ਬੀ.ਸੀ. ਵਿਚ ਮਹਿਲਾ ਉਮੀਦਵਾਰਾਂ ਨੇ ਰਚਿਆ ਇਤਿਹਾਸ, ਪਹਿਲੀਵਾਰ 50 ਫੀਸਦੀ ਤੋਂ ਵੱਧ ਔਰਤਾਂ ਬਣੀਆਂ ਵਿਧਾਇਕ

 

ਬੀ.ਸੀ. ਵਿਧਾਨ ਸਭਾ ‘ਚ 52.7 ਫ਼ੀਸਦੀ ਵਿਧਾਇਕ ਔਰਤਾਂ, ਐਨ.ਡੀ.ਪੀ. ‘ਚ 31 ਔਰਤਾਂ ਅਤੇ 16 ਮਰਦ ਉਮੀਦਵਾਰ ਬਣੇ ਵਿਧਾਇਕ
ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿੱਚ ਚੋਣਾਂ ਨੇ ਕੈਨੇਡਾ ਵਿੱਚ ਇੱਕ ਨਵਾਂ ਇਤਿਹਾਸ ਰਚਿਆ ਹੈ, ਜਿੱਥੇ ਪਹਿਲੀ ਵਾਰ ਔਰਤਾਂ ਦੀ ਗਿਣਤੀ 50% ਤੋਂ ਵੱਧ ਹੋ ਗਈ ਹੈ।
ਬੀ.ਸੀ. ਵਿਧਾਨ ਸਭਾ ਦੇ 93 ਚੁਣੇ ਗਏ ਮੈਂਬਰਾਂ ਵਿੱਚੋਂ 49 ਉਮੀਦਵਾਰ ਔਰਤਾਂ ਹਨ ਜਿਨ੍ਹਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਨ੍ਹਾਂ ਦਾ ਕੁੱਲ 52.7 ਫ਼ੀਸਦੀ ਯੋਗਦਾਨ ਬਣਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਔਰਤਾਂ ਦੀ ਇੰਨੀ ਵੱਡੀ ਨੁਮਾਇੰਦਗੀ ਸਾਹਮਣੇ ਆਈ ਹੈ ਅਤੇ ਇਹ ਗਿਣਤੀ ਪਿਛਲੀ ਚੋਣ ਦੇ ਮੁਕਾਬਲੇ 10 ਫ਼ੀਸਦੀ ਵੱਧ ਹੈ।
ਐਨ.ਡੀ.ਪੀ. ਬੀ.ਸੀ. ਦੇ ਕਾਕਸ ਨੇ ਲਿੰਗ ਸਮਾਨਤਾ ਦੀ ਪੂਰੀ ਤਰ੍ਹਾਂ ਰਿਕਾਰਡ ਤੋੜ ਰਹੀ, ਜਿੱਥੇ 31 ਔਰਤਾਂ ਅਤੇ 16 ਮਰਦ ਹਨ। ਇਹ ਐਨਡੀਪੀ ਦੇ ਲਿੰਗ ਸਮਾਨਤਾ ਵੱਲ ਕਦਮਾਂ ਨੂੰ ਸਪਸ਼ਟ ਕਰਦੀ ਹੈ, ਜੋ ਕਿ ਵਿਧਾਨ ਸਭਾ ਵਿੱਚ ਔਰਤਾਂ ਦੀ ਮਜ਼ਬੂਤ ਮੌਜੂਦਗੀ ਨੂੰ ਵੀ ਦਰਸਾਉਂਦਾ ਹੈ।
ਇਸੇ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਵੀ ਇਸ ਮੁਹਿੰਮ ਵਿੱਚ ਪਿੱਛੇ ਨਹੀਂ ਰਹੀ, ਜਿੱਥੇ 18 ਔਰਤਾਂ ਅਤੇ 26 ਮਰਦ ਸ਼ਾਮਲ ਹੋਏ ਹਨ, ਜਿਥੇ ਕੁੱਲ 21% ਔਰਤਾਂ ਦੀ ਹਿਸੇਦਾਰੀ ਹੋ ਗਈ ਹੈ।
ਰਿਟਿਸ਼ ਕੋਲੰਬੀਆ ਦੀ ਚੋਣ ਵਿੱਚ ਜਿੱਤ ਪ੍ਰਾਪਤ ਕਰਨ ਵਾਲੀਆਂ ਕੁਝ ਮੁੱਖ ਔਰਤਾਂ ‘ਚ , ਗਰੇਸ ਲੌਰੀ (ਂਧਫ) – ਵੀਕਟੋਰੀਆ-ਬੀਕੋਨ ਹਿੱਲ, ਐਮਨਾ ਸ਼ਾਹ (ਐਨ.ਡੀ.ਪੀ.) ਸਰੀ ਸੈਂਟਰਏਲੇਨੋਰ ਸਟੁਰਕੋ (ਕੰਜ਼ਰਵੇਟਿਵ) ਸਰੀ-ਕਲੋਵਰਡੇਲ, ਜਸੀ ਸੁੰਨਰ (ਐਨ.ਡੀ.ਪੀ.) ਸਰੀ-ਨਿਊਟਨ ਦੇ ਨਾਮ ਜ਼ਿਕਰਯੋਗ ਹਨ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles

Exit mobile version