-0.1 C
Vancouver
Saturday, January 18, 2025

ਰਿਪਦਮਨ ਸਿੰਘ ਕਤਲ ਕੇਸ ‘ਚ ਅਦਾਲਤੀ ਕਾਰਵਾਈ ਦੌਰਾਨ ਅਹਿਮ ਜਾਣਕਾਰੀ ਆਈ ਸਾਹਮਣੇ

 

ਸਰੀ, (ਪਰਮਜੀਤ ਸਿੰਘ): ਰਿਪਦਮਨ ਸਿੰਘ ਕਤਲ ਕੇਸ ਦੇ ਕਈ ਸਬੂਤ ਬੀਤੇ ਦਿਨੀਂ ਮੀਡੀਆਂ ‘ਚ ਸੁਰੱਖੀਆਂ ਬਣੇ ਹੋਏ ਹਨ। ਇਸ ਘਟਨਾ ਦੇ ਦੋਸ਼ੀ ਟੈਨਰ ਫਾਕਸ ਅਤੇ ਹੋਸੇ ਲੋਪੇਜ਼, ਜਿਨ੍ਹਾਂ ‘ਤੇ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਹੇਠ ਚਾਰਜ ਲੱਗੇ ਸਨ ਪਰ ਉਨ੍ਹਾਂ ਨੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਕਬੂਲੇ ਹਨ। ਤੱਥਾਂ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਨੂੰ ਰਿਪਦਮਨ ਸਿੰਘ ਮਲਿਕ ਨੂੰ ਮਾਰਨ ਲਈ ਭੁਗਤਾਨ ਕੀਤਾ ਗਿਆ ਸੀ, ਪਰ ਇਸ ਕੰਮ ਦੇ ਪਿੱਛੇ ਅਸਲ ਮਕਸਦ ਕੀ ਸੀ ਉਹ ਅਜੇ ਵੀ ਸਭ ਤੋਂ ਵੱਡਾ ਸਵਾਲ ਹੈ।
ਜ਼ਿਕਰਯੋਗ ਹੈ ਕਿ 14 ਜੁਲਾਈ 2022 ਨੂੰ ਸਰੀ ਵਿੱਚ ਰਿਪਦਮਨ ਸਿੰਘ ਮਲਿਕ ਨੂੰ ਕਾਰ ਵਿੱਚ ਬੈਠਦੇ ਸਮੇਂ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ।
ਹੁਣ ਇਸ ਸਬੰਧੀ ਜੋ ਜਾਣਕਾਰੀ ਮੀਡੀਆ ‘ਚ ਆਈ ਹੈ ਉਸ ਦੇ ਅਨੁਸਾਰ ਕਮਰਿਆਂ ਤੋਂ ਮਿਲੀਆਂ ਵਿਡੀਓ ਫੁਟੇਜਾਂ ਅਤੇ ਸੁਰੱਖਿਆ ਕੈਮਰਿਆਂ ਦੀਆਂ ਤਸਵੀਰਾਂ ਮੁਲਜ਼ਮਾਂ ਦੀ ਗਤੀਵਿਧੀਆਂ ਨੂੰ ਦਿਖਾਇਆ ਗਿਆ ਹੈ। ਕਤਲ ਤੋਂ ਇੱਕ ਦਿਨ ਪਹਿਲਾਂ 13 ਜੁਲਾਈ ਨੂੰ ਦੋਸ਼ੀ ਆਪਣੇ ਕਿਰਾਏ ਦੇ ਘਰ ਤੋਂ ਨਿਕਲਦੇ ਵੇਖਿਆ ਗਿਆ। ਲੋਪੇਜ਼ ਨੇ “ਜਸਟ ਡੂ ਇਟ” ਲਿਖੀ ਟੀ-ਸ਼ਰਟ ਪਾਈ ਹੋਈ ਸੀ ਜਦਕਿ ਫਾਕਸ ਲਾਲ ਜੁੱਤੀਆਂ ਅਤੇ ਪੂਮਾ ਬੈਗ ਲੈ ਕੇ ਗਿਆ ਸੀ। ਮਗਰੋਂ, 14 ਜੁਲਾਈ ਸਵੇਰੇ ਉਨ੍ਹਾਂ ਨੇ ਮਲਿਕ ਨੂੰ ਸਿਰ ਅਤੇ ਗਰਦਨ ਵਿੱਚ ਸੱਤ ਗੋਲੀਆਂ ਮਾਰੀਆਂ। ਕਤਲ ਤੋਂ ਤੁਰੰਤ ਬਾਅਦ, ਦੋਸ਼ੀ ਸਫੇਦ ਰੰਗ ਦੀ ਚੋਰੀ ਕੀਤੀ ਹੋਈ ਹੋਂਡਾ ਸੀ.ਆਰ.ਵੀ. ਵਿੱਚ ਫਰਾਰ ਹੋ ਗਏ ਅਤੇ ਅਗੇ ਜਾ ਕੇ ਉਨ੍ਹਾਂ ਨੇ ਕਾਰ ਨੂੰ ਅੱਗ ਲਾ ਦਿੱਤੀ।
ਪੁਲਿਸ ਨੇ ਕੁਝ ਦਿਨ ਬਾਅਦ ਉਨ੍ਹਾਂ ਦੇ ਕਿਰਾਏ ਦੇ ਘਰ ਤੋਂ ਕਾਫੀ ਸਬੂਤ ਜਬਤ ਕੀਤੇ, ਜਿਸ ਵਿੱਚ ਗੋਲੀਆਂ ਅਤੇ ਗਲਵਜ਼ ਮਿਲੇ, ਜਿਨ੍ਹਾਂ ‘ਤੇ ਦੋਸ਼ੀਆਂ ਦੇ ਡੀ.ਐਨ.ਏ. ਸਬੂਤ ਮਿਲੇ ਸਨ। ਪੈਸਿਆਂ ਦੀ ਕੁਲ ਮਾਤਰਾ ਦਾ ਖੁਲਾਸਾ ਨਹੀਂ ਹੋਇਆ, ਪਰ ਲੋਪੇਜ਼ ਦੇ ਘਰੋਂ $16,000 ਤੋਂ ਵੱਧ ਦੀ ਨਕਦੀ ਮਿਲੀ। ਫਾਕਸ ਅਤੇ ਲੋਪੇਜ਼ ਨੂੰ ਘੱਟ ਤੋਂ ਘੱਟ 10 ਸਾਲ ਦੀ ਸਜ਼ਾ ਹੋ ਸਕਦੀ ਹੈ, ਅਤੇ ਉਹ ਅਗਲੇ ਹਫ਼ਤੇ ਸਜ਼ਾ ਸੁਣਵਾਈ ਲਈ ਦੁਬਾਰਾ ਅਦਾਲਤ ਵਿੱਚ ਪੇਸ਼ ਹੋਣਗੇ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles