3.6 C
Vancouver
Sunday, January 19, 2025

ਕੈਨੇਡਾ ਵਿੱਚ ਭਾਰਤ ਤੋਂ ਆਉਂਦੀ ਮਠਿਆਈ ਨਾਲ ਲੋਕਾਂ ਦੀ ਸਿਹਤ ਅਤੇ ਲੋਕਲ ਬਜ਼ਾਰ ‘ਤੇ ਪੈ ਰਿਹਾ ਮਾੜਾ ਪ੍ਰਭਾਵ

 

ਸਰੀ : ਕੈਨੇਡਾ ਵਿੱਚ ਇੱਕ ਨਵਾਂ ਰੁਝਾਨ ਵੇਖ ਨੂੰ ਮਿਲ ਰਿਹਾ ਹੈ ਜਿਸ ਨਾਲ ਲੋਕ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉਥੇ ਹੀ ਇਸ ਦਾ ਲੋਕਲ ਬਜ਼ਾਰ ‘ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ। ਪਹਿਲਾਂ ਮਿਠਿਆਈ ਅਤੇ ਹੋਰ ਪਕਵਾਨ ਲੋਕਲ ਪੱਧਰ ‘ਤੇ ਬਣਦੇ ਸਨ ਅਤੇ ਹੁਣ ਜ਼ਿਆਦਾਤਰ ਮਠਿਆਈ ਭਾਰਤ ਤੋਂ ਬਣੀ ਬਣਾਈ ਆਉਂਦੀ ਹੈ। ਇਹ ਮਠਿਆਈ ਫਰੀਜ਼ ਕੀਤੀ ਗਰੀਵੀ, ਸਮੋਸੇ, ਟਿੱਕੀਆਂ, ਪਰੌਂਠੇ, ਅਤੇ ਹੋਰ ਪਦਾਰਥ ਭਾਰਤ ਤੋਂ ਰੈਫਰੀਜੇਟਰ ਕੰਟੇਨਰਾਂ ਰਾਹੀਂ ਇਮਪੋਰਟ ਕੀਤੇ ਜਾ ਰਹੇ ਹਨ। ਇਹ ਸਥਿਤੀ ਸਿਰਫ ਕੈਨੇਡਾ ਮੁੱਖ ਸੂਬਿਆਂ ਜਿਵੇਂ ਕਿ ਬੀਸੀ, ਅਲਬਰਟਾ, ਅਤੇ ਓਨਟਾਰੀਓ ਵਿੱਚ ਹੀ ਨਹੀਂ, ਸਗੋਂ ਪੂਰੇ ਦੇਸ਼ ਵਿੱਚ ਦੇਖੀ ਜਾ ਰਹੀ ਹੈ।
ਭਾਰਤ ਤੋਂ ਰੈਫਰੀਜੇਟਰ ਕੰਟੇਨਰਾਂ ਰਾਹੀਂ ਇਮਪੋਰਟ ਕੀਤੀ ਮਠਿਆਈ ਲੰਬੇ ਸਮੇਂ ਲਈ ਸਟੋਰ ਕੀਤੀ ਜਾ ਰਹੀ ਹੈ ਅਤੇ ਇਸ ਇੰਡਸਟਰੀ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਇਹ ਮਠਿਆਈ ਅਕਸਰ ਰਸਾਇਣਾਂ ਨਾਲ ਪੈਕ ਕੀਤੀ ਜਾਂਦੀ ਹੈ, ਜੋ ਇਸਨੂੰ ਜਿਆਦਾ ਸਮੇਂ ਤੱਕ ਤਾਜ਼ਾ ਦਿਖਾਉਣ ਵਿੱਚ ਸਹਾਇਕ ਹੁੰਦੇ ਹਨ। ਕਈ ਬਾਰ ਇਨ੍ਹਾਂ ਰਸਾਇਣਾਂ ਦੇ ਚਲਦੇ ਇਹ ਮਠਿਆਈ ਬਿਨਾਂ ਫਰਿਜ ‘ਚ ਰੱਖੇ ਵੀ ਕਈ ਦਿਨਾਂ ਤੱਕ ਖਰਾਬ ਨਹੀਂ ਹੁੰਦੀ। ਇਸ ਕਾਰਨ ਸਿਹਤ ਮਾਹਿਰਾਂ ਦੇ ਵਿੱਚ ਚਿੰਤਾ ਦਾ ਮਾਹੌਲ ਪੈਦਾ ਹੋਇਆ ਹੈ।
ਭਾਰਤ ਤੋਂ ਮਠਿਆਈ ਆਉਣ ਕਾਰਨ ਕੈਨੇਡਾ ਦੇ ਸਥਾਨਕ ਹਲਵਾਈ ਬਹੁਤ ਪ੍ਰਭਾਵਿਤ ਹੋਏ ਹਨ। ਜਿੱਥੇ ਪਹਿਲਾਂ ਸਾਰੇ ਪਕਵਾਨ ਅਤੇ ਮਠਿਆਈ ਲੋਕਲ ਪੱਧਰ ‘ਤੇ ਤਿਆਰ ਕੀਤੇ ਜਾਂਦੇ ਸਨ, ਹੁਣ ਆਮ ਦੁਕਾਨਦਾਰ ਅਤੇ ਕੇਟਰਿੰਗ ਸਰਵਿਸ ਵਾਲੇ ਬਾਹਰੋਂ ਆਏ ਸਮਾਨ ਨੂੰ ਗਰਮ ਕਰਕੇ ਜਾਂ ਹਲਕੇ ਬਦਲਾਵ ਕਰਕੇ ਗਾਹਕਾਂ ਨੂੰ ਵੇਚ ਰਹੇ ਹਨ। ਜਿਸ ਨਾਲ ਲੋਕਲ ਹਲਵਾਈਆਂ ਦੀ ਮੰਗ ਘੱਟ ਹੋ ਰਹੀ ਹੈ। ਬਜ਼ਾਰ ਵਿੱਚ ਮਿਲਦੀ ਮਠਿਆਈ ਦੀ ਗੁਣਵੱਤਾ ਉੱਤੇ ਸਵਾਲ ਖੜ੍ਹੇ ਹੋ ਰਹੇ ਹਨ। ਪਹਿਲਾਂ ਲੋਕਲ ਮਠਿਆਈ ਲਈ ਵੱਧ ਮਾਤਰਾ ਵਿੱਚ ਖੰਡ ਦੀ ਲੋੜ ਹੁੰਦੀ ਸੀ, ਹੁਣ ਇਸਦੀ ਮੰਗ ਘੱਟ ਗਈ ਹੈ। ਜਿਸ ਕਾਰਨ ਇਸ ਸਾਰੇ ਮਾਮਲੇ ਦੀ ਪੋਲ ਖੁੱਲ੍ਹੀ ਹੈ।
ਕਈ ਲੋਕਾਂ ਨੇ ਇਸ ਗੱਲ ਉੱਤੇ ਵੀ ਚਿੰਤਾ ਪ੍ਰਗਟ ਕੀਤੀ ਹੈ ਕਿ ਭਾਰਤ ਵਿੱਚ ਬਹੁਤ ਸਾਰੀਆਂ ਖਬਰਾਂ ਦੁੱਧ, ਖੋਆ, ਅਤੇ ਪਨੀਰ ਦੀ ਮਿਲਾਵਟ ਬਾਰੇ ਆਈਆਂ ਹਨ। ਜੇਕਰ ਇਹ ਸਮਾਨ ਮਠਿਆਈ ਵਿੱਚ ਵਰਤਿਆ ਜਾ ਰਿਹਾ ਹੈ ਅਤੇ ਇਹ ਸਾਮਾਨ ਕੈਨੇਡਾ ਆ ਰਿਹਾ ਹੈ, ਤਾਂ ਇਹ ਸਿਹਤ ਲਈ ਵੱਡਾ ਖਤਰਾ ਬਣ ਰਿਹਾ ਹੈ।
ਸਰੀ ਦੇ ਇੱਕ ਹਲਵਾਈ ਨੇ ਦੱਸਿਆ ਕਿ ਜਦੋਂ ਗਾਹਕ ਮਠਿਆਈ ਜਾਂ ਹੋਰ ਪਕਵਾਨ ਖਰੀਦਣ ਆਉਣ, ਤਾਂ ਉਹਨਾਂ ਨੂੰ ਇਸ ਗੱਲ ਦੀ ਪੁਸ਼ਟੀ ਜ਼ਰੂਰ ਕਰਨੀ ਚਾਹੀਦੀ ਹੈ ਕਿ ਮਠਿਆਈ ਇਥੇ ਬਣੀ ਹੈ ਜਾਂ ਬਾਹਰੋਂ ਆਈ ਹੈ। ਇਸ ਨਾਲ ਉਹ ਇਹ ਯਕੀਨੀ ਬਣਾ ਸਕਦੇ ਹਨ ਕਿ ਉਹਨਾਂ ਨੂੰ ਸਹੀ ਅਤੇ ਸੁਰੱਖਿਅਤ ਸਮਾਨ ਮਿਲੇ।
ਇਸ ਤੋਂ ਇਲਾਵਾ ਲੋਕਾਂ ਨੇ ਮੰਗ ਚੁੱਕੀ ਹੈ ਕਿ ਕੈਨੇਡੀਅਨ ਹੈਲਥ ਅਥਾਰਟੀ ਨੂੰ ਭਾਰਤ ਤੋਂ ਆਉਂਦੀ ਮਠਿਆਈ ਅਤੇ ਹੋਰ ਪਦਾਰਥਾਂ ਦੀ ਸਖ਼ਤ ਜ਼ਾਂਚ ਕਰੇ। ਸਥਾਨਕ ਵਪਾਰੀਆਂ ਨੂੰ ਪ੍ਰੋਮੋਸ਼ਨ ਮਿਲਣੀ ਚਾਹੀਦੀ ਹੈ ਤਾਂ ਜੋ ਉਹ ਲੋਕਲ ਪੱਧਰ ‘ਤੇ ਬਣੇ ਸੁਰੱਖਿਅਤ ਸਮਾਨ ਨੂੰ ਵਧੇਰੇ ਗਾਹਕਾਂ ਤੱਕ ਪਹੁੰਚਾ ਸਕਣ। This report was written by Simranjit Singh as part of the Local Journalism Initiative.

Related Articles

Latest Articles