ਡਰਾਮੇਬਾਜ਼ੀ

 

ਚੋਣਾਂ ਆਉਂਦੀਆਂ ਹੀ ਲੈਂਦਾ ਚੁੱਕ ਮੁੱਦੇ।
ਚੜ੍ਹਿਆ ਸਿਰੇ ਨਾ ਕੰਮ ਕਾਰ ਕਹਿੰਦੇ।
ਐਧਰ ਓਧਰੋ ਫੜ੍ਹ ਕੇ ਸ਼ੇਅਰ ਉਰਦੂ,
ਜਾਂਦਾ ਆਪਣਾ ਕਰੀ ਵਪਾਰ ਕਹਿੰਦੇ।

ਤੋਰੀ ਫੁੱਲਕਾ ਪਿਆ ਚਲਾਈ ਜਾਂਦਾ,
ਬਦਲ ਬਦਲ ਕੇ ਸ਼ਹਿਰ ਬਜਾਰ ਕਹਿੰਦੇ।
ਬਣੀ ਕਿਤੇ ਨਾ ਪੱਕੀ ਹੱਟ ਆਪਣੀ,
ਕਰਦਾ ਥਾਂ ਥਾਂ ਫਿਰੇ ਅਧਾਰ ਕਹਿੰਦੇ।

ਚਤਰ ਚਲਾਕ ਹੈ ਬੜਾ ਡਰਾਮਿਆਂ ਨੂੰ,
ਸਿਆਸਤ ਵਿੱਚ ਨਾ ਕਿਸੇ ਦਾ ਯਾਰ ਕਹਿੰਦੇ।
ਝੋਲ਼ੀ ਭਰਕੇ ਜਾਂਦਾ ਟਿੱਭ ਝੱਟੇ
ਲੈਂਦਾ ਮੁੜ ਨਾ ਕਿਸੇ ਦੀ ਸਾਰ ਕਹਿੰਦੇ।

ਜਾ ਰਲ਼ਿਆ ਗੈਰਾਂ ਨਾਲ ‘ਭਗਤਾ’,
ਛੱਡ ਆਪਣਾ ਸਕਾ ਪਰਿਵਾਰ ਕਹਿੰਦੇ।
ਹੁਣ ਕਿਤੋਂ ਨਾ ਪੈਂਦੀ ਖ਼ੈਰ ਦੀਂਹਦੀ,
ਰੁਲ਼ਦਾ ਫਿਰੇ ਡਰਾਮੇਦਾਰ ਕਹਿੰਦੇ।
ੇਖਕ : ਬਰਾੜ ‘ਭਗਤਾ ਭਾਈ ਕਾ’
+1-604-751-1113

Exit mobile version