6.3 C
Vancouver
Sunday, January 19, 2025

2 ਬੱਚਿਆਂ ਦੀ ਮਾਂ ਬੱਚਿਆਂ ਸਮੇਤ ਨਿਆਗਰਾ ਫਾਲਜ਼ ‘ਚ ਡਿੱਗੀ

 

ਸਰੀ, (ਸਿਮਰਨਜੀਤ ਸਿੰਘ): ਬੀਤੇ ਦਿਨੀਂ ਨਿਆਗਰਾ ਫਾਲਜ਼ ‘ਚ 2 ਬੱਚੇ ਅਤੇ ਉਨ੍ਹਾਂ ਦੀ ਮਾਂ ਦੇ ਡਿੱਗਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਿਊਯਾਰਕ ਪੁਲਿਸ ਦਾ ਕਹਿਣਾ ਹੈ ਕਿ ਇੱਕ 33 ਸਾਲਾਂ ਅੋਰਤ ਆਪਣੇ ਦੋ ਬੱਚਿਆਂ ਨਾਲ ਨਿਆਗਰਾ ਫਾਲਜ਼ ‘ਚ ਡਿੱਗ ਗਈ। ਬੱਚਿਆਂ ਦੀ ਉਮਰ ਇੱਕ 9 ਸਾਲ ਅਤੇ ਇੱਕ 5 ਮਹੀਨੇ ਦਾ ਬੱਚਾ ਦੱਸਿਆ ਜਾ ਰਿਹਾ ਹੈ। ਮਾਂ ਅਤੇ ਬੱਚਿਆਂ ਦੀ ਬਚਾਉਣ ਲਈ ਕਾਫੀ ਲੰਮਾ ਸਮਾਂ ਖੋਜ ਅਤੇ ਬਚਾਉ ਕਾਰਵਾਈ ਕੀਤੀ ਗਈ ਪਰ ਕੋਈ ਸਫ਼ਲਤਾ ਹਾਸਲ ਨਹੀਂ ਹੋ ਸਕੀ।
ਪੁਲਿਸ ਮੁਤਾਬਕ, ਇਹ ਘਟਨਾ ਸੋਮਵਾਰ ਰਾਤ ਨੂੰ ਲਗਭਗ 9 ਵਜੇ ਹੋਈ, ਜਦੋਂ ਉਹਨਾਂ ਨੂੰ ਸੂਚਨਾ ਮਿਲੀ ਕਿ ਇਹ ਪਰਿਵਾਰ ਰੇਲਿੰਗ ਤੋਂ ਨੀਚੇ ਡਿੱਗ ਗਿਆ। ਇਹ ਘਟਨਾ ਅਮਰੀਕੀ ਫਾਲਜ਼ ਵਾਲੇ ਪਾਸੇ ਬ੍ਰਾਈਡਲ ਵੇਲ ਫਾਲਜ਼ ਦੇ ਵਿਚਕਾਰ ਵਾਪਰੀ, ਜੋ ਕਿ ਨਿਆਗਰਾ ਦੇ ਪ੍ਰਸਿੱਧ ਸਥਾਨ ਦਾ ਹਿੱਸਾ ਜਿਥੇ ਸੈਲਾਨੀਆਂ ਦੀ ਵੱਡੀ ਗਿਣਤੀ ਮੌਜੂਦ ਰਹਿੰਦੀ ਹੈ।
ਪੁਲਿਸ ਨੇ ਦੱਸਿਆ, ”ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਘਟਨਾ ਜਾਣ-ਬੁੱਝ ਕੇ ਕੀਤੀ ਗਈ ਸੀ, ਅਤੇ ਜਾਂਚ ਜਾਰੀ ਹੈ।” ਅਧਿਕਾਰੀਆਂ ਨੇ ਇਸ ਘਟਨਾ ਦੀ ਜਾਂਚ ਲਈ ਅਨਮੈਨਡ ਏਅਰਕ੍ਰਾਫਟ ਅਤੇ ਅੰਡਰਵਾਟਰ ਯੂਨਿਟ ਦੀ ਵਰਤੋਂ ਕਰ ਰਹੇ ਹਨ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

 

Related Articles

Latest Articles