0.8 C
Vancouver
Sunday, January 19, 2025

ਬ੍ਰੈਂਪਟਨ ਵਿੱਚ ਅੰਤਰਰਾਸ਼ਟਰੀ ਵਿਿਦਆਰਥੀਆਂ ਦੀ ਸ਼ੋਸ਼ਣ ਅਤੇ ਤਸਕਰੀ ਦਾ ਮੁੱੱਦਾ ਭੱਖਿਆ

 

ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਵੀ ਜਾਰੀ ਕੀਤੀ ਗੰਭੀਰ ਚੇਤਾਵਨੀ

ਸਰੀ, (ਸਿਮਰਨਜੀਤ ਸਿੰਘ): ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਬੀਤੇ ਦਿਨੀਂ ਨੂੰ ਇੱਕ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਕੈਨੇਡਾ ਵਿੱਚ ਪੜ੍ਹਾਈ ਕਰਨ ਵਾਲੇ ਅੰਤਰਰਾਸ਼ਟਰੀ ਵਿਿਦਆਰਥੀ ਦਾ ਸ਼ੋਸ਼ਣ, ਮਾਨਸਿਕ ਤਣਾਓ ਅਤੇ ਤਸਕਰੀ ਦੇ ਸ਼ਿਕਾਰ ਹੋ ਰਹੇ ਹਨ। ਬ੍ਰਾਊਨ ਨੇ ਕਿਹਾ ਕਿ ਇਹ ਸ਼ੋਸ਼ਣ “ਸਪੱਸ਼ਟ ਤੌਰ ‘ਤੇ ਦਿਸ ਰਹੀ ਇੱਕ ਹਕੀਕਤ ਹੈ” ਅਤੇ ਬ੍ਰੈਂਪਟਨ ਸਿਟੀ ਇਸ ਸੰਕਟ ਦਾ ਸਾਹਮਣਾ ਕਰਨ ਲਈ ਨਵੀਂ ਯੋਜਨਾ ਤਿਆਰ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਬ੍ਰੈਂਪਟਨ ਵਿੱਚ ਸਪੱਸ਼ਟ ਤੌਰ ਅਸੀਂ ਸਮਾਜ ਅਤੇ ਦੇਸ਼ ਵਿੱਚ ਫੈਲ ਰਹੇ ਇਸ ਅੰਤਰਰਾਸ਼ਟਰੀਆਂ ਵਿਿਦਆਰਥੀਆਂ ਦੇ ਸ਼ੋਸ਼ਣ ਖ਼ਿਲਾਫ਼ ਲੜਨ ਲਈ ਯਤਨ ਕਰ ਰਹੇ ਹਾਂ । ਇਸ ਘੋਸ਼ਣਾ ਨਾਲ, ਸਿਟੀ ਨੇ ਪਹਿਲੀ ਵਾਰ ਇਸ ਮੁੱਦੇ ਨੂੰ ਸਰਕਾਰੀ ਪੱਧਰ ‘ਤੇ ਸਵੀਕਾਰਿਆ ਹੈ, ਹਾਲਾਂਕਿ ਕਈ ਸਾਲਾਂ ਤੋਂ ਵਿਿਦਆਰਥੀ ਅਧਿਕਾਰ ਸਮੂਹ ਅਤੇ ਸਥਾਨਕ ਸਮਾਜਿਕ ਸੇਵਾਵਾਂ ਬਾਰੇ ਚੇਤਾਵਨੀ ਅਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਕਰਦੇ ਆਏ ਹਨ। ਬ੍ਰੈਂਪਟਨ ਦੇ ਸਮਾਜਿਕ ਸੇਵਾ ਅਧਿਕਾਰੀਆਂ ਦੇ ਮੁਤਾਬਕ, ਨੌਜਵਾਨ ਅਤੇ ਨਾਜੁਕ ਅੰਤਰਰਾਸ਼ਟਰੀ ਵਿਿਦਆਰਥੀ, ਖਾਸਕਰ ਔਰਤਾਂ ਦੀਆਂ ਮਾਨਸਕਤਾ ਵਾਲੇ ਮਾਲਕਾਂ, ਨੌਕਰੀਦਾਤਾ ਅਤੇ ਧੋਖੇਬਾਜ਼ ਸਾਥੀਆਂ ਦੇ ਹੱਥਾਂ ਵਿੱਚ ਫਸ ਰਹੇ ਹਨ, ਜੋ ਉਨ੍ਹਾਂ ਨੂੰ ਸ਼ੋਸ਼ਣ ਵਿੱਚ ਧੱਕ ਰਹੇ ਹਨ ਜਿਸ ਤੋਂ ਬਾਅਦ ਅੰਤਰਰਾਸ਼ਟਰੀ ਵਿਿਦਆਰਥੀ ਮਾਨਸਿਕ ਤਣਾਓ ਦਾ ਸ਼ਿਕਾਰ ਹੁੰਦੇ ਹਨ। ਕਈ ਤਸਕਰ ਵਿਿਦਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਲਾਭਦਾਇਕ ਨੌਕਰੀਆਂ ਜਾਂ ਕਿਰਾਏ ਵਿੱਚ ਛੂਟ ਦਾ ਵਾਅਦਾ ਕਰਦੇ ਹਨ, ਅਤੇ ਫਿਰ ਉਨ੍ਹਾਂ ਨੂੰ ਯੌਨ ਕਾਰੋਬਾਰ ਵਿੱਚ ਦਬਾਉਂਦੇ ਹਨ।

ਇਹ ਲੋਕ ਜਦੋਂ ਵਿਿਦਆਰਥੀਆਂ ਨੂੰ ਫਸਾ ਲੈਂਦੇ ਹਨ, ਤਾਂ ਉਨ੍ਹਾਂ ਨੂੰ ਹਿੰਸਾ ਜਾਂ ਦੇਸ਼ ਬਾਹਰ ਭੇਜਣ ਦੀ ਧਮਕੀ ਦੇ ਕੇ ਉਨ੍ਹਾਂ ਨੂੰ ਚੁੱਪ ਰਹਿਣ ਲਈ ਮਜਬੂਰ ਕਰਦੇ ਹਨ। ਬ੍ਰੈਂਪਟਨ ਸਿਟੀ ਕੌਂਸਲਰ ਰੋਵੇਨਾ ਸੈਂਟੋਸ ਨੇ ਬੁੱਧਵਾਰ ਨੂੰ ਪੇਸ਼ ਕੀਤੇ ਗਏ ਇੱਕ ਮੋਸ਼ਨ ਵਿੱਚ ਸਪੱਸ਼ਟ ਕੀਤਾ ਕਿ ਸੂਬਾਈ ਅਤੇ ਫੈਡਰਲ ਸਰਕਾਰਾਂ ਨੂੰ ਵੀ ਇਸ ਮੁੱਦੇ ਨੂੰ ਹੱਲ ਕਰਨ ਲਈ ਸਹਿਯੋਗ ਦੇਣਾ ਚਾਹੀਦਾ ਹੈ।

ਸੈਂਟੋਸ ਨੇ ਕਿਹਾ, “ਬ੍ਰੈਂਪਟਨ ਇਸ ਸਮੱਸਿਆ ਦਾ ਇਕੱਲੇ ਹੱਲ ਨਹੀਂ ਕਰ ਸਕਦਾ। ਇਹ ਸਮੱਸਿਆ ਸਾਡੇ ਹਵਾਲੇ ਕੀਤੀ ਗਈ ਹੈ, ਅਤੇ ਹੁਣ ਜੁਰਿਸਡਿਕਸ਼ਨ ਵਾਲਿਆਂ ਨੂੰ ਇਸ ਵਿਰੁੱਧ ਗੰਭੀਰ ਕਦਮ ਚੁੱਕਣ ਦੀ ਲੋੜ ਹੈ।“ ਫੈਡਰਲ ਸਰਕਾਰ ਦੁਆਰਾ ਹਰ ਸਾਲ ਜਾਰੀ ਕੀਤੇ ਜਾਣ ਵਾਲੇ ਅਧਿਐਨ ਪ੍ਰਮਿਟਾਂ ਦੀ ਗਿਣਤੀ ਵਿੱਚ ਵਾਧਾ ਹੋਣ ਨਾਲ ਵਿਿਦਆਰਥੀਆਂ ਦੀ ਜਨਸੰਖਿਆ ਵਧੀ ਹੈ, ਪਰ ਇਸ ਨਾਲ ਸਥਾਨਕ ਸਰਕਾਰਾਂ ਨੂੰ ਆਵਾਸ ਅਤੇ ਸਮਾਜਿਕ ਸੇਵਾਵਾਂ ਪ੍ਰਦਾਨ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 2023 ਦੇ ਅੰਤ ਤੱਕ, ਕੈਨੇਡਾ ਵਿੱਚ ਇੱਕ ਮਿਲੀਅਨ ਤੋਂ ਵੱਧ ਅੰਤਰਰਾਸ਼ਟਰੀ ਵਿਿਦਆਰਥੀ ਸਨ, ਜਿਸ ਵਿੱਚੋਂ 500,000 ਤੋਂ ਵੱਧ ਸਿਰਫ਼ ਓਨਟਾਰੀਓ ਵਿੱਚ ਸਨ। ਬ੍ਰੈਂਪਟਨ ਵਿੱਚ ਇਨ੍ਹਾਂ ਵਿਿਦਆਰਥੀਆਂ ਦੀ ਵੱਡੀ ਗਿਣਤੀ ਰਹਿੰਦੀ ਹੈ, ਜੋ ਮੁੱਖ ਤੌਰ ‘ਤੇ ਭਾਰਤ ਤੋਂ ਆਏ ਹਨ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿਿੳਟਵਿੲ.

 

Related Articles

Latest Articles