ਜਿਸ ਬੰਦੇ ਦਾ ਮੰਗ ਕੇ ਖੀਸਾ ਭਰ ਜਾਂਦਾ ਹੈ।
ਸਮਝੋ ਉਸ ਦਾ ਕੰਮ ਬਿਨਾਂ ਵੀ, ਸਰ ਜਾਂਦਾ ਹੈ।
ਦੁੱਖ ‘ਚ ਅਪਣਾ ਹੋਵੇ ਜੇ ਕੋਈ ਨਾਲ ਖੜ੍ਹਾ,
ਤਾਂ ਫਿਰ ਬੰਦਾ ਲੱਖਾਂ ਦੁੱਖ ਵੀ ਜਰ ਜਾਂਦਾ ਹੈ।
ਬੰਦਾ ਇਹ ਨਾ ਸੋਚੇ ਮੈਂ ਗ਼ਲਤੀ ਕਰਦਾ ਨਈਂ,
ਜੀਵਨ ਦੇ ਵਿੱਚ ਬੰਦਾ ਗਲ਼ਤੀ ਕਰ ਜਾਂਦਾ ਹੈ।
ਜਿਉਂਦੇ ਜੀਅ ਤਾਂ ਜਿਸ ਨੂੰ ਮਾੜਾ ਆਖਣ ਲੋਕੀ,
ਐਪਰ ਚੰਗਾ ਆਖਣ ਜਦ ਉਹ ਮਰ ਜਾਂਦਾ ਹੈ।
ਉਸ ਨੂੰ ਚੇਤੇ ਰੱਖਣ ਲੋਕ ਕਦੇ ਨਾ ਭੁੱਲਣ,
ਸੱਚ ਲਈ ਜੋ ਜਾਨ ਤਲੀ ‘ਤੇ ਧਰ ਜਾਂਦਾ ਹੈ।
ਜਿਹੜਾ ਮਨ ਚਿੱਤ ਲਾ ਕੇ ਪੜ੍ਹਦਾ ਨਿੱਤ ਗੁਰਬਾਣੀ,
‘ਗੋਸਲ’ ਉਸ ਦਾ ਡੁੱਬਦਾ ਬੇੜਾ ਤਰ ਜਾਂਦਾ ਹੈ।
ਲੇਖਕ : ਗੁਰਵਿੰਦਰ ਸਿੰਘ ‘ਗੋਸਲ’
ਸੰਪਰਕ: 97796-96042