ਵਰਨਨ ਹਸਪਤਾਲ ‘ਚ 100 ਸਾਲ ਦੀ ਬਜ਼ੁਰਗ ਔਰਤ ਨੂੰ ਅੱਧੀ ਰਾਤ ਛੁੱਟੀ ਦੇ ਇਕੱਲੇ ਘਰ ਤੋਰਿ

ਸਰੀ, (ਸਿਮਰਨਜੀਤ ਸਿੰਘ): ਵਰਨਨ, ਬੀ.ਸੀ. ‘ਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਹਸਪਤਾਲਾਂ ‘ਚ ਵਰਤੀ ਜਾ ਰਹੀ ਅਣਗਿਹਲੀ ਸਾਫ਼ ਜ਼ਾਹਰ ਹੁੰਦੀ ਹੈ।
ਵਰਨਨ ਦੀ ਇੱਕ ਔਰਤ ਜਿਸਦੀ ਉਮਰ 100 ਸਾਲਾ ਦੇ ਕਰੀਬ ਹੈ ਨੂੰ ਅੱਧੀ ਰਾਤ ਦੇ ਸਮੇਂ ਹਸਪਤਾਲ ਤੋਂ ਘਰ ਜਾਣ ਲਈ ਇਕੱਲੇ ਹੀ ਛੱਡ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਕੈਰੋਲ ਫਾਓਸੈੱਟ, ਜੋ ਪੈਟ ਰੱਸਲ (ਬਜ਼ੁਰਗ ਔਰਤ) ਦੀ ਧੀ ਹੈ, ਨੇ ਦੱਸਿਆ ਕਿ ਉਸਦੀ ਮਾਂ ਪੈਟ ਰੱਸਲ ਨੂੰ ਮੰਗਲਵਾਰ ਦੁਪਹਿਰ 4 ਵਜੇ ਵਰਨਨ ਜੂਬੀਲੀਆ ਹਸਪਤਾਲ ਵਿੱਚ ਭੇਜਿਆ ਗਿਆ ਸੀ, ਜਦੋਂ ਉਹ ਆਪਣੇ ਨਰਸਿੰਗ ਹੋਮ ਵਿੱਚ ਗਿਰ ਗਈ ਸੀ। ਤਦ ਸ਼ਾਮ 9 ਵਜੇ ਫਾਓਸੈੱਟ ਨੂੰ ਹਸਪਤਾਲ ਤੋਂ ਇੱਕ ਨਰਸ ਦਾ ਫੋਨ ਆਇਆ, ਜਿਸ ਵਿੱਚ ਦੱਸਿਆ ਗਿਆ ਕਿ ਉਸਦੀ ਮਾਂ ਨੂੰ ਛੁੱਟੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ‘ਤੇ ਫਾਓਸੈੱਟ ਨੇ ਚਿੰਤਾ ਜਤਾਈ ਕਿਉਂਕਿ ਉਹ ਜਾਣਦੀ ਹੈ ਕਿ ਜ਼ਿਆਦਾ ਉਮਰ ਕਾਰਨ ਉਸ ਨੂੰ ਰਾਤ ਦੇ ਸਮੇਂ ਘਰ ਵਾਪਸ ਲੈ ਜਾਣਾ ਮੁਸ਼ਕਲ ਭਰਿਆ ਹੋ ਸਕਦਾ ਹੈ।
ਫਾਓਸੈੱਟ ਨੇ ਦੋ ਨਰਸਾਂ ਨਾਲ ਗੱਲ ਕੀਤੀ ਜੋ ਰਾਤ ਨੂੰ ਉਸਦੀ ਮਾਂ ਨੂੰ ਹਸਪਤਾਲ ਵਿੱਚ ਰੱਖਣ ਤੋਂ ਇਨਕਾਰ ਕਰ ਰਹੀਆਂ ਸਨ। ਇਸ ਤੋਂ ਬਾਅਦ ਫਾਓਸੈੱਟ ਨੇ ਡਾਕਟਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਨਹੀਂ ਮਿਲਿਆ। ਉਸਦੇ ਬਾਅਦ ਰਾਤ 11:15 ਵਜੇ ਫਾਓਸੈੱਟ ਨੂੰ ਟ੍ਰਾਂਸਪੋਰਟ ਕੰਪਨੀ ਤੋਂ ਫੋਨ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਉਸਦੀ ਮਾਂ ਨੂੰ ਇਕੱਲੇ ਹੀ ਘਰ ਵਾਪਸ ਭੇਜ ਦਿੱਤਾ ਗਿਆ ਸੀ। ਹਸਪਤਾਲ ਨੇ ਰੱਸੀਲ ਨੂੰ ਇਸ ਤਰ੍ਹਾਂ ਇਕੱਲੇ ਘਰ ਛੱਡਣ ਬਾਰੇ ਉਸ ਦੀ ਧੀ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ।
100 ਸਾਲ ਬਜ਼ੁਰਗ ਰੱਸਲ ਨੂੰ ਨਰਸਿੰਗ ਹੋਮ ਦੀ ਥਾਂ ਘਰ ਦੇ ਬਾਹਰ ਹੀ ਛੱਡ ਦਿੱਤਾ ਗਿਆ ਜਿਥੇ ਉਸ ਨੂੰ ਆਪਣੀ ਧੀ ਦੇ ਘਰ ਵਾਪਸ ਆਉਣ ਲਈ ਕਈ ਘੰਟੇ ਘਰ ਦੇ ਬਾਹਰ ਹੀ ਇੰਤਜ਼ਾਰ ਕਰਨਾ ਪਿਆ।

Exit mobile version