1.4 C
Vancouver
Saturday, January 18, 2025

ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਨੂੰ ਭੇਜਿਆ ਜਾਵੇਗਾ ਵਾਪਸ

 

ਅਮਰੀਕਾ ਨੇ ਦੇਸ਼ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਕਿਰਾਏ ਦੇ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਸਰਕਾਰ ਦੀ ਮਦਦ ਨਾਲ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਬੀਤੇ ਦਿਨੀਂ ਦੱਸਿਆ ਕਿ ਇਸ ਜਹਾਜ਼ ਨੂੰ 22 ਅਕਤੂਬਰ ਨੂੰ ਭਾਰਤ ਭੇਜਿਆ ਗਿਆ ਸੀ। ਹੋਮਲੈਂਡ ਸਕਿਓਰਿਟੀ ਦੇ ਕਾਰਜਕਾਰੀ ਡਿਪਟੀ ਸਕੱਤਰ ਕ੍ਰਿਸਟੀ ਏ. ਕੈਨੇਗਲੋ ਨੇ ਕਿਹਾ ਸੀ ਕਿ ਜਿਹੜੇ ਭਾਰਤੀ ਨਾਗਰਿਕ ਕੋਲ ਸੰਯੁਕਤ ਰਾਜ ਵਿੱਚ ਰਹਿਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ, ਨੂੰ ਤੁਰੰਤ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ…।” ਉਨ੍ਹਾਂ ਕਿਹਾ ਸੀ ਕਿ ਗ੍ਰਹਿ ਸੁਰੱਖਿਆ ਵਿਭਾਗ ਅਮਰੀਕੀ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨਾ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨਾ ਜਾਰੀ ਰੱਖੇਗਾ ਅਤੇ ਕਾਨੂੰਨੀ ਰੂਟਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰੇਗਾ। ਗ੍ਰਹਿ ਸੁਰੱਖਿਆ ਵਿਭਾਗ ਅਨੁਸਾਰ ਡੀ.ਐਚ.ਐਸ ਨੇ ਵਿੱਤੀ ਸਾਲ 2024 ਵਿੱਚ 1,60,000 ਤੋਂ ਵੱਧ ਵਿਅਕਤੀਆਂ ਨੂੰ ਵਾਪਸ ਭੇਜਿਆ ਸੀ ਅਤੇ ਭਾਰਤ ਸਮੇਤ 145 ਤੋਂ ਵੱਧ ਦੇਸ਼ਾਂ ਵਿੱਚ 495 ਤੋਂ ਵੱਧ ਅੰਤਰਰਾਸ਼ਟਰੀ ਹਵਾਲਗੀ ਉਡਾਣਾਂ ਦਾ ਸੰਚਾਲਨ ਕੀਤਾ ਸੀ। ਗ੍ਰਹਿ ਸੁਰੱਖਿਆ ਵਿਭਾਗ ਨੇ ਪਿਛਲੇ ਸਾਲ ਦੁਨੀਆ ਭਰ ਦੇ ਕਈ ਦੇਸ਼ਾਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਹੈ, ਜਿਸ ਵਿੱਚ ਕੋਲੰਬੀਆ, ਇਕਵਾਡੋਰ, ਪੇਰੂ, ਮਿਸਰ, ਮੌਰੀਤਾਨੀਆ, ਸੇਨੇਗਲ, ਉਜ਼ਬੇਕਿਸਤਾਨ, ਚੀਨ ਅਤੇ ਭਾਰਤ ਸ਼ਾਮਲ ਹਨ।
ਜੂਨ 2024 ਵਿਚ ਬਾਰਡਰ ਸੁਰੱਖਿਆ ਰਾਸ਼ਟਰਪਤੀ ਘੋਸ਼ਣਾ ਅਤੇ ਇਸਦੇ ਨਾਲ ਅੰਤਰਿਮ ਅੰਤਿਮ ਨਿਯਮ ਲਾਗੂ ਹੋਣ ਤੋਂ ਬਾਅਦ, ਦੱਖਣ-ਪੱਛਮੀ ਸਰਹੱਦ ‘ਤੇ ਦਾਖਲੇ ਦੇ ਸਥਾਨਾਂ ‘ਤੇ ਗੈਰ-ਕਾਨੂੰਨੀ ਪਰਵਾਸ ਦੇ ਮਾਮਲਿਆਂ ਵਿਚ 55 ਪ੍ਰਤੀਸ਼ਤ ਦੀ ਕਮੀ ਆਈ ਹੈ।
ਕਾਰਜਕਾਰੀ ਗ੍ਰਹਿ ਸੁਰੱਖਿਆ ਡਿਪਟੀ ਮੰਤਰੀ ਕ੍ਰਿਸਟੀ ਏ. ਕੈਨੇਗਲੋ ਨੇ ਕਿਹਾ ਕਿ ਭਾਰਤੀ ਨਾਗਰਿਕ ਜਿਨ੍ਹਾਂ ਕੋਲ ਅਮਰੀਕਾ ਵਿਚ ਰਹਿਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ, ਨੂੰ ਤੁਰੰਤ ਡਿਪੋਰਟ ਕੀਤਾ ਜਾ ਰਿਹਾ ਹੈ..। ਉਨ੍ਹਾਂ ਕਿਹਾ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਅਮਰੀਕੀ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨਾ ਜਾਰੀ ਰੱਖੇਗਾ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰੇਗਾ ਅਤੇ ਕਾਨੂੰਨੀ ਰੂਟਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰੇਗਾ। ਇਸ ਵਿੱਚ ਕਿਹਾ ਗਿਆ ਹੈ ਕਿ ਡੀਐਚਐਸ ਨੇ ਵਿੱਤੀ ਸਾਲ 2024 ਵਿੱਚ 1,60,000 ਤੋਂ ਵੱਧ ਵਿਅਕਤੀਆਂ ਨੂੰ ਵਾਪਸ ਭੇਜਿਆ ਗਿਆ ਸੀ ਅਤੇ ਭਾਰਤ ਸਮੇਤ 145 ਤੋਂ ਵੱਧ ਦੇਸ਼ਾਂ ਵਿੱਚ 495 ਤੋਂ ਵੱਧ ਅੰਤਰਰਾਸ਼ਟਰੀ ਹਵਾਲਗੀ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਸੀ। ਡੀਐਚਐਸ ਨੇ ਪਿਛਲੇ ਸਾਲ ਵਿੱਚ ਕੋਲੰਬੀਆ, ਇਕਵਾਡੋਰ, ਪੇਰੂ, ਮਿਸਰ, ਮੌਰੀਤਾਨੀਆ, ਸੇਨੇਗਲ, ਉਜ਼ਬੇਕਿਸਤਾਨ, ਚੀਨ ਅਤੇ ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਲੋਕਾਂ ਨੂੰ ਬਾਹਰ ਕੱਢਿਆ ਸੀ।ਹੋਮਲੈਂਡ ਸਿਕਿਓਰਿਟੀ ਵਿਭਾਗ ਨੂੰ ਅਨਿਯਮਿਤ ਪ੍ਰਵਾਸ ਨੂੰ ਘਟਾਉਣ, ਸੁਰੱਖਿਅਤ, ਕਨੂੰਨੀ ਅਤੇ ਵਿਵਸਥਿਤ ਰੂਟਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਕਮਜ਼ੋਰ ਲੋਕਾਂ ਦੀ ਤਸਕਰੀ ਅਤੇ ਸ਼ੋਸ਼ਣ ਕਰਨ ਵਾਲੇ ਅੰਤਰ-ਰਾਸ਼ਟਰੀ ਅਪਰਾਧਿਕ ਨੈਟਵਰਕਾਂ ਨੂੰ ਖਤਮ ਕਰਨ ਲਈ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।
ਵਰਣਨਯੋਗ ਹੈ ਕਿ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਸਾਲ 2010 ਤੋਂ ਬਾਅਦ ਕਿਸੇ ਵੀ ਸਾਲ ਦੇ ਮੁਕਾਬਲੇ ਸਾਲ 2024 ਵਿਚ ਜ਼ਿਆਦਾ ਲੋਕਾਂ ਨੂੰ ਵਾਪਸ ਭੇਜਿਆ ਗਿਆ ਸੀ।
ਮੋਦੀ ਦੇ ਸੁਪਨੇ ਚਲਦੀ ਹਵਾਈ ਵਾਂਗ ਠੁਸ ਹੋਏ
ਜਿਸ ਅਮਰੀਕਾ ਨੂੰ ਲੈਕੇ ਪ੍ਰਧਾਨ ਮੰਤਰੀ ਬਣਨ ਵੇਲੇ ਮੋਦੀ ਨੇ ਸੁਪਨਾ ਦੇਖਿਆ ਸੀ ਕਿ ਉਹ ਭਾਰਤੀ ਵੀਜ਼ਾ ਲੈਣ ਲਈ ਲਾਈਨ ਲਗਾਕੇ ਖੜ੍ਹਾ ਹੋਵੇਗਾ,ਉਸੇ ਅਮਰੀਕਾ ਨੇ ਹੁਣ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਏ ਭਾਰਤੀ ਨਾਗਰਿਕਾਂ ਨੂੰ ਜਹਾਜ਼ ਰਾਹੀਂ ਵਾਪਸ ਭੇਜ ਦਿੱਤਾ ਹੈ। ਪਿਛਲੇ ਸਾਲ ਸੰਸਦ ਵਿਚ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰਾਜ ਸਭਾ ਵਿਚ ਕਿਹਾ ਸੀ ਕਿ 2022 ਵਿਚ 2,25,620 ਭਾਰਤੀਆਂ ਨੇ ਦੇਸ਼ ਦੀ ਨਾਗਰਿਕਤਾ ਛੱਡ ਦਿੱਤੀ ਸੀ।ਤਦ ਜੈਸ਼ੰਕਰ ਨੇ ਕਿਹਾ ਸੀ ਕਿ 2015 ਵਿੱਚ ਭਾਰਤੀ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ1,31,489 ਸੀ, ਜਦੋਂ ਕਿ 2016 ਵਿੱਚ, 1,41,603 ਭਾਰਤੀਆਂ ਨੇ ਅਤੇ 2017 ਵਿੱਚ, 1,33,049 ਭਾਰਤੀਆਂ ਨੇ ਨਾਗਰਿਕਤਾ ਛੱਡੀ ਸੀ। 2018 ਵਿੱਚ ਇਹ ਗਿਣਤੀ 1,34,561 ਸੀ, ਜਦੋਂ ਕਿ 2019 ਵਿੱਚ 1,44,017 ਅਤੇ 2020 ਵਿੱਚ 85,256 ਅਤੇ 2021 ਵਿੱਚ 1,63,370 ਸੀ।ਜਦ ਕਿ 2011 ਵਿੱਚ 1,22,819 , 2012 ਵਿੱਚ 1,20,923, 2013 ਵਿੱਚ 1,31,405 ਅਤੇ 2014 ਵਿੱਚ 1,29,328 ਨੇ ਆਪਣੀ ਨਾਗਰਿਕਤਾ ਛੱਡੀ ਸੀ। ਯਾਨੀ ਕਿ ਭਾਰਤ ਵਿੱਚ ਅਜਿਹੀ ਖੁਸ਼ਹਾਲੀ ਨਹੀਂ ਸੀ ਕਿ ਅਮਰੀਕੀ ਲੋਕ ਵੀਜ਼ਿਆਂ ਲਈ ਕਤਾਰਾਂ ਵਿੱਚ ਖੜ੍ਹੇ ਹੋਣ। ਸਗੋਂ ਇਸ ਦੇ ਉਲਟ ਹੋਇਆ ਕਿ ਹੁਣ ਵਧੇਰੇ ਭਾਰਤੀ ਲੋਕਾਂ ਨੇ ਆਪਣੀ ਨਾਗਰਿਕਤਾ ਛੱਡਣੀ ਸ਼ੁਰੂ ਕਰ ਦਿੱਤੀ ਹੈ।ਇਸ ਦਾ ਸਾਫ ਅਰਥ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਸੁਪਨੇ ਚਲਦੀ ਹਵਾਈ ਵਾਂਗ ਠੁਸ ਹੋ ਰਹੇ ਹਨ।
ਡੰਕੀ ਰੂਟ ਰਾਹੀਂ ਭਾਰਤੀ ਛਡ ਰਹੇ ਨੇ ਦੇਸ
ਇਹ ਕਾਨੂੰਨੀ ਸਾਧਨਾਂ ਰਾਹੀਂ ਭਾਰਤੀ ਨਾਗਰਿਕਤਾ ਤਿਆਗਣ ਦਾ ਮਾਮਲਾ ਹੈ। ਹੁਣ ਸਥਿਤੀ ਅਜਿਹੀ ਹੈ ਕਿ ਭਾਰਤੀ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋ ਰਹੇ ਹਨ। ਇਸ ਨੂੰ ਡੰਕੀ ਰੂਟ ਵੀ ਕਿਹਾ ਜਾਂਦਾ ਹੈ।ਡੰਕੀ ਨੂੰ ਖੇਤਰੀ ਭਾਸ਼ਾ ਵਿੱਚ ਡੌਂਕੀ ਕਿਹਾ ਜਾਂਦਾ ਹੈ, ਇਸ ਦਾ ਸ਼ਬਦ ਪੰਜਾਬੀ ਦੇ ਮੁਹਾਵਰੇ ‘ਇੱਕ ਤੋਂ ਦੂਜੀ ਥਾਂ ਨੂੰ ਟਪੂਸੀਆਂ ਮਾਰਨ’ ਦੇ ਮੁਹਾਵਰੇ ਤੋਂ ਬਣਿਆ ਹੈ।ਪੰਜਾਬ ਅਤੇ ਹਰਿਆਣਾ ਦੇ ਹਜ਼ਾਰਾਂ ਨੌਜਵਾਨ ਨੇ ਪੱਛਮੀ ਦੇਸ਼ਾਂ ਖਾਸ ਕਰਕੇ ਅਮਰੀਕਾ ਪਹੁੰਚਣ ਲਈ ‘ਡੌਂਕੀ’ ਦੇ ਰਸਤੇ ਨੂੰ ਤਰਜੀਹ ਦਿੰਦੇ ਹਨ।ਇਸ ਮਨੁੱਖੀ ਤਸਕਰੀ ਦਾ ਇੱਕ ਕੌਮਾਂਤਰੀ ਨੈੱਟਵਰਕ ਹੈ, ਜਿਸ ਨੂੰ ਖ਼ਤਮ ਕਰਨ ਲਈ ਕਈ ਸਰਕਾਰਾਂ ਦਾਅਵੇ ਕਰਦੀਆਂ ਰਹੀਆਂ ਹਨ, ਪਰ ਇਹ ਵਰਤਾਰਾ ਉਵੇਂ ਹੀ ਜਾਰੀ ਹੈ।ਪਿਛਲੇ ਸਮੇਂ ਵਿੱਚ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿੱਥੇ ਕਈ ਨੌਜਵਾਨਾਂ ਨੇ ਅਮਰੀਕਾ ਜਾਂਦੇ ਸਮੇਂ ਆਪਣੀ ਜਾਨ ਗਵਾਈ ਸੀ।ਪਰ ਇਨ੍ਹਾਂ ਖਤਰਿਆਂ ਦੇ ਬਾਵਜੂਦ ਨਾਜਾਇਜ਼ ਪ੍ਰਵਾਸ ਨਹੀਂ ਰੁਕ ਰਿਹਾ।
ਅਮਰੀਕੀ ਸਮਾਚਾਰ ਆਊਟਲੈੱਟ ਸੀਐਨਐਨ ਨੇ ਇਸ ਰੂਟ ਦਾ ਖੁਲਾਸਾ ਕੀਤਾ ਹੈ, ਜੋ ਕਈ ਦੇਸ਼ਾਂ ਪਨਾਮਾ, ਕੋਸਟਾ ਰੀਕਾ, ਅਲ ਸਲਵਾਡੋਰ ਅਤੇ ਗੁਆਟਮਾਲਾ, ਮੈਕਸੀਕੋ ਅਤੇ ਅਮਰੀਕਾ ਦੇ ਵਿਚਕਾਰ ਸਥਿਤ ਦੇਸ਼ਾਂ ਵਿਚੋਂ ਗੁਜ਼ਰਦਾ ਹੈ।ਸੀ.ਐਨ.ਐਨ ਨੇ ਕਈ ਪਰਿਵਾਰਾਂ ਨਾਲ ਗੱਲ ਕੀਤੀ ਜਿਨ੍ਹਾਂ ਦੇ ਮੈਂਬਰਾਂ ਨੇ ਅਮਰੀਕਾ ਜਾਣ ਦੀ ਕੋਸ਼ਿਸ਼ ਕੀਤੀ ਸੀ। ਡੌਂਕੀ ਰੂਟ ਜ਼ਰੀਏ ਅਮਰੀਕਾ ਜਾਣ ਵਾਲੇ ਸਭ ਤੋਂ ਪਹਿਲਾਂ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਪਹੁੰਚਦੇ ਹਨ ਜਿੱਥੇ ਵੀਜ਼ੇ ਆਸਾਨੀ ਨਾਲ ਮਿਲ ਜਾਂਦੇ ਹਨ। ਉੱਥੇ, ਉਹ ਪ੍ਰਵਾਸੀ ਤਸਕਰਾਂ ਨੂੰ ਮਿਲਦੇ ਹਨ ਜੋ ਉਨ੍ਹਾਂ ਨੂੰ ਖਤਰਨਾਕ ਜੰਗਲਾਂ ਰਾਹੀਂ ਅਮਰੀਕਾ-ਮੈਕਸੀਕੋ ਸਰਹੱਦ ਤੱਕ ਲੈ ਜਾਂਦੇ ਹਨ। ਬਹੁਤ ਸਾਰੇ ਲੋਕ ਇਸ ਡੌਂਕੀ ਰੂਟ ਰਾਹੀਂ ਅਮਰੀਕਾ ਪਹੁੰਚਣ ਦੀ ਲਾਲਸਾ ਵਿੱਚ ਫਸ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਕਮਾਈ ਬਰਬਾਦ ਕਰ ਬੈਠਦੇ ਹਨ।ਇੱਥੇ ਮਾਫੀਆ ਗੈਂਗ ਤੁਹਾਡੇ ਤੋਂ ਮੋਟੀ ਰਕਮ ਵਸੂਲਦੇ ਹਨ। ਦੋ ਸਾਲਾਂ ਦਾ ਇਹ ਸਫ਼ਰ ਬਹੁਤ ਖ਼ਤਰਨਾਕ ਹੈ। ਕਈ ਅਪਰਾਧਿਕ ਗਿਰੋਹ ਨਾ ਸਿਰਫ ਲੋਕਾਂ ਨੂੰ ਰਸਤੇ ਵਿਚ ਲੁੱਟਦੇ ਹਨ ਅਤੇ ਕੁਝ ਨੂੰ ਮਾਰ ਵੀ ਦਿੰਦੇ ਹਨ।
ਇਹ ਇੱਕ ਜੋਖਮ ਭਰੀ ਯਾਤਰਾ ਹੈ, ਇੱਕ ਚਿੰਤਾਜਨਕ ਰੁਝਾਨ ਦਾ ਹਿੱਸਾ ਹੈ। ਅਮਰੀਕਾ ਪਹੁੰਚਣ ਤੋਂ ਬਾਅਦ ਉਹ ਕਸਟਮ ਅਤੇ ਬਾਰਡਰ ਅਧਿਕਾਰੀਆਂ ਦੁਆਰਾ ਫੜੇ ਜਾਣ ਦੀ ਉਡੀਕ ਕਰਦੇ ਹਨ। ਜਦੋਂ ਕਸਟਮ ਅਧਿਕਾਰੀ ਪਹੁੰਚਦਾ ਹੈ, ਤਾਂ ਪਹੁੰਚਣ ਵਾਲੇ ਲੋਕ ਆਪਣੇ ਆਪ ਨੂੰ ਪੀੜਤ ਹੋਣ ਦਾ ਦਾਅਵਾ ਕਰਦੇ ਹਨ ਅਤੇ ਦੇਸ਼ ਵਿੱਚ ਖ਼ਤਰੇ ਵਿੱਚ ਹਨ ਅਤੇ ਸ਼ਰਨ ਮੰਗਦੇ ਹਨ। ਅਧਿਕਾਰੀ ਪਹਿਲਾਂ ਇਹ ਨਿਰਧਾਰਤ ਕਰਦੇ ਹਨ ਕਿ ਕੀ ਵਿਅਕਤੀ ਸਰੀਰਕ ਖਤਰੇ ਵਿੱਚ ਹੈ ਜਾਂ ਨਹੀਂ। ਇਸ ਤੋਂ ਬਾਅਦ ਉਨ੍ਹਾਂ ਨੂੰ ਪਾਣੀ ਦੀ ਬੋਤਲ ਦਿੱਤੀ ਜਾਂਦੀ ਹੈ। ਅਮਰੀਕੀ ਕਾਨੂੰਨ ਅਨੁਸਾਰ ਜੇਕਰ ਕੋਈ ਵਿਅਕਤੀ ਸ਼ਰਨ ਦਾ ਦਾਅਵਾ ਕਰਦਾ ਹੈ ਤਾਂ ਉਸ ਨੂੰ ਆਪਣਾ ਪੱਖ ਪੇਸ਼ ਕਰਨ ਲਈ ਸੁਣਵਾਈ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਕਸਟਮ ਅਧਿਕਾਰੀ ਆਪਣੀ ਸੁਰੱਖਿਆ ਜਾਂਚ ਕਰਦੇ ਹਨ ਅਤੇ ਪ੍ਰਵਾਸੀਆਂ ਦੀ ਇੰਟਰਵਿਊ ਕੀਤੀ ਜਾਂਦੀ ਹੈ। ਜਾਂਚ ਤੋਂ ਬਾਅਦ ਅਧਿਕਾਰੀ ਫ਼ੈਸਲਾ ਕਰਦਾ ਹੈ ਕਿ ਉਨ੍ਹਾਂ ਦੀ ਸ਼ਰਣ ਦੀ ਅਰਜ਼ੀ ‘ਤੇ ਵਿਚਾਰ ਕਰਨਾ ਹੈ ਜਾਂ ਨਹੀਂ। ਅਜਿਹਾ ਹੋਣ ਵਿੱਚ ਕਈ ਸਾਲ ਲੱਗ ਸਕਦੇ ਹਨ। ਸੀਐਨਐਨ ਅਨੁਸਾਰ ਇਸ ਨਾਲ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਵਿਗੜ ਸਕਦੇ ਹਨ। ਇਸ ਰਾਸ਼ਟਰਪਤੀ ਚੋਣ ਵਿੱਚ ਇਮੀਗ੍ਰੇਸ਼ਨ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। ਸੀ.ਐਨ.ਐਨ ਦੀ ਰਿਪੋਰਟ ਹੈ ਕਿ ਚਾਰ ਸਾਲਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਨਾਟਕੀ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਅਨੁਸਾਰ 2018-19 ਵਿੱਚ ਇਹ 8097 ਸੀ, ਜੋ 2022-23 ਵਿੱਚ ਵੱਧ ਕੇ 96,917 ਹੋ ਗਈ ਹੈ। ਹਾਲੀਆ ਪਿਊ ਖੋਜ ਦਰਸਾਉਂਦੀ ਹੈ ਕਿ ਸਾਲ 2022 ਤੱਕ ਉਹ ਮੈਕਸੀਕੋ ਅਤੇ ਅਲ ਸਲਵਾਡੋਰ ਤੋਂ ਬਾਅਦ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਵਾਲਾ ਤੀਜਾ ਸਭ ਤੋਂ ਵੱਡਾ ਸਮੂਹ ਬਣ ਗਏ ਹਨ। ਇਸ ਦਾ ਸਾਫ ਅਰਥ ਹੈ ਕਿ ਭਾਰਤ ਵਿਚ ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ ਸਿਸਟਮ ਹੈ ਤੇ ਮਨੁੱਖੀ ਸੁਰਖਿਆ ਤੇ ਸਰਕਾਰੀ ਪ੍ਰਬੰਧਾਂ ਦੀ ਕਮੀ ਹੈ।ਇਸੇ ਕਾਰਣ ਭਾਰਤੀ ਲੋਕ ਦੇਸ ਛਡ ਰਹੇ ਹਨ।

Related Articles

Latest Articles