ਐਮਰਜੈਂਸੀ ਵੀਜ਼ਾ ਰਾਹੀਂ ਕੈਨੇਡਾ ਪਹੁੰਚਣਗੇ ਗੁਰਸਿਮਰਨ ਕੌਰ ਦੇ ਪਿਤਾ ਅਤੇ ਭਰਾ

 

ਸਰੀ, (ਸਿਮਰਨਜੀਤ ਸਿੰਘ): ਹੈਲਿਫੈਕਸ ਦੇ ਵਾਲਮਾਰਟ ਸਟੋਰ ‘ਚ ਮਰੀ ਪਾਈ ਗਈ ਗੁਰਸਿਮਰਨ ਕੌਰ ਦੇ ਪਰਿਵਾਰਕ ਮੈਂਬਰ ਕੈਨੇਡਾ ਆ ਰਹੇ ਹਨ। ਮੈਰਿਟਾਈਮ ਸਿੱਖ ਸੋਸਾਇਟੀ ਨੇ ਪੁਸ਼ਟੀ ਕੀਤੀ ਕਿ ਗੁਰਸਿਮਰਨ ਕੌਰ ਦੇ ਪਿਤਾ ਨੂੰ ਇਸ ਮੰਦਭਾਗੀ ਘਟਨਾ ਦੇ ਮੱਦੇਨਜ਼ਰ ਐਮਰਜੈਂਸੀ ਵੀਜ਼ਾ ਮਿਲਿਆ ਹੈ। ਗੁਰਸਿਮਰਨ ਕੌਰ ਦੇ ਪਿਤਾ ਅਤੇ ਉਸ ਦਾ ਭਰਾ ਨੋਵਾ ਸਕੋਸ਼ੀਆ ਰਵਾਨਾ ਹੋਣ ਦੀ ਤਿਆਰੀ ਕਰ ਰਹੇ ਹਨ ਤਾਂ ਜੋ ਗੁਰਸਿਮਰਨ ਕੌਰ ਦੀ ਮਾਂ ਦੀ ਦੇਖਭਾਲ ਕੀਤੀ ਜਾ ਸਕੇ। ਆਪਣੀ ਨੌਜਵਾਨ ਧੀ ਦੀ ਮੌਤ ਤੋਂ ਬਾਅਦ ਉਸ ਦੀ ਮਾਨਸਿਕ ਸਿਹਤ ਕਾਫੀ ਖਬਰ ਹੈ।
ਸੋਸਾਇਟੀ ਦੇ ਸਕੱਤਰ ਬਲਬੀਰ ਸਿੰਘ ਨੇ ਕਿਹਾ, “ਅਸੀਂ ਉਸਨੂੰ ਹਰ ਤਰ੍ਹਾਂ ਦੀ ਮਾਨਸਿਕ ਸਹਾਇਤਾ ਦੇ ਰਹੇ ਹਾਂ। ਉਹਨਾਂ ਦੀ ਸਹਾਇਤਾ ਲਈ ਇੱਕ ਮਾਹਿਰ ਵੀ ਉਪਲੱਬਧ ਕਰਵਾਇਆ ਹੈ।”
ਸੋਸਾਇਟੀ ਅਨੁਸਾਰ, ਇਹ ਗੁਰਸਿਮਰਨ ਕੌਰ ਦੀ ਮਾਂ ਸੀ ਜਿਸ ਨੇ 19 ਅਕਤੂਬਰ ਨੂੰ ਮੁਮਫੋਰਡ ਰੋਡ ਦੇ ਵੱਡੇ ਸਟੋਰ ਵਿੱਚ ਆਪਣੀ ਧੀ ਨੂੰ ਓਵਨ ਵਿੱਚ ਮਰਿਆ ਪਾਇਆ ਸੀ ਉਸ ਤੋਂ ਬਾਅਦ ਹੀ ਉਸ ਨੂੰ ਮਾਨਤਿਕ ਤੌਰ ‘ਤੇ ਬਹੁਤ ਵੱਡਾ ਝਟਕਾ ਲੱਗਾ । ਜ਼ਿਕਰਯੋਗ ਹੈ ਕਿ ਲਗਭਗ ਦੋ ਸਾਲ ਤੋਂ ਦੋਵੇਂ ਇਸ ਵਾਲਮਾਰਟ ਸਟੋਰ ਵਿੱਚ ਕੰਮ ਕਰ ਰਹੀਆਂ ਸਨ।
ਸੋਸਾਇਟੀ ਨੇ ਕਿਹਾ ਕਿ ਦੋਵੇਂ ਤਿੰਨ ਸਾਲ ਪਹਿਲਾਂ ਭਾਰਤ ਤੋਂ ਕੈਨੇਡਾ ਆਈਆਂ ਸਨ। ਇਸ ਦੇ ਨਾਲ ਹੀ ਸੋਸਾਇਟੀ ਦੁਆਰਾ ਸਥਾਪਿਤ ਗੋਫੰਡਮੀ ਫੰਡ ਰੇਜ਼ਰ ਨੇ ਪਰਿਵਾਰ ਲਈ $190,000 ਇਕੱਠੇ ਕੀਤੇ ਹਨ ਤਾਂ ਜੋ ਪਰਿਵਾਰ ਦੀ ਆਰਥਿਕ ਤੌਰ ‘ਤੇ ਸਹਾਇਤਾ ਕੀਤੀ ਜਾ ਸਕੇ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles

Exit mobile version