ਹਰ ਸਾਲ ਦੀਵਾਲੀ ਆਉਂਦੀ ਏ
ਯਾਦ ਉਸ ਪਾਤਿਸ਼ਾਹ ਦੀ ਦੁਆਉਂਦੀ ਏ,
ਜੋ ‘ਬੰਦੀ ਛੋੜ’ ਅਖਵਾਏ
ਮੇਰੇ ਹਰਿਗੋਬਿੰਦ ਜੀ ਆਏ ।
ਬਵੰਜਾ ਰਾਜੇ ਕਿਲੇ ‘ਚ ਬੰਦੀ
ਤਸ਼ਦਦ ਜੋ ਸਨ ਸਹਿੰਦੇ
ਗੁਰੂ ਦੇ ਚੋਲੇ ਦੀਆਂ ਫੜ ਕਲੀਆਂ
ਗਵਾਲੀਅਰ ਕਿਲੇ ‘ਚੋਂ ਅਜਾਦ ਕਰਾਏ
ਮੇਰੇ ਹਰਿਗੋਬਿੰਦ ਜੀ ਆਏ ।
ਦੀਪਮਾਲਾ ਘਰਾਂ ‘ਚ ਕਰਕੇ
ਲੋਕਾਂ ਰੌਣਕ ਲਾਈ
ਇਸ ਦਾ ਦਿਲੀਂ ਅਭਿਨੰਦਨ ਕਰਨ ਲਈ
ਮੇਰੇ ਹਰਿਗੋਬਿੰਦ ਜੀ ਆਏ ।
ਮਿਠਾਈਆਂ ਵੰਡੀਆਂ ਸਜਦੇ ਕੀਤੇ
ਆਤਿਸ਼ਬਾਜੀ ਨਾਲ ਚਲਾਈ
ਫਿਰ ਸ਼ੁਕਰਾਨਾ ਰੱਬ ਦਾ ਕੀਤਾ
ਜਿਸ ਇਹ ਖੁਸ਼ੀ ਦਿਖਾਈ
ਮੇਰੇ ਹਰਿਗੋਬਿੰਦ ਜੀ ਆਏ
ਜੋ ‘ਬੰਦੀ ਛੋੜ’ ਅਖਵਾਏ ।
ਲੇਖਕ : ਡਾ. ਸੁਸ਼ੀਲ ਕੌਰ