4.8 C
Vancouver
Saturday, March 1, 2025

ਹਾਈਵੇ 99 ‘ਤੇ ਵਾਪਰੇ ਭਿਆਨ ਸੜਕ ਹਾਦਸੇ ‘ਚ 2 ਨੌਜਵਾਨਾਂ ਦੀ ਮੌਤ

 

ਸਰੀ: ਹਾਈਵੇ 99 ‘ਤੇ ਬੀਤੇ ਦਿਨੀਂ ਵਾਪਰੇ ਭਿਆਨਕ ਸੜਕ ਹਾਦਸੇ ‘ਚ 2 ਨੌਜਵਾਨਾਂ ਦੀ ਮੌਤ ਹੋ ਗਈ। ਦੋਵੇ ਨੌਜਵਾਨਾਂ ਦੀ ਪਹਿਚਾਣ ਬੁੱਧਵਾਰ ਨੂੰ ਪੁਲਿਸ ਵੱਲੋਂ ਜਾਰੀ ਕੀਤੀ ਗਈ। ਇਹ ਦੋਨੋਂ ਨੌਜਵਾਨ ‘ਚੋਂ ਇੱਕ 18 ਸਾਲਾਂ ਮੁੰਡਾ ਰਿਚਮੰਡ ਦਾ ਅਤੇ ਦੂਜੀ 15 ਸਾਲਾਂ ਕੁੜੀ ਸਰੀ ਦੀ ਰਹਿਣ ਵਾਲੀ ਸੀ।
ਆਰਸੀਐਮਪੀ ਸਾਰਜੈਂਟ ਜੇਮਜ਼ ਮੇਸਨ ਨੇ ਦੱਸਿਆ ਕਿ, “ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ, ਪਰ ਰਫ਼ਤਾਰ ਮੁੱਖ ਤੌਰ ‘ਤੇ ਇੱਕ ਪ੍ਰਮੁੱਖ ਕਾਰਕ ਬਣ ਸਕਦੀ ਹੈ।”
ਜਾਣਕਾਰੀ ਅਨੁਸਾਰ ਪੁਲਿਸ ਨੂੰ ਸੋਮਵਾਰ ਸਵੇਰੇ 3:40 ਵਜੇ ਹਾਈਵੇ 99 ਦੇ ਉੱਤਰੀ ਲੇਨ ਵਿੱਚ 16ਵੇਂ ਅਤੇ 32ਵੇਂ ਐਵਨਿਊਜ਼ ਦੇ ਵਿਚਕਾਰ ਹਾਦਸੇ ਦੀ ਸੂਚਨਾ ਮਿਲੀ। ਜਦੋਂ ਸਰੀ ਪੁਲਿਸ ਅਤੇ ਸਰੀ ਫਾਇਰ ਸਰਵਿਸ ਮੌਕੇ ‘ਤੇ ਪਹੁੰਚੇ, ਤਾਂ ਗੱਡੀ ਅੱਗ ਦੀ ਲਪੇਟ ਵਿੱਚ ਸੀ।
ਸਾਰਜੈਂਟ ਟੈਮੀ ਲੌਬ ਨੇ ਦੱਸਿਆ, “ਗੱਡੀ ਦੇ ਅੰਦਰੋਂ ਡਰਾਈਵਰ ਅਤੇ ਯਾਤਰੀ ਨੂੰ ਮ੍ਰਿਤ ਅਵਸਥਾ ਵਿੱਚ ਮਿਲੇ।
ਇਹ ਹਾਦਸਾ ਇੰਨਾ ਗੰਭੀਰ ਸੀ ਕਿ ਹਾਈਵੇ 99 ਨੂੰ ਉੱਤਰੀ ਲੇਨ ਵਿੱਚ ਬੰਦ ਰੱਖਣਾ ਪਿਆ। ਇਸ ਦੌਰਾਨ ਪੁਲਿਸ ਅਤੇ ਇੰਟੀਗਰੇਟਿਡ ਕੋਲਿਜ਼ਨ ਐਨਾਲਿਸਿਸ ਐਂਡ ਰੀਕੰਸਟਰੱਕਸ਼ਨ ਸਰਵਿਸ ਨੇ ਘਟਨਾ ਦੀ ਜਾਂਚ ਕੀਤੀ।
ਪੁਲਿਸ ਵੱਲੋਂ ਇਸ ਮਾਮਲੇ ਦੀ ਪੂਰੀ ਜਾਂਚ ਜਾਰੀ ਹੈ, ਅਤੇ ਉਮੀਦ ਹੈ ਕਿ ਹਾਦਸੇ ਦੇ ਪਿੱਛੇ ਦੇ ਕਾਰਕ ਸਪਸ਼ਟ ਕੀਤੇ ਜਾਣਗੇ।

Related Articles

Latest Articles