-0.5 C
Vancouver
Sunday, January 19, 2025

ਲਿਬਰਲ ਪਾਰਲੀਮੈਂਟ ਮੈਬਰਾਂ ਵਲੋਂ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨੂੰ ਹਟਾਉਣ ਲਈ ਦਬਾਅ

 

ਸਰੀ, (ਸਿਮਰਨਜੀਤ ਸਿੰਘ): ਲਿਬਰਲ ਪਾਰਟੀ ‘ਚ ਇਸ ਸਮੇਂ ਸਿਆਸੀ ਹਲਚਲ ਕਾਫੀ ਤੇਜ਼ ਹੋ ਗਈ ਹੈ। ਕਈ ਸਰੋਤਾਂ ਮੁਤਾਬਕ, ਕੈਨੇਡਾ ਦੀ ਫੈਡਰਲ ਸਰਕਾਰ ਇਮੀਗ੍ਰੇਸ਼ਨ ਸਿਸਟਮ ਵਿੱਚ ਵੱਡੇ ਬਦਲਾਅ ਦਾ ਐਲਾਨ ਕਰਨ ਲਈ ਤਿਆਰ ਹੈ। ਇਹ ਘਟਨਾ ਉਸ ਸਮੇਂ ਹੋ ਰਹੀ ਹੈ ਜਦੋਂ ਤਕਰੀਬਨ 30 ਲਿਬਰਲ ਬੈਕਬੈਂਚ ਐਮ.ਪੀ. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਸਤੀਫਾ ਦੇਣ ਲਈ ਦਬਾਅ ਪਾ ਰਹੇ ਹਨ।

ਇਕ ਸਰੋਤ ਅਨੁਸਾਰ ਅਗਲੇ ਸਾਲਾਂ ਵਿੱਚ ਕੈਨੇਡਾ ਵਿੱਚ ਸਥਾਈ ਵਸਨੀਕਾਂ ਦੀ ਗਿਣਤੀ ‘ਚ ਕਟੌਤੀ ਹੋਵੇਗੀ ਅਤੇ ਅਸਥਾਈ ਇਮੀਗ੍ਰੇਸ਼ਨ ਸਟ੍ਰੀਮਾਂ ਵਿੱਚ ਵੀ ਬਦਲਾਅ ਕੀਤੇ ਜਾਣਗੇ।

ਕੈਨੇਡਾ ਨੇ 2025 ਵਿੱਚ 500,000 ਸਥਾਈ ਵਸਨੀਕਾਂ ਨੂੰ ਸਵੀਕਾਰ ਕਰਨ ਦੀ ਯੋਜਨਾ ਬਣਾਈ ਸੀ ਅਤੇ 2026 ਵਿੱਚ ਵੀ ਇਸ ਟਾਰਗਟ ਨੂੰ ਕਾਇਮ ਰੱਖਣ ਦਾ ਮਨਸੂਬਾ ਬਣਾਇਆ ਸੀ। ਪਰ ਸਰੋਤਾਂ ਅਨੁਸਾਰ ਹੁਣ 2027 ਤੱਕ ਇਹ ਗਿਣਤੀ ਘਟਾ ਕੇ 365,000 ਕਰਨ ਦੀ ਯੋਜਨਾ ਹੈ, ਜਦਕਿ 2024 ਵਿੱਚ ਇਹ 485,000 ਹੋਵੇਗੀ।

ਇਸ ਦੇ ਨਾਲ ਹੀ, ਅਸਥਾਈ ਵਸਨੀਕਾਂ ਦੀ ਗਿਣਤੀ ਵਿੱਚ ਵੀ ਕਟੌਤੀ ਕਰਨ ਦੀ ਯੋਜਨਾ ਹੈ।  2025 ਵਿੱਚ ਇਹ ਗਿਣਤੀ ਤਕਰੀਬਨ 300,000 ਹੋਣ ਦੀ ਸੰਭਾਵਨਾ ਹੈ, ਜੋ ਕਿ ਮੌਜੂਦਾ ਗਿਣਤੀ ਵਿੱਚ 30,000 ਦੀ ਕਟੌਤੀ ਹੋਵੇਗੀ। 2023 ਵਿੱਚ ਕੈਨੇਡਾ ਵਿੱਚ 25 ਲੱਖ ਤੋਂ ਵੱਧ ਅਸਥਾਈ ਵਸਨੀਕ ਰਹਿ ਰਹੇ ਸਨ, ਜੋ ਦੇਸ਼ ਦੀ ਕੁੱਲ ਆਬਾਦੀ ਦਾ 6.2 ਫ਼ੀਸਦੀ ਸੀ। ਇਸ ਸਾਲ ਦੇ ਸ਼ੁਰੂ ਵਿੱਚ, ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਕਿਹਾ ਸੀ ਕਿ ਸਰਕਾਰ ਇਸ ਗਿਣਤੀ ਨੂੰ 5 ਫ਼ੀਸਦੀ ਤੱਕ ਘਟਾਉਣ ਲਈ ਕਦਮ ਚੁੱਕ ਰਹੀ ਹੈ।

ਟਰੂਡੋ ਅਤੇ ਮਾਰਕ ਮਿੱਲਰ ਦੋਵੇਂ ਨੇ ਇਸ ਸਬੰਧੀ ਬਦਲਾਅ ਦੀ ਪੇਸ਼ਕਸ਼ ਲਿਬਰਲ ਕੈਬਿਨੇਟ ਰਿਟਰੀਟ ਵਿੱਚ ਦਿੱਤੀ ਸੀ। ਟਰੂਡੋ ਨੇ 28 ਅਗਸਤ ਨੂੰ ਕਿਹਾ ਸੀ, “ਅਸੀਂ ਵੱਖ-ਵੱਖ ਸਟ੍ਰੀਮਾਂ ਦਾ ਜਾਇਜ਼ਾ ਲੈ ਰਹੇ ਹਾਂ ਤਾਂ ਜੋ ਕੈਨੇਡਾ ਅੱਗੇ ਵੀ ਇਕ ਸਫੋਜ਼ਟੀਵ ਅਤੇ ਸਮਰਥਕ ਦੇਸ਼ ਬਣਿਆ ਰਹੇ।“

ਹਾਲਾਂਕਿ, ਇਹ ਬਦਲਾਅ ਪ੍ਰਵਾਸੀ ਸੰਸਥਾਵਾਂ ਦੇ ਸਮਰਥਕਾਂ ਦੁਆਰਾ ਨਿੰਦਿਆ ਜਾ ਰਿਹਾ ਹੈ। ਮਾਈਗ੍ਰੈਂਟ ਰਾਈਟਸ ਨੈਟਵਰਕ ਸੈਕਰਟੇਰੀਅਟ ਦੇ ਪ੍ਰਵਕਤਾ ਸਈਦ ਹੁਸਨ ਨੇ ਕਿਹਾ, “ਅਸੀਂ ਕੈਨੇਡਾ ਦੇ ਇਤਿਹਾਸ ਦੇ ਸਭ ਤੋਂ ਵੱਡੇ ਮਾਈਗ੍ਰੈਂਟ ਹਕਾਂ ਰੋਲਬੈਕ ਦਾ ਗਵਾਹ ਬਣ ਰਹੇ ਹਾਂ। ਸਥਾਈ ਵਸਨੀਕਾਂ ਦੀ ਗਿਣਤੀ ਵਿੱਚ ਕਟੌਤੀ, ਮਾਈਗ੍ਰੈਂਟਾਂ ਉੱਤੇ ਸਿੱਧਾ ਹਮਲਾ ਹੈ, ਜਿਸ ਕਰਕੇ ਉਹ ਅਸਥਾਈ ਰਹਿਣ ਜਾਂ ਗੈਰਕਾਨੂੰਨੀ ਹੋਣ ਲਈ ਮਜਬੂਰ ਹੋਣਗੇ, ਅਤੇ ਜ਼ਿਆਦਾਤਰ ਸ਼ੋਸ਼ਣਾਤਮਕ ਨੌਕਰੀਆਂ ਵਿੱਚ ਫਸੇ ਰਹਿਣਗੇ।“  ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿਿੳਟਵਿੲ.

 

Related Articles

Latest Articles