਾ, “ਮੈਂ ਤਾਂ ਸੁਣਿਐ ਅਕੇ ਆਹ ਜਿਹੜੇ ਹੋਟਲਾਂ ਹਾਟਲਾਂ ਆਲਿਆਂ ਨੇ ਗਾਹਕਾਂ ਨੂੰ ਚਾਹਾਂ ਚੂਹਾਂ ਫੜਾਉਣ ਆਲੇ ਰੱਖੇ ਵੇ ਐ ਉਨ੍ਹਾਂ ਨੂੰ ਵੀ ਦੋ-ਦੋ, ਚਾਰ-ਚਾਰ ਟਿੱਕਟਾਂ ਦੇਣੀਆਂ। ਪਤਾ ਨ੍ਹੀ ਸੱਚ ਐ ਕੁ ਝੂਠ ਐ?”

ਨਾਥਾ ਅਮਲੀ ਕਹਿੰਦਾ, “ਉਹ ਵੀ ਸੁਣ ਲਾ ਹੁਣ। ਗੱਲ ਤਾਂ ਤੈਂ ਛੇੜ ਈ ਲਈ ਐ, ਆਹ ਹੁਣੇ ਈ ਨਰੰਜਨ ਮਾਹਟਰ ਸੁੱਖੂ ਪਾਹੜੇ ਕੇ ਘਰੇ ਦੱਸ ਕੇ ਗਿਆ, ਕਹਿੰਦਾ ‘ਇੱਕ ਪਕੌੜਿਆਂ ਆਲਾ ਕੋਈ ਹਲਵਾਈ ਵੀ ਠਾਇਆ। ਇੱਕ ਕਹਿੰਦਾ ਕੁਲਫੀਆਂ ਆਲਾ ਕੋਈ। ਇੱਕ ਔਧਰ ਬੋਹੇ ਬਲ੍ਹਾਢੇ ਅੱਲ ਕਹਿੰਦਾ ਆਟਾ ਚੱਕੀ ਚਲਾਉਦਾ ਕੋਈ ਉਹਦੇ ਮੌਰਾਂ ੱਚ ਕਲੀਡਰ ਪਾ ੱਤਾ ਦੱਸਦੇ ਐ। ਇੱਕ ਕੋਈ ਪੈਂਚਰਾਂ ਪੂੰਚਰਾਂ ਆਲਾ ਵੀ ਉੱਠਿਐ। ਇਨ੍ਹਾਂ ੱਚ ਤੂੰ ਆਪ ਈ ਦੱਸਦੇ ਬਾਬਾ ਜਿੱਤਣ ਆਲਾ ਕਿਹੜਾ। ਓੱਥੇ ਜਿੱਤੇ ਵੇ ਜਿੱਥੇ ਚੰਦੀਗੜ ਜਾਂਦੇ ਹੁੰਦੇ ਐ, ਆਹ ਹਲਵਾਈ ਤੋਂ ਕੀ ਜਲੇਬੀਆਂ ਕਢਾਉਣੀਐਂ ਓੱਥੇ ਲਜਾ ਕੇ ਕੁ ਪਕੌੜਿਆਂ ਦੀ ਰੇੜ੍ਹੀ ਲਵਾਉਣੀ ਐਂ? ਆਹ ਕੁਲਫੀਆਂ ਆਲੇ ਬਾਰੇ ਕਹਿੰਦੇ ਹੋਣਗੇ ਜੇ ਜਿੱਤਗੇ ਤਾਂ ਕੁਲਫੀਆਂ ਆਲੇ ਤੋਂ ਕੁਲਫੀਆਂ ਖਾ ਲਿਆ ਕਰਾਂਗੇ। ਆਟਾ ਚੱਕੀ ਆਲੇ ਤੋਂ ਆਟਾ ਊਟਾ ਪਿਹਾ ਲਿਆ ਕਰਾਂਗੇ। ਮੈਨੂੰ ਨ੍ਹੀ ਬਾਬਾ ਸਮਝ ਆਈ ਬਈ ਇਹ ਕੀ ਕਰੀ ਜਾਂਦੇ ਐ। ਇਹ ਰੇਹੜੀ ਲਾਉਣ ਆਲੇ ਡੱਗੀ ਵੇਚਣ ਆਲੇ, ਖਾਰੀ ਵੇਚਣ ਆਲੇ ਕਿੱਥੋਂ ਜਿੱਤ ਜਾਣਗੇ ਯਾਰ। ਕਿਸੇ ਚੱਜ ਦੇ ਬੰਦੇ ਨੂੰ ਤਾਂ ਟਿਕਟ ਦਿੱਤੀ ਨ੍ਹੀ, ਹੋਰ ਈ ਜੀਹਨੂੰ ਕੋਈ ਜਾਣਦਾ ਨ੍ਹੀ ਉਹਨੂੰ ਵਾਧੂ ਈ ਚੰਡੋਲ ੱਤੇ ਚੜ੍ਹਾਉਣ ਲੱਗੇ ਐ।”

ਬਾਬਾ ਸੰਤੋਖ ਸਿਉਂ ਕਹਿੰਦਾ, “ਆਹ ਜਿਹੜੇ ਵੱਡੇ ਵੱਡੇ ਕਹਿੰਦੇ ਕਹਾਉਂਦੇ ਲੀਡਰ ਐ ਇਨ੍ਹਾਂ ਦਾ ਹਜੇ ਨਾਉਂ ਈਂ ਲਿਆ ਕਿਸੇ ਨੇ ਜਿਨ੍ਹਾਂ ਨੂੰ ਬੱਚਾ-ਬੱਚਾ ਜਾਣਦੈ।”

ਅਮਲੀ ਨੇ ਬਾਬੇ ਨੂੰ ਪੁੱਛਿਆ, “ਕੀਹਦੀ ਗੱਲ ਕਰਦੈਂ ਬਾਬਾ ਤੂੰ ਸੁੱਚਾ ਪੁਰੀਏ ਛੋਟੇ ਦੀ ਕੁ ਕਿਸੇ ਹੋਰ ਦੀ?”

ਸੂਬੇਦਾਰ ਅਮਲੀ ਦੀ ਗੱਲ ੱਤੇ ਹੱਸ ਕੇ ਬੋਲਿਆ, “ਸੁੱਚਾ ਪੁਰੀਆ ਛੋਟਾ ਨ੍ਹੀ ਓਏ ਅਮਲੀਆ। ਛੋਟੇਪੁਰ ਆਲਾ ਸੁੱਚਾ ਸਿਉਂ ਐਂ। ਹੋਰ ਈ ਪਾਸੇ ਪੁੱਠੀਆਂ ਤਾਰਾ ਜੋੜੀ ਜਾਨੈਂ। ਹੋਰ ਵੀ ਕਈ ਵੱਡੇ ਵੱਡੇ ਰਹਿੰਦੇ ਐ। ਇੱਕ ਉਹ ਬਾਦਲਾਂ ਦਾ ਭਤੀਜਾ ਭਤੂਜਾ ਕੋਈ ਉਹ ਵੀ ਰਹਿੰਦਾ, ਫੇਰ ਵੇਖ ਲਾ ਕੋਈ ਖਹਿਰਾ ਖੂਹਰਾ ਵੀ ਐ। ਇਨ੍ਹਾਂ ਦੀ ਵਾਰੀ ਪਤਾ ਨ੍ਹੀ ਆਊ ਕੁ ਨਹੀਂ।”

ਮੱਦੀ ਪੰਡਤ ਕਹਿੰਦਾ, “ਇਨ੍ਹਾਂ ਦੀ ਵਾਰੀ ਕਾਹਦੀ ਆਉਣੀ ਐ। ਸਾਰੀਆਂ ਤਾਂ ਪਾਲਟੀਆਂ ਦਾ ਭਚੱਕਾ ਵੇਖਿਆਏ ਇਹੇ। ਕਿਸੇ ਨੇ ਸੇਰ ਦਾਣੇ ਨ੍ਹੀ ਪਾਏ। ਹੁਣ ਝਾੜੂ ਆਲਿਆਂ ੱਚ ਆ ਗੇ।”

ਸੀਤਾ ਮਰਾਸੀ ਟਿੱਚਰ ੱਚ ਕਹਿੰਦਾ, “ਛੋਟੇ ਹੁੰਦਿਆਂ ਆਲਾ ਗਾਣਾ ਗਾਉਣ ਲੱਗ ਜਾਣ ‘ਚੂਹਿਆ-ਚੂਹਿਆ ਖੁੱਡ ਪੱਟ ਮੇਰੀ ਵਾਰੀ ਕਦੋਂ ਆਊ? ਫੇਰ ਵੇਖੀਂ ਵਾਰੀ ਆਉਂਦੀ ਕੁ ਨਹੀਂ।”

ਮਾਹਲਾ ਨੰਬਰਦਾਰ ਕਹਿੰਦਾ, “ਹੋਰਾਂ ਨਿੱਕਿਆਂ ਮੋਟਿਆਂ ਨੂੰ ਤਾਂ ਟਿੱਕਟਾਂ ਦੇਈ ਜਾਂਦੇ ਐ ਅਮਲੀਆ, ਇਨ੍ਹਾਂ ਨੂੰ ਕਿਉਂ ਨ੍ਹੀ ਟਿਕਟਾਂ ਦਿੰਦੇ ਬਈ ਤੈਨੂੰ ਤਾਂ ਪਤਾ ਹੋਣੈ। ਕੱਢ ਖਾਂ ਕੋਈ ਖੋਜ?”

ਅਮਲੀ ਮਾਹਲੇ ਨੰਬਰਦਾਰ ਦਾ ਸਵਾਲ ਸੁਣ ਕੇ ਕਹਿੰਦਾ, “ਲੈ ਇਨ੍ਹਾਂ ਦੀ ਸੁਣ ਲਾ ਨੰਬਰਦਾਰਾ। ਮੈਨੂੰ ਤਾਂ ਲੱਗਦਾ ਬਈ ਇੰਨ੍ਹਾਂ ਨਾਲ ਕਿਤੇ ਜੰਨ ੱਚ ਗਏ ਚੋਰਾਂ ਆਲੀ ਨਾ ਹੋਵੇ।”

ਬਾਬੇ ਸੰਤੋਖ ਸਿਉਂ ਨੇ ਪੁੱਛਿਆ, “ਉਹ ਕਿਮੇਂ ਬਈ?”

ਨਾਥਾ ਅਮਲੀ ਕਹਿੰਦਾ, “ਕੇਰਾਂ ਕਿਸੇ ਚੰਗੇ ਖਾਨਦਾਨੀ ਟੱਬਰ ਦੇ ਮੁੰਡੇ ਦੀ ਜੰਨ ਚੜ੍ਹੀ। ਮੁੰਡੇ ਆਲਿਆਂ ਦੀ ੱਲਾਕੇ ੱਚ ਚੰਗੀ ਤੂਤੀ ਬੋਲਦੀ ਸੀ। ਮੁੰਡੇ ਆਲੇ ਵੱਡੇ ਵੱਡੇ ਅਮੀਰ ਅਤੇ ਚੰਗੇ ਚੰਗੇ ਬੰਦਿਆਂ ਨੂੰ ਜੰਨ ਲੈ ਕੇ ਗਏ। ਜੰਨ ੱਚ ਉਹ ਤਿੰਨ ਚਾਰ ਚੋਰਾਂ ਨੂੰ ਚੜ੍ਹਾਕੇ ਲੈ ਗੇ। ਜਿਹੜੇ ਚੋਰ ਸੀ ਉਨ੍ਹਾਂ ਨੂੰ ਵੀਹ-ਵੀਹ ਕੋਹ ਤੱਕ ਲੋਕ ਜਾਣਦੇ ਸੀ ਬਈ ਇਹ ਸਿਰੇ ਦੇ ਚੋਰ ਐ। ਲੋਕ ਉਨ੍ਹਾਂ ਨੂੰ ਨਫਰਤ ਕਰਦੇ ਸੀ। ਓੱਧਰ ਜਿਹੜੇ ਘਰੇ ਜੰਨ ਢੁੱਕੀ ਸੀ ਉਹ ਵੀ ਕਹਿੰਦੇ ਕਹਾਉਂਦੇ ਸਰਦਾਰ ਸੀ। ਜਦੋਂ ਜੰਨ ਕੁੜੀ ਆਲਿਆਂ ਦੇ ਘਰ ਪਹੁੰਚੀ ਤਾਂ ਕੁੜੀ ਆਲਿਆਂ ਨੇ ਚੋਰਾਂ ਨੂੰ ਪਛਾਣ ਲਿਆ ਬਈ ਇਹ ਤਾਂ ਜੰਨ ੱਚ ਚੋਰਾਂ ਨੂੰ ਲਿਆਏ ਐ। ਇਹ ਕੰਮ ਨ੍ਹੀ ਚੰਗਾ ਕੀਤਾ ਇਨ੍ਹਾਂ ਨੇ। ਕੁੜੀ ਦਾ ਪਿਉ ਮੁੰਡੇ ਦੇ ਪਿਉ ਨੂੰ ਸੱਦ ਕੇ ਕਹਿੰਦਾ ‘ਵੇਖੋ ਸਰਦਾਰ ਜੀ! ਆਪਾਂ ਦੋਮੇਂ ਖਾਨਦਾਨੀ ਟੱਬਰਾਂ ੱਚੋਂ ਆਂ। ਮੜੱਪਣ ਤੋਂ ਆਪਾਂ ਦੋਨਾਂ ਨੂੰ ਨਫਰਤ ਐ। ਆਹ ਜਿਹੜੇ ਤਿੰਨ ਚਾਰ ਚੋਰਾਂ ਨੂੰ ਤੁਸੀਂ ਜੰਨ ਲਿਆਏ ਐਂ, ਇਹ ਕੰਮ ਨ੍ਹੀ ਚੰਗਾ ਹੋਇਆ। ਅਕੇ ਮੁੰਡੇ ਦਾ ਪਿਉਂ ਕੁੜੀ ਦੇ ਪਿਉ ਨੂੰ ਕਹਿੰਦਾ ‘ਇਨ੍ਹਾਂ ਨੂੰ ਤਾਂ ਅਸੀਂ ਇਉਂ ਜੰਨ ਲਿਆਏ ਆਂ ਬਈ ਜੇ ਕਿਤੇ ਇਹ ਪਿੰਡ ਰਹਿ ਜਾਂਦੇ ਤਾਂ ਸਾਡਾ ਵਿਆਹ ਆਲਾ ਸਾਰਾ ਸਮਾਨ ਇਨ੍ਹਾਂ ਚੋਰਾਂ ਨੇ ਘਰੋਂ ਸਾਫ ਕਰ ਦੇਣਾ ਸੀ। ਹੁਣ ਇਹ ਆਪਣੀ ਜੰਨ ੱਚ ਤੁਰੇ ਫਿਰਨਗੇ ਪਿੱਛੇ ਘਰ ਗੜਬੜ ਤੋਂ ਬਚਿਆ ਰਹੂ। ਐਥੇ ਇਹ ਨਿਗ੍ਹਾ ੱਚ ਰਹਿਣਗੇ। ਉਹੀ ਗੱਲ ਬਾਬਾ ਇਨ੍ਹਾਂ ਨਾਲ ਹੋਣੀ ਐ ਜਿੰਨ੍ਹਾਂ ਵੱਡਿਆਂ ਵੱਡਿਆਂ ਨੂੰ ਟਿਕਟਾਂ ਨ੍ਹੀ ਦੇ ਰਹੇ ਹਜੇ। ਝਾੜੂ ਆਲਿਆਂ ਦਾ ਤਾਂ ਮੈਨੂੰ ਇਉਂ ਲੱਗਦਾ ਬਈ ਇਹ ਸੋਚਦੇ ਐ ਬਈ ਇਨ੍ਹਾਂ ਨੂੰ ਹਜੇ ਇਉਂ ਈਂ ਨਾਲ ਭਜਾਈ ਫਿਰੋ ਜੇ ਹੁਣੇ ਜਵਾਬ ਦੇ ੱਤਾ ਤਾਂ ਕਿਤੇ ਕੋਈ ਹੋਰ ਨਮਾਂ ਵੰਝ ਨਾ ਖੜ੍ਹਾ ਕਰ ਦੇਣ। ਆਹ ਗੱਲ ਬਾਬਾ। ਬਾਕੀ ਤੂੰ ਆਪ ਸਿਆਣਾ, ਲੋਕਾਂ ਦੇ ਧੀਆਂ ਪੁੱਤ ਸਿਆਣੇ ਐਂ।”

ਇਉਂ ਗੱਲਾਂ ਕਰੀ ਜਾਂਦਿਆਂ ਤੋਂ ਜਿਉਂ ਹੀ ਡੱਗੀ ਵਾਲੇ ਨੇ ਸੱਥ ਕੋਲ ਆ ਕੇ ਸਕੂਟਰੀ ਤੋਂ ਉੱਤਰਦਿਆਂ ਹੀ ਕੱਪੜੇ ਦਾ ਹੋਕਾ ਦਿੱਤਾ ਤਾਂ ਨਾਥਾ ਅਮਲੀ ਉਹਨੂੰ ਮਖੌਲ ੱਚ ਕਹਿੰਦਾ, “ਓਏ ਤੂੰ ਵੀ ਕੋਈ ਟਿਕਟ ਟੁਕਟ ਲੈ ਲਾ। ਛੱਡ ਖਹਿੜਾ ਡੱਗੀ ਡੁੱਗੀ ਦਾ। ਹੁਣ ਤਾਂ ਸੋਡੇ ਅਰਗੇ ਸੌਦਾ ਵੇਚਣਿਆਂ ਨੂੰ ਟਿਕਟਾਂ ਮਿਲਦੀਐਂ। ਆਹ ਲੀੜਾ ਲੱਤਾ ਜਾ ਐਥੇ ਵੇਹੜੇ ਆਲਿਆਂ ਨੂੰ ਵੰਡ ਜਾ।”

ਅਮਲੀ ਦੀ ਗੱਲ ਸੁਣ ਕੇ ਬਾਬਾ ਸੰਤੋਖ ਸਿਉਂ ਅਮਲੀ ਨੂੰ ਘੂਰਦਾ ਬੋਲਿਆ, “ਚੁੱਪ ਕਰ ਓਏ ਅਮਲੀਆ, ਓਹਨੂੰ ਵੇਚ ਲੈਣਦੇ ਲੀੜਾ ਲੱਤਾ, ਐਮੇਂ ਨ੍ਹੀ ਬੋਲੀਦਾ ਹੁੰਦਾ। ਚੱਲੋ ਉੱਠੋ ਘਰਾਂ ਨੂੰ ਚੱਲੀਏ ਐਮੇਂ ਖਾਹ ਮਖਾਹ ਲੜੋਂਗੇ ਕਿਸੇ ਰਾਹਗੀਰ ਨਾਲ।”

ਬਾਬੇ ਦਾ ਦਬਕਾ ਸੁਣਕੇ ਸਾਰੀ ਸੱਥ ਉੱਠ ਕੇ ਆਪੋ ਆਪਣੇ ਘਰਾਂ ਨੂੰ ਚੱਲ ਪਈ।

Related Articles

Latest Articles