4.8 C
Vancouver
Monday, November 25, 2024

ਉਬਰ ਨੇ ਪੂਰੇ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੀ ਸੇਵਾ ਦਾ ਕੀਤਾ ਵਿਸਥਾਰ

 

ਸਰੀ, (ਸਿਮਰਨਜੀਤ ਸਿੰਘ): ਉਬਰ ਨੇ ਪੂਰੇ ਬੀ.ਸੀ. ਵਿੱਚ ਆਪਣੇ ਰਾਈਡਸ਼ੇਅਰਿੰਗ ਸੇਵਾ ਦਾ ਵਿਸਥਾਰ ਕਰਨ ਦਾ ਐਲਾਨ ਕੀਤਾ ਹੈ, ਪਰ ਇਹ ਕੁਝ ਥਾਂਵਾਂ ‘ਤੇ ਇਸ ਗੱਲ ‘ਤੇ ਨਿਰਭਰ ਰਹੇਗਾ ਕਿ ਉਥੇ ਕਿੰਨੇ ਡਰਾਈਵਰਾਂ ਨੇ ਸਾਈਨ ਅਪ ਕੀਤਾ ਹੈ ਜਾਂ ਉਬਰ ਨਾਲ ਜੁੜੇ ਹਨ ਜਾਂ ਨਹੀਂ। ਉਬਰ ਨੇ ਕਿਹਾ ਕਿ ਹੁਣ ਇਹ ਐਪ ਪੂਸੇ ਬੀ.ਸੀ. ਸੂਬੇ ਵਿੱਚ ਹਰ ਥਾਂ ਉਪਲਬਧ ਹੋਵੇਗੀ ਅਤੇ ਇਸ ਦੇ ਨਾਲ ਹੀ ਡਰਾਈਵਰਾਂ ਦੀ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ।
ਉਬਰ ਨੇ ਕਿਹਾ, “ਬ੍ਰਿਟਿਸ਼ ਕੋਲੰਬੀਆ ਦੇ ਨਾਗਰਿਕਾਂ ਅਤੇ ਦੌਰੇ ‘ਤੇ ਆ ਰਹੇ ਯਾਤਰੀਆਂ ਲਈ, ਉਬਰ ਸੁਰੱਖਿਅਤ, ਸਸਤਾ ਅਤੇ ਭਰੋਸੇਯੋਗ ਆਵਾਜਾਈ ਦਾ ਵਿਕਲਪ ਪ੍ਰਦਾਨ ਕਰਦਾ ਹੈ, ਜਿਸ ਨਾਲ ਉਹ ਆਪਣੇ ਮਨਪਸੰਦ ਥਾਂ ਤੇ ਜਾ ਸਕਦੇ ਹਨ।” ਇਸ ਸੇਵਾ ਨੂੰ ਪਹਿਲਾਂ ਕੈਲੋਨਾ ਅਤੇ ਵਿਕਟੋਰੀਆ ਵਿੱਚ ਜੂਨ 2023 ਵਿੱਚ ਸ਼ੁਰੂ ਕੀਤਾ ਗਿਆ ਸੀ, ਅਤੇ 2025 ਦੀ ਸ਼ੁਰੂਆਤ ਵਿੱਚ ਪ੍ਰੋਵਿੰਸ ਦੇ ਬਾਕੀ ਹਿੱਸਿਆਂ ਵਿੱਚ ਵੀ ਇਸ ਨੂੰ ਲਾਂਚ ਕਰਨ ਦੀ ਯੋਜਨਾ ਹੈ।
ਉਬਰ ਦੇ ਮੋਬਿਲਿਟੀ ਮੈਨੇਜਰ ਮਾਈਕਲ ਵੈਨ ਹੇਮਨ ਨੇ ਕਿਹਾ, “ਬ੍ਰਿਟਿਸ਼ ਕੋਲੰਬੀਆ ਦੇ ਨਾਗਰਿਕਾਂ ਅਤੇ ਦੌਰੇ ‘ਤੇ ਆ ਰਹੇ ਲੋਕਾਂ ਲਈ ਹੁਣ ਉਹੀ ਸਹੂਲਤ ਉਪਲਬਧ ਹੋਣੀ ਚਾਹੀਦੀ ਹੈ ਜੋ ਵੈਨਕੂਵਰ, ਵਿਕਟੋਰੀਆ ਅਤੇ ਕਿਲੋਨਾ ਵਿੱਚ ਹੈ।”
ਪਰ ਕੁਝ ਥਾਵਾਂ ਜਿਵੇਂ ਕਿ ਚੇਤਵਿੰਡ, ਚੇਮੇਨਸ ਅਤਟ ਕਲੇਮਟੂ ਵਿੱਚ ਰਾਈਡ ਬੁਕ ਕੀਤੀ ਜਾ ਸਕੇਗੀ ਜਾਂ ਨਹੀਂ, ਇਹ ਸਪਸ਼ਟ ਨਹੀਂ ਹੈ। ਉਬਰ ਕੈਨੇਡਾ ਨੇ ਕਿਹਾ ਹੈ ਕਿ ਸੇਵਾ ਸਿਰਫ ਉਹਨਾਂ ਥਾਵਾਂ ‘ਤੇ ਉਪਲਬਧ ਹੋਵੇਗੀ ਜਿੱਥੇ ਡਰਾਈਵਰ ਸਾਈਨ ਅਪ ਕਰਕੇ ਆਨਲਾਈਨ ਹੋਣਗੇ।
ਬੀ.ਸੀ. ਦੇ ਨਾਗਰਿਕਾਂ ਨੂੰ ਡਰਾਈਵਰ ਬਣਨ ਲਈ ਉਬਰ $500 ਦਾ ਇਨਸੇਂਟਿਵ ਪ੍ਰਦਾਨ ਕਰ ਰਿਹਾ ਹੈ, ਜਿਸਦਾ ਉਦੇਸ਼ 2025 ਦੇ ਨਵੇਂ ਸਾਲ ਵਿੱਚ ਸੇਵਾ ਸ਼ੁਰੂ ਹੋਣ ਤੋਂ ਪਹਿਲਾਂ 10 ਯਾਤਰੀਆਂ ਦੀ ਯਾਤਰਾ ਕਰਨ ਦੀ ਸ਼ਰਤ ਪੂਰੀ ਕਰਨੀ ਹੈ।
ਇਸ ਵਿਸਥਾਰ ਦੇ ਨਾਲ ਨਾਲ, ਉਬਰ ਨੇ ਆਪਣੀ ਸੇਵਾ ਵਿੱਚ ਉਬਰ ਈਟਸ ਨੂੰ ਵਰਤੋਂ ਵਿੱਚ ਲੈ ਰਹੇ ਲੋਕਾਂ ਨੂੰ ਵੀ ਡਰਾਈਵਰ ਬਣਨ ਲਈ ਪ੍ਰੇਰਿਤ ਕੀਤਾ ਹੈ। ਉਬਰ ਦਾ ਕਹਿਣਾ ਹੈ ਕਿ ਇਹ ਡਰਾਈਵਿੰਗ ਦਾ ਫਲੈਕਸੀਬਲ ਮੌਕਾ ਹੈ ਜਿਸ ਨਾਲ ਲੋਕ ਆਪਣੀ ਇੱਛਾ ਮੁਤਾਬਕ ਕਮਾਈ ਕਰ ਸਕਦੇ ਹਨ। This report was written by Simranjit Singh as part of the Local Journalism Initiative.

Related Articles

Latest Articles