7.5 C
Vancouver
Friday, November 22, 2024

ਸਸਕੈਚਵਨ ਸੂਬੇ ਦੀਆਂ ਚੋਣਾਂ ਵਿੱਚ ਦੋ ਪੰਜਾਬੀ ਜਿੱਤੇ

 

ਦੋਵੇਂ ਪੰਜਾਬੀ ਉਮੀਦਵਾਰ ਐਨ.ਡੀ.ਪੀ. ਪਾਰਟੀ ਵਲੋਂ ਬਣੇ ਵਿਧਾਇਕ,
5ਵੀਂ ਵਾਰੀ ਲਗਾਤਾਰ ਸਸਕੈਚਵਨ ਪਾਰਟੀ ਦੀ ਬਣੀ ਸਰਕਾਰ
ਸਰੀ : ਸਸਕੈਚਵਨ ਪਾਰਟੀ ਨੇ 2024 ਦੀ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਪੰਜਵੀਂ ਵਾਰ ਲਗਾਤਾਰ ਬਹੁਮਤ ਹਾਸਲ ਕਰਕੇ ਇੱਕ ਨਵਾਂ ਇਤਿਹਾਸ ਰਚਿਆ ਹੈ। ਇਹ ਸਲਸਲਾ 1944 ਤੋਂ 1961 ਤੱਕ ਟੌਮੀ ਡਗਲਸ ਦੀ ਕੋਆਪਰੇਟਿਵ ਕਾਮਨਵੈਲਥ ਫੈਡਰੇਸ਼ਨ (ਛਛਢ) ਦੀ ਪੰਜ ਲਗਾਤਾਰ ਬਹੁਮਤ ਵਾਲੀ ਜਿੱਤ ਤੋਂ ਬਾਅਦ ਸੂਬੇ ਵਿੱਚ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ। ਇਸ ਜਿੱਤ ਦਾ ਮਤਲਬ ਹੈ ਕਿ ਸਕੌਟ ਮੋਏ ਸਸਕੈਚਵਨ ਦੇ ਮੁਖ ਮੰਤਰੀ ਦੇ ਰੂਪ ਵਿੱਚ ਆਪਣਾ ਪਦ ਵੱਖ ਰਹਿਣਗੇ ਅਤੇ ਉਹ ਰੋਸਥਰਨ-ਸ਼ੈਲਬਰੂਕ ਹਲਕੇ ‘ਚ ਆਪਣੀ ਸੀਟ ‘ਤੇ ਕਾਬਜ਼ ਰਹਿਣਗੇ। ਮੋਏ ਨੇ ਆਪਣੇ ਹਮਾਇਤੀਆਂ ਨਾਲ ਸ਼ੈਲਬਰੂਕ ਵਿੱਚ ਰਿਚਾਰਡਸਨ ਪਾਇਨੀਅਰ ਰਿਕਰੇਸ਼ਨ ਸੈਂਟਰ ਵਿੱਚ ਬੋਲਦੇ ਹੋਏ ਕਿਹਾ, “ਤੁਹਾਨੂੰ ਵੀ ਵਿਸ਼ਵਾਸ ਹੈ, ਜਿਵੇਂ ਮੈਨੂੰ ਹੈ, ਕਿ ਸਸਕੈਚਵਨ ਦੇ ਸਭ ਤੋਂ ਵਧੀਆ ਦਿਨ ਅਜੇ ਆਉਣ ਵਾਲੇ ਹਨ ਅਤੇ ਤੁਸੀਂ ਮੰਨਦੇ ਹੋ ਕਿ ਸਸਕੈਚਵਨ ਪਾਰਟੀ ਹੀ ਸੂਬੇ ਨੂੰ ਉਜਵਲ ਭਵਿੱਖ ਵੱਲ ਲੈ ਜਾਣ ਲਈ ਸਹੀ ਚੋਣ ਹੈ।”ਸੂਬੇ ਦੀਆਂ 32 ਸੀਟਾਂ ਵਿੱਚ ਜਿੱਤ ਹਾਸਲ ਕਰ ਕੇ, ਸਸਕੈਚਵਨ ਪਾਰਟੀ ਨੇ ਬਹੁਮਤ ਦੀ ਲੋੜੀਂਦੀ 31 ਸੀਟਾਂ ਦੀ ਹੱਦ ਪਾਰ ਕਰ ਲਈ ਹੈ। ਅਜੇ ਵੀ ਕੁਝ ਹਲਕਿਆਂ ‘ਚ ਗਿਣਤੀ ਜਾਰੀ ਹੈ ਅਤੇ ਪਾਰਟੀ 7 ਵਿੱਚੋਂ 3 ਹਲਕਿਆਂ ਵਿੱਚ ਅਗਵਾਈ ਕਰ ਰਹੀ ਹੈ।

Related Articles

Latest Articles