-0.5 C
Vancouver
Sunday, January 19, 2025

ਵੈਨਕੂਵਰ ਹਵਾਈ ਅੱਡੇ ‘ਤੇ ਬੋਇੰਗ-767 ਜੈਟ ਰਨਵੇ ਖਿਸਕਿਆ

 

ਸਰੀ, (ਸਿਮਰਨਜੀਤ ਸਿੰਘ): ਵੈਨਕੂਵਰ ਦੇ ਹਵਾਈ ਅੱਡੇ ‘ਤੇ ਇੱਕ ਬੋਇੰਗ 767 ਕਾਰਗੋ ਜੈਟ ਤਕਨੀਕੀ ਖਰਾਬੀ ਕਾਰਨ ਰਨਵੇ ਤੋਂ ਖਿਸਕਗਿਆ। ਅੰਤਰਰਾਸ਼ਟਰੀ ਫਲਾਈਟ ਟ੍ਰੈਕਿੰਗ ਡੇਟਾਬੇਸ ਫਲਾਈਟਰੈਡਰ 24 ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਜੈਟ ਰਨਵੇ ਤੋਂ ਕਾਫੀ ਦੇਰ ਬਾਅਦ ਰੁਕਿਆ ਜਦੋਂ ਉਹ ਉੱਤਰਦੇ ਹੋਏ 200 ਕਿਮੀ/ਘੰਟਾ ਦੀ ਗਤੀ ‘ਤੇ ਉਡ ਕਰ ਰਿਹਾ ਸੀ। ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਕਿਹਾ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ, ਜਦੋਂ ਜੈਟ ਨੇ ਸ਼ਾਮ 1:45 ਵਜੇ ਉੱਤਰਦੇ ਹੋਏ ਨੋਰਥ ਰਨਵੇ ਦੇ ਅੰਤ ਤੋਂ ਬਾਹਰ ਚਲਾ ਗਿਆ। ਇਸ ਘਟਨਾ ਤੋਂ ਬਾਅਦ ਬਾਕੀ ਦੀਆਂ ਕਈ ਫਟਾਈਟਾਂ ਵੀ ਰੁੱਕੀਆਂ ਰਹੀਆਂ ਅਤੇ ਉਡਾਨ ‘ਚ ਦੇਰੀ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੇਫ਼ਟੀ ਬੋਰਡ ਦੀ ਵੈੱਬਸਾਈਟ ਅਨੁਸਾਰ ਜਹਾਜ਼ ਦਾ ਰਨਵੇਅ ਤੋਂ ਉਤਰਨਾ ਜਹਾਜ਼ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਕਈ ਮਾਮਲਿਆਂ ਵਿਚ ਸੱਟਾਂ ਜਾਂ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਬੋਰਡ ਦਾ ਕਹਿਣਾ ਹੈ ਕਿ ਜਦੋਂ ਰਨਵੇਅ ਦੇ ਆਲੇ ਦੁਆਲੇ ਢੁਕਵਾਂ ਖੇਤਰ ਜਾਂ ਜਹਾਜ਼ਾਂ ਨੂੰ ਰੋਕਣ ਲਈ ਢੁਕਵਾਂ ਸਿਸਟਮ ਨਹੀਂ ਹੁੰਦਾ ਤਾਂ ਨਤੀਜੇ ਖ਼ਾਸ ਤੌਰ ‘ਤੇ ਗੰਭੀਰ ਹੋ ਸਕਦੇ ਹਨ। ਏਅਰਪੋਰਟ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਏਅਰਪੋਰਟ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀਆਂ ਉਡਾਣਾਂ ਦੇ ਸਮੇਂ ਅਤੇ ਸਥਿਤੀ ਬਾਰੇ ਸੁਚੇਤ ਰਹਿਣ। This report was written by Simranjit Singh as part of the Local Journalism Initiative.

Related Articles

Latest Articles