0.4 C
Vancouver
Saturday, January 18, 2025

ਸਿੱਖ ਨਸਲਕੁਸ਼ੀ 1984 ਦੀ ਯਾਦ ‘ਚ ਖੂਨਦਾਨ ਮੁਹਿੰਮ 26ਵੇਂ ਸਾਲ ‘ਚ ਹੋਈ ਦਾਖ਼ਲ

 

ਸਰੀ, (ਸਿਮਰਨਜੀਤ ਸਿੰਘ): ਸਿੱਖ ਨਸਲਕੁਸ਼ੀ 1984 ਦੀ ਯਾਦ ‘ਚ ਖੂਨਦਾਨ ਮੁਹਿੰਮ 1999 ਤੋਂ ਸ਼ੁਰੂ ਹੋ ਕੇ ਹੁਣ 26ਵੇਂ ਸਾਲ ਵਿੱਚ ਦਾਖਲ ਹੋ ਚੁੱਕੀ ਹੈ ਅਤੇ ਇਸ ਮੁਹਿੰਮ ਅਧੀਨ ਸਿੱਖਾਂ ਨੇ ਕੈਨੇਡਾ ਭਰ ਵਿੱਚ 2 ਲੱਖ ਤੋਂ ਵੱਧ ਜਾਨਾਂ ਬਚਾਈਆਂ ਹਨ। ਸਿੱਖ ਕੌਮ ਦੇ ਇਸ ਮਹਾਨ ਉਪਰਾਲੇ ਨੂੰ ਕੈਨੇਡੀਅਨ ਬਲੱਡ ਸਰਵਿਸਜ਼ ਵੱਲੋਂ ਦੇਸ਼ ਦੀ ਸਭ ਤੋਂ ਵੱਡੀ ਖੂਨਦਾਨ ਮੁਹਿੰਮ ਵਜੋਂ ਮੰਨਿਆ ਗਿਆ ਹੈ। ਕੈਨੇਡਾ ਦੇ ਵੱਡੇ ਸ਼ਹਿਰਾਂ ਜਿਵੇਂ ਕਿ ਵੈਨਕੂਵਰ, ਟਰਾਂਟੋ ਅਤੇ ਐਡਮਿੰਟਨ ਤੋਂ ਇਲਾਵਾ ਹੋਰ ਕਈ ਸ਼ਹਿਰਾਂ ‘ਚ ਇਹ ਮੁਹਿੰਮ ਇਸ ਵਾਰ ਵੀ ਆਯੋਜਿਤ ਕੀਤੀ ਜਾ ਰਹੀ ਹੈ ਜਿਸ ਦਾ ਵਿਸਥਾਰ ਵਿੱਚ ਵੇਰਵਾ ਪੰਨਾ 11 ‘ਤੇ ਸਾਂਝਾ ਕੀਤਾ ਗਿਆ ਹੈ।
ਇਹ ਮੁਹਿੰਮ ਸਿਰਫ਼ ਮਨੁੱਖੀ ਸੇਵਾ ਦਾ ਪ੍ਰਤੀਕ ਨਹੀਂ ਹੈ, ਸਗੋਂ 1984 ਦੇ ਨਵੰਬਰ ਵਿੱਚ ਹੋਈ ਸਿੱਖ ਨਸਲਕੁਸ਼ੀ ਖਿਲਾਫ਼ ਇੱਕ ਮੋੜ ਚਿੰਨ੍ਹ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਵੀ ਨਵੰਬਰ ਮਹੀਨੇ ਨੂੰ ‘ਸਿੱਖ ਖੂਨਦਾਨ ਲਹਿਰ’ ਦੇ ਤੌਰ ‘ਤੇ ਮੰਨਤਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਮੁਹਿੰਮ ਹੁਣ ਅੰਤਰਰਾਸ਼ਟਰੀ ਪੱਧਰ ਤੇ ਵੀ ਫੈਲ ਚੁੱਕੀ ਹੈ ਅਤੇ ਅਮਰੀਕਾ, ਅਸਟ੍ਰੇਲੀਆ, ਇੰਗਲੈਂਡ ਅਤੇ ਹੋਰ ਕਈ ਮੁਲਕਾਂ ਵਿੱਚ ਸਿੱਖਾਂ ਵੱਲੋਂ ਇਨਸਾਫ਼ ਲਈ ਖੂਨਦਾਨ ਕੀਤੇ ਜਾ ਰਹੇ ਹਨ। ਖੂਨਦਾਨ ਮੁਹਿੰਮ ਦੀ ਸਮੇਂ ਸਾਰਣੀ ਹੇਠ ਲਿਖੇ ਅਨੁਸਾਰ ਹੈ:-
ਅਲਬਰਟਾ
ਐਡਮੰਟਨ
ਤਰੀਕ: ਸ਼ੁਕਰਵਾਰ, 1 ਨਵੰਬਰ 2024
ਵਕਤ: ਦੁਪਹਿਰ 3:00 ਵਜੇ ਤੋਂ ਸ਼ਾਮ 8:00 ਵਜੇ ਤਕ
ਜਗ੍ਹਾ: ਰਿਡਜਵੁਡ ਕਮਿਊਨਿਟੀ ਹਾਲ
3705 ਮਿਲਵੁਡਸ ਰੋਡ ਈ. ਐਨ ਡਬਲਿਊ, ਐਡਮੰਟਨ
ਕੈਲਗਰੀ
ਤਰੀਕਾਂ: ਸ਼ਨੀਵਾਰ, 2 ਨਵੰਬਰ ਅਤੇ ਸ਼ਨੀਵਾਰ, 16 ਨਵੰਬਰ 2024
ਵਕਤ: ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤਕ
ਜਗ੍ਹਾ: ਰੌਇਲ ਹੋਟਲ
2828, 23 ਸਟਰੀਟ ਐਨਈ, ਕੈਲਗਰੀ
ਬ੍ਰਿਟਿਸ਼ ਕੋਲੰਬੀਆ
ਐਬਟਸਫੋਰਡ
ਤਰੀਕਾਂ: ਸ਼ੁਕਰਵਾਰ, 1 ਨਵੰਬਰ ਅਤੇ ਸ਼ਨੀਵਾਰ, 2 ਨਵੰਬਰ 2024
ਵਕਤ: ਸਵੇਰੇ 10:00 ਵਜੇ ਤੋਂ ਸ਼ਾਮ 4:45 ਵਜੇ ਤਕ
ਜਗ੍ਹਾ: ਇਮਾਨੂਅਲ ਮੈਨੋਨਾਈਟ ਚਰਚ
3471 ਕਲੀਅਰਬ੍ਰੂਕ ਰੋਡ, ਐਬਟਸਫੋਰਡ
ਸਰੀ
ਤਰੀਕਾਂ: ਸ਼ੁਕਰਵਾਰ, 8 ਨਵੰਬਰ ਅਤੇ ਸ਼ਨੀਵਾਰ, 9 ਨਵੰਬਰ 2024
ਵਕਤ: ਸਵੇਰੇ 10:00 ਵਜੇ ਤੋਂ ਸ਼ਾਮ 4:45 ਵਜੇ ਤਕ
ਜਗ੍ਹਾ: ਪ੍ਰਿੰਸਸ ਮਾਰਗਰੇਟ ਸਕੂਲ
12870, 72 ਐਵਨਿਊ, ਸਰੀ
ਵੈਨਕੂਵਰ
ਤਰੀਕ: ਸ਼ਨੀਵਾਰ, 23 ਨਵੰਬਰ 2024
ਵਕਤ: ਸਵੇਰੇ 8:00 ਵਜੇ ਤੋਂ ਦੁਪਹਿਰ 3:00 ਵਜੇ ਤਕ
ਜਗ੍ਹਾ: ਕੈਨੇਡੀਅਨ ਬਲੱਡ ਸਰਵਿਸਿਜ਼ ਡੋਨਰ ਸੈਂਟਰ
4750 ਓਕ ਸਟਰੀਟ, ਵੈਨਕੂਵਰ
ਮੈਨਿਟੋਬਾ
ਵਿਨੀਪੈਗ
ਤਰੀਕਾਂ: ਨਵੰਬਰ 2024 ਦੌਰਾਨ
ਜਗ੍ਹਾ: ਵਿਨੀਪੈਗ ਡੋਨਰ ਸੈਂਟਰ
777 ਵਿਲੀਅਮ ਐਵੇਨਿਊ, ਵਿਨੀਪੈਗ
ਓਨਟਾਰੀਓ
ਬਰੈਂਪਟਨ
ਤਰੀਕਾਂ: ਸ਼ਨੀਵਾਰ, 2 ਨਵੰਬਰ ਅਤੇ ਐਤਵਾਰ, 3 ਨਵੰਬਰ 2024
ਵਕਤ: ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤਕ
ਜਗ੍ਹਾ: ਖਾਲਸਾ ਸਕੂਲ
69 ਮੈਨਲੈਂਡ ਸਟਰੀਟ, ਬਰੈਂਪਟਨ
ਗੁਏਲਫ਼
ਤਰੀਕ: ਸ਼ਨੀਵਾਰ, 30 ਨਵੰਬਰ 2024
ਵਕਤ: ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤਕ
ਜਗ੍ਹਾ: ਗੁਏਲਫ਼ ਡੋਨਰ ਸੈਂਟਰ
130 ਸਿਲਵਰਕਰੀਕ ਪਾਰਕਵੇ ਐਨ, ਗੁਏਲਫ਼

Related Articles

Latest Articles