6.3 C
Vancouver
Saturday, January 18, 2025

‘ਮੈਕਡੋਨਲਡਜ਼’ ਦੇ ਬਰਗਰ ਖਾਣ ਨਾਲ ਫੈਲਿਆ ਈ.ਕੋਲੀ ਬੈਕਟੀਰੀਆ, ਇੱਕ ਦੀ ਮੌਤ

 

ਵਾਸ਼ਿੰਗਟਨ (ਸਿਮਰਨਜੀਤ ਸਿੰਘ): ਅਮਰੀਕਾ ਦੇ ਮਸ਼ਹੂਰ ਫੂਡ ਚੇਨ ‘ਮੈਕਡੋਨਲਡਜ਼’ ਦੇ ਹੈਮਬਰਗਰ ਖਾਣ ਨਾਲ ਈ.ਕੋਲੀ ਬੈਕਟੀਰੀਆ ਦੀ ਲਾਗ ਫੈਲਣ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ 10 ਰਾਜਾਂ ਵਿੱਚ 49 ਲੋਕ ਬਿਮਾਰ ਹੋ ਗਏ ਹਨ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮੌਤ ਵਾਲਾ ਮਾਮਲਾ ਕੋਲੋਰਾਡੋ ਵਿੱਚ ਇੱਕ ਵੱਡੀ ਉਮਰ ਦੇ ਵਿਅਕਤੀ ਦਾ ਸੀ, ਜਦਕਿ ਇੱਕ ਬੱਚਾ ਵੀ ਗੰਭੀਰ ਗੁਰਦੇ ਸੰਬੰਧੀ ਮੁਸ਼ਕਲਾਂ ਨਾਲ ਹਸਪਤਾਲ ਵਿੱਚ ਦਾਖਲ ਹੈ। ਇਹ ਜਾਣਕਾਰੀ ਅਮਰੀਕੀ ਰੋਗ ਨਿਯੰਤਰਣ ਕੇਂਦਰ (ਸੀਡੀਸੀ) ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ।

ਜਾਂਚ ਵਿਚ ਇਹ ਪਤਾ ਲੱਗਾ ਕਿ ਬਿਮਾਰ ਹੋਏ ਲੋਕਾਂ ਵਿੱਚੋਂ ਜ਼ਿਆਦਾਤਰ ਨੇ ਬਿਮਾਰੀ ਤੋਂ ਪਹਿਲਾਂ ਮੈਕਡੋਨਲਡਜ਼ ਦੇ ਕੁਆਰਟਰ ਪਾਉਂਡਰ ਹੈਮਬਰਗਰ ਖਾਧੇ ਸਨ। ਇਸ ਨਾਲ ਸੰਬੰਧਤ ਸਪਲਾਈ ਚੇਨ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਪ੍ਰਮੁੱਖ ਸਪਲਾਇਰ ਦੇ ਤੌਰ ‘ਤੇ ਪਿਆਜ਼ ਨੂੰ ਸ਼ੱਕ ਦੇ ਕੇ ਜਾਂਚ ਕੀਤੀ ਜਾ ਰਹੀ ਹੈ, ਜੋ ਕਿ ਕੁਝ ਰੈਸਟੋਰੈਂਟਾਂ ਵਿੱਚ ਵਰਤਿਆ ਗਿਆ ਸੀ। ਇਸ ਸਬੰਧੀ ਮੈਕਡੋਨਲਡਜ਼ ਨੇ ਕੁਆਰਟਰ ਪਾਉਂਡਰ ਹੈਮਬਰਗਰ ਨੂੰ ਅਮਰੀਕਾ ਦੇ ਕੁਝ ਰਾਜਾਂ ਵਿੱਚ ਆਪਣੇ ਮੀਨੂ ਤੋਂ ਹਟਾ ਦਿੱਤਾ ਹੈ, ਜਿਸ ਵਿੱਚ ਕੋਲੋਰਾਡੋ, ਕੰਸਾਸ, ਉਟਾਹ ਅਤੇ ਵਾਇਓਮਿੰਗ ਸ਼ਾਮਲ ਹਨ। ਮੈਕਡੋਨਲਡਜ਼ ਦੇ ਉੱਤਰੀ ਅਮਰੀਕਾ ਸਪਲਾਈ ਚੇਨ ਮੁਖੀ ਸੀਜ਼ਰ ਪੀਨਾ ਨੇ ਕਿਹਾ ਕਿ ਮੂਲ ਜਾਂਚ ਵਿੱਚ ਪਿਆਜ਼ ਦੇ ਸਪਲਾਇਰ ਨੂੰ ਲਾਗ ਦੀ ਕਾਰਨ ਮੰਨਿਆ ਜਾ ਰਿਹਾ ਹੈ ਅਤੇ ਇਸ ਸਪਲਾਇਰ ਨਾਲ ਸਬੰਧਿਤ ਸਾਰੇ ਪਿਆਜ਼ ਹਟਾ ਦਿੱਤੇ ਗਏ ਹਨ। ਸਾਵਧਾਨੀ ਦੇ ਤੌਰ ‘ਤੇ, ਮੈਕਡੋਨਲਡਜ਼ ਨੇ ਇਹ ਰਾਜਾਂ ਅਤੇ ਕੁਝ ਹੋਰ ਇਲਾਕਿਆਂ ਵਿੱਚ ਆਪਣੇ ਰੈਸਟੋਰੈਂਟਾਂ ਵਿੱਚੋਂ ਇਹ ਹੈਮਬਰਗਰ ਹਟਾ ਦਿੱਤਾ ਹੈ।

ਇਸ ਮਾਮਲੇ ਨੂੰ ਲੈ ਕੇ ਮੈਕਡੋਨਲਡਜ਼ ਦੀ ਪ੍ਰਬੰਧਕੀ ਟੀਮ ਨੇ ਕਿਹਾ ਕਿ ਉਨ੍ਹਾਂ ਦੇ ਹੋਰ ਬੀਫ ਉਤਪਾਦ ਸੁਰੱਖਿਅਤ ਹਨ ਅਤੇ ਸਿਰਫ਼ ਇਹ ਕੁਆਰਟਰ ਪਾਉਂਡਰ ਹੈਮਬਰਗਰ ਹੀ ਪ੍ਰਭਾਵਿਤ ਹੋਏ ਹਨ। ਮੈਕਡੋਨਲਡਜ਼ ਯੂਐਸਏ ਦੇ ਪ੍ਰਧਾਨ ਜੋਅ ਅਰਲੰਿਗਰ ਨੇ ਵੀ ਇੱਕ ਬਿਆਨ ਜਾਰੀ ਕਰਕੇ ਗਾਹਕਾਂ ਨੂੰ ਭਰੋਸਾ ਦਿੱਤਾ ਹੈ ਕਿ ਫੂਡ ਸੇਫ਼ਟੀ ਮੈਕਡੋਨਲਡਜ਼ ਲਈ ਸਰਵੋਪਰੀ ਹੈ ਅਤੇ ਇਹ ਕਦਮ ਇਸੇ ਵਾਫ਼ਾਦਾਰੀ ਦਾ ਹਿੱਸਾ ਹਨ।

ਮੈਕਡੋਨਲਡਜ਼ ਕੈਨੇਡਾ ਨੇ ਵੀ ਇਸ ਮਾਮਲੇ ‘ਤੇ ਆਪਣਾ ਸਪੱਸ਼ਟੀਕਰਣ ਜਾਰੀ ਕੀਤਾ ਹੈ, ਜਿੰਨ੍ਹਾਂ ਕਿਹਾ ਹੈ ਕਿ ਕੈਨੇਡਾ ਦੇ ਰੈਸਟੋਰੈਂਟ ਇਸ ਸਮੱਸਿਆ ਨਾਲ ਪ੍ਰਭਾਵਿਤ ਨਹੀਂ ਹੋਏ ਹਨ ਅਤੇ ਉਨ੍ਹਾਂ ਦੇ ਰੈਸਟੋਰੈਂਟਾਂ ਵਿੱਚ ਵਰਤਿਆ ਜਾ ਰਿਹਾ ਸਮੱਗਰੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿਿੳਟਵਿੲ.

Related Articles

Latest Articles