ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਨਵੀਂ ਕੈਬਨਿਟ 18 ਨਵੰਬਰ ਨੂੰ ਚੁੱਕੇਗੀ ਸਹੁੰ

 

ਐਨ.ਡੀ.ਪੀ. ਲਗਾਤਾਰ ਤੀਜੀ ਵਾਰ ਬਣਾਏਗੀ ਸੂਬੇ ‘ਚ ਸਰਕਾਰ
ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਦੀ ਪਾਰਟੀ ਵਲੋਂ ਨਵੀਂ ਸੂਬੇ ਦੀ ਸਰਕਾਰ ਲਈ ਅਹੁੱਦਿਆਂ ਦੀ ਵੰਡ ਤੋਂ ਬਾਅਦ ਨਵੀਂ ਕੈਬਨਿਟ ਦੇ ਕਾਰਜਕਾਰੀ ਮੰਤਰੀ ਅਤੇ ਵਿਧਾਇਕ 18 ਨਵੰਬਰ ਨੂੰ ਸਹੁੰ ਚੁਕਣਗੇ। ਜ਼ਿਕਰਯੋਗ ਹੈ ਕੈਬਨਿਟ ਮੰਤਰੀ ਅਤੇ ਨਵੇਂ ਬਣੇ ਵਿਧਾਇਕ 18 ਨਵੰਬਰ ਨੂੰ ਆਪਣੇ ਆਹੁਦਿਆਂ ਲਈ ਸਹੁੰ ਚੁਕਣਗੇ। ਜਦੋਂ ਕਿ ਇਥੇ ਇਹ ਵੀ ਜ਼ਿਕਰਯੋਗ ਹੈ ਕਿ ਬੀ.ਸੀ. ਚੋਣਾਂ ਤੋਂ ਬਾਅਦ ਅਜੇ ਵੀ ਕਈ ਹਲਕਿਆਂ ‘ਚ ਚੋਣਾਂ ਦੀ ਗਿਣਤੀ ਨੂੰ ਲੈ ਕੇ ਭੰਬਲਭੂਸਾ ਜਾਰੀ ਹੈ।
ਪ੍ਰੀਮੀਅਰ ਏਬੀ ਦੇ ਦਫਤਰ ਤੋਂ ਜਾਰੀ ਕੀਤੀ ਗਈ ਇਕ ਪ੍ਰਕਾਸ਼ਨ ਕਿਹਾ ਗਿਆ ਕਿ ਕੈਬਨਿਟ ਅਤੇ ਵਿਧਾਇਕਾਂ ਲਈ ਸਹੁੰ ਚੁਕਣ ਦੀ ਤਰੀਕ ਇਲੈਕਸ਼ਨ ਬੀ.ਸੀ. ਵੱਲੋਂ ਪ੍ਰਾਪਤ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੈਅ ਕੀਤੀ ਗਈ ਹੈ। ਪ੍ਰੀਮੀਅਰ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਨਾਗਰਿਕਾਂ ਨੂੰ “ਤਤਕਾਲ ਕਾਰਵਾਈ” ਦੇਖਣ ਦੀ ਉਮੀਦ ਹੈ, ਜਿਸ ਵਿੱਚ ਸਭ ਤੋਂ ਪਹਿਲਾਂ ਅਫੋਰਡੇਬਿਲਿਟੀ ਅਤੇ ਘਰਾਂ ਦੀ ਸਮੱਸਿਆ, ਸਿਹਤ ਸੇਵਾਵਾਂ ਅਤੇ ਇਕ ਮਜ਼ਬੂਤ ਅਰਥਵਿਵਸਥਾ ਦਾ ਨਿਰਮਾਣ ਆਦਿ ਮੁੱਦਿਆਂ ‘ਤੇ ਨਵੀਂ ਬਣ ਰਹੀ ਕੈਬਨਿਟ ਵਲੋਂ ਤੁਰੰਤ ਕੰਮ ਸ਼ੁਰੂ ਕੀਤਾ ਜਾਵੇਗਾ।
ਇਨ੍ਹਾਂ ਖੁਲਾਸਿਆਂ ਦੇ ਨਾਲ ਨਾਲ, ਪ੍ਰੀਮੀਅਰ ਨੇ ਕਿਹਾ ਕਿ ਨਵਾਂ ਕੈਬਨਟ ਸਹੁੰ ਲੈਣ ਤੋਂ ਪਹਿਲਾਂ ਕੈਬਨਟ ਮੰਤਰੀਆਂ ਅਤੇ ਵਿਧਾਇਕਾਂ ਦੀ ਚੋਣ ਲਈ ਇੱਕ ਸੰਕਲਪ ਟੀਮ ਨੂੰ ਘੋਸ਼ਿਤ ਕੀਤੀ ਗਈ ਹੈ। ਟੀਮ ਦੇ ਕੋ-ਚੇਅਰਜ਼ ਵਿੱਚ ਡੌਗ ਵਾਈਟ, ਜਿਨ੍ਹਾਂ ਨੂੰ ਪ੍ਰੀਮੀਅਰ ਨੇ ਆਦਿਵਾਸੀ ਸਮਝੌਤੇ ਲਈ ਖ਼ਾਸ ਕੌਂਸਲ ਰੂਪ ਵਿੱਚ ਨਿਯੁਕਤ ਕੀਤਾ ਹੈ ਅਤੇ ਸ਼ੈਨਨ ਸਾਲਟਰ, ਜੋ ਕਿ ਪ੍ਰੀਮੀਅਰ ਦੀ ਡਿਪਟੀ ਮੰਤਰੀ ਅਤੇ ਸਰਕਾਰੀ ਸੇਵਾ ਦੇ ਮੁਖੀ ਹਨ, ਸ਼ਾਮਲ ਹੋਣਗੇ। ਪ੍ਰੀਮੀਅਰ ਏਬੀ ਨੇ ਕਿਹਾ ਕਿ ਇਹ ਟੀਮ ਸਰਕਾਰ ਬਣਾਉਣ ਅਤੇ ਕੈਬਨਟ ਮੰਤਰੀਆਂ ਦੀ ਚੋਣ ਲਈ ਸੁਝਾਅ ਦੇਵੇਗੀ। ਇਸ ਦੇ ਨਾਲ ਨਾਲ, ਸੂਬੇ ਵਿੱਚ ਮੰਤਰੀਆਂ ਦੇ ਗਠਨ ਦੇ ਲਈ ਵੀ ਮਦਦ ਕੀਤੀ ਜਾਵੇਗੀ।
ਇਸ ਦੇ ਨਾਲ ਹੀ, ਐਪੋਜ਼ੀਸ਼ਨ ਕਾਕਸ ਅਤੇ ਬੀ.ਸੀ. ਗ੍ਰੀਨ ਪਾਰਟੀ ਦੇ ਵਿਧਾਇਕਾਂ ਨੂੰ 12 ਨਵੰਬਰ ਨੂੰ ਸਹੁੰ ਚੁਕਾਈ ਜਾਵੇਗੀ, ਜਦਕਿ ਕੁਝ ਵਿਧਾਇਕ 13 ਨਵੰਬਰ ਨੂੰ ਸਹੁੰ ਚੁੱਕਣਗੇ। ਪ੍ਰੀਮੀਅਰ ਏਬੀ ਦੇ ਦਫਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਸੂਬੇ ਦੇ ਲੋਕਾਂ ਨੂੰ ਇਹ ਵਾਅਦਾ ਦਿੱਤਾ ਗਿਆ ਹੈ ਕਿ ਜਲਦੀ ਹੀ ਇਸ ਪ੍ਰਕਿਰਿਆ ਨੂੰ ਅੰਤੀਮ ਰੂਪ ਦਿੱਤਾ ਜਾਵੇਗਾ ਅਤੇ ਸਰਕਾਰ ਨਵੇਂ ਕੈਬਨਟ ਮੰਤਰੀਆਂ ਅਤੇ ਵਿਧਾਇਕਾਂ ਦੀ ਚੋਣ ਵਿੱਚ ਹੋਰ ਦਿਸ਼ਾ-ਨਿਰਦੇਸ਼ ਅਤੇ ਸੁਝਾਅ ਦਿੱਤੇ ਜਾਣਗੇ।

Exit mobile version