ਸਰੀ, (ਸਿਮਰਨਜੀਤ ਸਿੰਘ): ਡੋਨਾਲਡ ਟ੍ਰੰਪ ਵਲੋਂ ਅਮਰੀਕਾ ਦੇ ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਸਟਾਕ ਮਾਰਕਿਟ ਵਿਚ ਵੱਡਾ ਉਛਾਲ ਵੇਖਣ ਨੂੰ ਮਿਲਿਆ ਹੈ। ਹਾਲਾਂਕਿ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਦਾ ਲੰਬੇ ਸਮੇਂ ਤੱਕ ਬਣੇ ਰਹਿਣਾ ਯਕੀਨੀ ਨਹੀਂ ਹੈ ਅਤੇ ਇਹ “ਟ੍ਰੰਪ ਬੰਪ” ਛੇਤੀ ਖਤਮ ਹੋ ਸਕਦਾ ਹੈ।
ਬੁੱਧਵਾਰ ਸਵੇਰੇ ਟ੍ਰੰਪ ਦੀ ਦੂਜੇ ਟਰਮ ਦੀ ਜਿੱਤ ਦੀ ਖ਼ਬਰ ਤੋਂ ਬਾਅਦ ਅਮਰੀਕੀ ਸਟਾਕ ਮਾਰਕਿਟ ਵਿੱਚ ਵੱਡਾ ਉਛਾਲ ਆਇਆ। ਡਾਊ ਜੋਨਸ ਇੰਡਸਟ੍ਰੀਅਲ ਐਵਰੇਜ ਨੇ ਮਾਰਕੀਟ ਬੰਦ ਹੋਣ ਤੱਕ 1,500 ਅੰਕ ਤੋਂ ਵੱਧ ਦਾ ਫਾਇਦਾ ਦਿੱਤਾ। ਐਸ ਐਂਡ ਪੀ 500 ਦਿਨ ਦੇ ਅੰਤ ਤੱਕ 2.5 ਪ੍ਰਤੀਸ਼ਤ ਵੱਧ ਗਿਆ ਅਤੇ ਕੈਨੇਡੀਅਨ ਸਟਾਕ ਮਾਰਕਿਟ ਦੇ ਮੁੱਖ ਇੰਡੈਕਸ ਸ਼ਫ਼ਫ/ਠਸ਼ਯ ਕੰਪੋਜ਼ਿਟ ਵੀ 228 ਅੰਕ ਵਧ ਕੇ 24,608.41 ‘ਤੇ ਪਹੁੰਚ ਗਿਆ।
ਬਾਂਡ ਯੀਲਡਜ਼ ਵੀ ਬੁੱਧਵਾਰ ਨੂੰ ਵਧੀਆਂ, ਜਿਸ ਨਾਲ 10 ਸਾਲਾ ਅਮਰੀਕੀ ਟਰੇਜਰੀ ਯੀਲਡ 15 ਬੇਸਿਸ ਪੁਆਇੰਟ ਤੋਂ ਵੱਧ ਵਧ ਗਿਆ ਅਤੇ ਲੰਬੇ ਸਮੇਂ ਵਾਲੇ ਕੈਨੇਡੀਅਨ ਗਵਰਨਮੈਂਟ ਬਾਂਡਜ਼ ਵੀ ਵਧੇ।
ਕ੍ਰਿਪਟੋਕਰੰਸੀਜ਼ ‘ਚ ਵੀ ਵਾਧਾ ਵੇਖਣ ਨੂੰ ਮਿਲਿਆ ਟ੍ਰੰਪ ਨੇ ਆਪਣੀ ਚੋਣ ਮੁਹਿੰਮ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਅਮਰੀਕਾ ਨੂੰ ” ਪਲੳਨੲਟ ੳ ਚਰੇਪਟੋ ਦਾ ਮੁੱਖ ਸਥਾਨ” ਬਣਾਉਣਗੇ। ਇਸ ਦੇ ਨਾਲ ਬਿਟਕੋਇਨ ਵੀ ਨਵੇਂ ਉੱਚੇ ਪੱਧਰ ‘ਤੇ ਪਹੁੰਚ ਗਿਆ।
ਟ੍ਰੰਪ ਨਾਲ ਜੁੜੇ ਵੱਖ-ਵੱਖ ਸਟਾਕਾਂ ‘ਚ ਵੀ ਵਾਧਾ ਵੇਖਣ ਨੂੰ ਮਿਲਿਆ ਟ੍ਰੰਪ ਮੀਡੀਆ ਅਤੇ ਟੈਕਨਾਲੋਜੀ ਗਰੁੱਪ, ਜੋ ਟ੍ਰੰਪ ਦੇ ਹਨ ‘ਚ ਵੀ ਛੇ ਪ੍ਰਤੀਸ਼ਤ ਵਾਧਾ ਵੇਖਣ ਨੂੰ ਮਿਲਿਆ। ਟੈਸਲਾ ਦੇ ਮਾਲਕ ਇਲੋਨ ਮਸਕ ਦੇ ਸਟਾਕ ਵੀ 14.75 ਪ੍ਰਤੀਸ਼ਤ ਵਧੇ।