3.6 C
Vancouver
Sunday, January 19, 2025

ਸਰੀ ਤੋਂ ਲਾਪਤਾ ਨਵਦੀਪ ਕੌਰ ਦੀ ਫਰੇਜ਼ਰ ਨਦੀ ‘ਚੋਂ ਮਿਲੀ ਲਾਸ਼

 

ਸਰੀ, (ਪਰਮਜੀਤ ਸਿੰਘ): ਜੁਲਾਈ ਵਿੱਚ ਰਿਚਮੰਡ ਦੇ ਫਰੇਜ਼ਰ ਦਰਿਆ ਵਿੱਚ ਇੱਕ ਅਣਪਛਾਤੀ ਲਾਸ਼ ਮਿਲੀ ਸੀ ਜਿਸ ਦੀ ਪਛਾਣ ਨਵਦੀਪ ਕੌਰ ਦੀ ਹੋਣ ਬਾਰੇ ਕਿਹਾ ਗਿਆ ਹੈ। 28 ਸਾਲਾ ਸਰੀ ਦੀ ਔਰਤ ਨਵਦੀਪ ਕੌਰ ਫਰਵਰੀ ਮਹੀਨੇ ਤੋਂ ਲਾਪਤਾ ਸੀ। ਪੁਲਿਸ ਅਧਿਕਾਰੀਆਂ ਵਲੋਂ ਇਕ ਜਾਣਕਾਰੀ ਬੁੱਧਵਾਰ ਨੂੰ ਜਨਤਕ ਕੀਤੀ ਗਈ।
ਜ਼ਿਕਰਯੋਗ ਹੈ ਕਿ ਨਵਦੀਪ ਕੌਰ ਦੇ ਪਰਿਵਾਰ ਨੇ ਉਸਦੀ ਗੁੰਮ ਹੋਣ ਦੀ ਰਿਪੋਰਟ 23 ਫਰਵਰੀ ਨੂੰ ਪੁਲਿਸ ਕੋਲ ਦਰਜ ਕਰਵਾਈ ਸੀ। ਬਾਅਦ ਵਿੱਚ ਪੁਲਿਸ ਨੇ ਇਹ ਪਤਾ ਲਗਾਇਆ ਕਿ ਇਸ ਮਾਮਲੇ ਵਿੱਚ ਕੁਝ ਬੁਰਾ ਵਾਪਰਨ ਸੰਭਾਵਨਾ ਹੈ, ਜੋ ਕਿ ਉਸਦੀ ਗੁੰਮ ਹੋਣ ਤੋਂ ਪਹਿਲਾਂ ਦੇ ਹਾਲਾਤ ਅਤੇ ਸਥਿਤੀਆਂ ਦੇ ਆਧਾਰ ‘ਤੇ ਕਿਹਾ ਗਿਆ ਸੀ।
ਜੁਲਾਈ 23 ਨੂੰ ਫਰੇਜ਼ਰ ਦਰਿਆ ਦੇ ਜਿੱਥੇ ਵਿਲੀਅਮਜ਼ ਰੋਡ ਦਰਿਆ ਨਾਲ ਮਿਲਦੀ ਹੈ, ਇੱਕ ਅਣਪਛਾਤੀ ਲਾਸ਼। ਜਾਂਚ ਦੋਂ ਬਾਅਦ ਪੁਲਿਸ ਨੇ ਕਿਹਾ ਕਿ ਇਹ ਲਾਸ਼ ਨਵਦੀਪ ਕੌਰ ਦੀ ਹੈ ਜਿਸ ਦੀ ਪੁਛਟੀ ਬੀ.ਸੀ. ਕੋਰਨਰਜ਼ ਸਰਵਿਸ ਵਲੋਂ ਵੀ ਕੀਤੀ ਗਈ ।
ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਇਸ ਘਟਨਾ ਬਾਰੇ ਕੋਈ ਵੀ ਜਾਣਕਾਰੀ ਰਖਦਾ ਹੈ ਤਾਂ ਉਹ 1-877-551-ੀ੍ਹੀਠ (4448) ‘ਤੇ ਕਾਲ ਕਰਕੇ ਜਾਂ ਈਮੇਲ ਰਾਹੀਂ ਹਿਟਿਨਿਡੋ੿ਰਚਮਪ-ਗਰਚ.ਗਚ.ਚੳ ‘ਤੇ ਜਾਣਕਾਰੀ ਦੇ ਸਕਦੇ ਹਨ।

Related Articles

Latest Articles