3.6 C
Vancouver
Sunday, January 19, 2025

ਤਿੰਨ-ਪੱਖੀ ਵਪਾਰ ਸੰਬੰਧੀ ਗੱਲਬਾਤ ਲਈ ਕੈਨੇਡਾ ਵਲੋਂ ਸਹਿਯੋਗ ਜਾਰੀ ਰਹੇਗਾ : ਜਸਟਿਨ ਟਰੂਡੋ

 

ਸਰੀ, (ਸਿਮਰਨਜੀਤ ਸਿੰਘ): ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ-ਅਮਰੀਕਾ ਅਤੇ ਮੈਕਸੀਕੋ ਨਾਲ ਤਿੰਨ-ਪੱਖੀ ਵਪਾਰ ਸੰਬੰਧੀ ਗੱਲਬਾਤ ਲਈ ਵਚਨਬੱਧ ਹੈ, ਭਾਵੇਂ ਕੁਝ ਸੂਬਾਈ ਮੁਖ ਮੰਤਰੀਆਂ ਨੇ ਮੈਕਸੀਕੋ ਨੂੰ ਗੱਲਬਾਤਾਂ ਤੋਂ ਬਾਹਰ ਰੱਖਣ ਦੀ ਮੰਗ ਕੀਤੀ ਸੀ।
ਟਰੂਡੋ ਨੇ ਆਸ ਜਤਾਈ ਹੈ ਕਿ ਤਿੰਨੋ ਦੇਸ਼ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਦੇ ਦਰਮਿਆਨ ਗੱਲਬਾਤ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਉੱਤਰੀ ਅਮਰੀਕ ਮੁਫ਼ਤ ਵਪਾਰ ਸਮਝੌਤੇ (ਂਅਢਠਅ) ਨੂੰ ਮਜ਼ਬੂਤ ਬਣਾਉਣ ਅਤੇ ਤਿੰਨੋਂ ਦੇਸ਼ਾਂ ਲਈ ਫਾਇਦੇ ਵਾਲੇ ਤਰੀਕੇ ਲੱਭਣ ਦੀ ਕੋਸ਼ਿਸ਼ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਓਨਟਾਰੀਓ ਦੇ ਮੁਖ ਮੰਤਰੀ ਡਗ ਫੋਰਡ ਨੇ ਮੈਕਸੀਕੋ ਦੇ ਕੰਮਕਾਜੀ ਮਿਆਰਾਂ ਦੀ ਘਾਟ, ਘੱਟ ਤਨਖਾਹਾਂ ਅਤੇ ਚੀਨ ਤੋਂ ਆਉਣ ਵਾਲੇ ਆਟੋ ਪਾਰਟਸ ਦੀ ਸਮੱਸਿਆ ਨੂੰ ਦਰਸਾਉਂਦਿਆਂ ਕੈਨੇਡਾ ਨੂੰ ਅਮਰੀਕਾ ਨਾਲ ਅਲੱਗ ਵਪਾਰ ਕਰਨ ਦੀ ਸਿਫ਼ਾਰਿਸ਼ ਕੀਤੀ। ਅਲਬਰਟਾ ਦੀ ਮੁਖ ਮੰਤਰੀ ਡੇਨੀਅਲ ਸਮਿਥ ਨੇ ਵੀ ਇਸੇ ਵਿਚਾਰ ਦਾ ਸਮਰਥਨ ਕੀਤਾ ਸੀ।
ਟਰੂਡੋ ਨੇ ਲੀਮਾ, ਪੇਰੂ ਵਿੱਚ ਐਸ਼ੀਆ-ਪੈਸਿਫਿਕ ਆਰਥਿਕ ਸਹਿਯੋਗ (ਅਫਓਛ) ਸ਼ਿਖਰ ਸੰਮੇਲਨ ਵਿੱਚ ਕਿਹਾ ਕਿ, “ਮੈਨੂੰ ਆਸ ਹੈ ਕਿ ਅਸੀਂ ਆਉਣ ਵਾਲੇ ਮਹੀਨਿਆਂ ਜਾਂ ਸਾਲਾਂ ਵਿੱਚ ਉੱਤਰੀ ਅਮਰੀਕਾ ਨੂੰ ਇੱਕ ਲਾਭਦਾਇਕ ਖੇਤਰ ਬਣਾਉਣ ਲਈ ਅਪਾਸੀ ਸਹਿਯੋਗ ਨਾਲ ਕੰਮ ਕਰ ਸਕਾਂਗੇ।”
ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚਾਰਜ ਸੰਭਾਲਣ ਤੋਂ ਪਹਿਲਾਂ, ਕੈਨੇਡਾ, ਮੈਕਸੀਕੋ ਅਤੇ ਅਮਰੀਕਾ ਨੇ 1994 ਦੇ ਂਅਢਠਅ ਸਮਝੌਤੇ ਨੂੰ ਮੁੜ ਤਿਆਰ ਕਰਕੇ 2020 ਵਿੱਚ ੂਸ਼ੰਛਅ (ਅਮਰੀਕਾ-ਮੈਕਸੀਕੋ-ਕੈਨੇਡਾ ਸਮਝੌਤਾ) ‘ਤੇ ਦਸਤਖ਼ਤ ਕੀਤੇ ਸਨ। ਇਹ ਸਮਝੌਤਾ 2026 ਵਿੱਚ ਸਮੀਖਿਆ ਲਈ ਪੇਸ਼ ਹੋਵੇਗਾ।
ਵੀਰਵਾਰ ਨੂੰ ਟਰੂਡੋ ਰੀਓ ਡੀ ਜਨੇਰੋ, ਬ੍ਰਾਜ਼ੀਲ ਵਿੱਚ ਹੋ ਰਹੇ ਜੀ-20 ਸਿਖਰ ਸੰਮੇਲਨ ਲਈ ਪਹੁੰਚੇ। ਉਥੇ ਉਨ੍ਹਾਂ ਦੀ ਮੈਕਸੀਕੋ ਦੀ ਰਾਸ਼ਟਰਪਤੀ ਕਲਾਡੀਆ ਸ਼ੇਨਬਾਓਮ ਨਾਲ ਮੁਲਾਕਾਤ ਹੋਵੇਗੀ। ਸ਼ੇਨਬਾਓਮ ਮੈਕਸੀਕੋ ਅਤੇ ਕੈਨੇਡਾ ਵੱਲੋਂ ਟਰੰਪ ਦੇ ਵਪਾਰ ਨਾਲ ਜੁੜੇ ਫ਼ੈਸਲਿਆਂ ਖ਼ਿਲਾਫ਼ ਇੱਕਜੁੱਟ ਸਟੈਂਡ ਦੀ ਕੋਸ਼ਿਸ਼ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਟਰੰਪ ਨੇ ਅਮਰੀਕਾ ਵਿੱਚ ਆਯਾਤੀ ਮਾਲ ਉੱਤੇ 10% ਟੈਰਿਫ਼ ਲਗਾਉਣ ਦੀ ਗੱਲ ਕਹੀ ਹੈ, ਜੋ ਉਸ ਦੇ ਮਤਾਬਕ ਘਰੇਲੂ ਉਦਯੋਗਾਂ ਲਈ ਨਵੇਂ ਮੌਕੇ ਖੋਲ੍ਹੇਗਾ। ਇਸਦੇ ਨਾਲ ਹੀ, ਚੀਨ ਨਾਲ ਵਪਾਰ ਵਿੱਚ ਹੋਰ ਸਖ਼ਤੀ ਦੀ ਯੋਜਨਾ ਵੀ ਐਲਾਨੀ ਹੋਈ ਹੈ । This report was written by Simranjit Singh as part of the Local Journalism Initiative.

Related Articles

Latest Articles