6.3 C
Vancouver
Saturday, January 18, 2025

16 ਸਾਲ ਦੀ ਉਮਰ ਤੱਕ ਮਜ਼ਬੂਰਨ ਖੇਡਣਾਂ ਛੱਡ ਦਿੰਦੀਆਂ ਹਨ ਕੈਨੇਡੀਅਨ ਕੁੜੀਆਂ : ਰਿਪੋਰਟ

 

ਮੁੰਡਿਆਂ ਦੇ ਮੁਕਾਬਲੇ ਕੈਨੇਡੀਅਨ ਕੁੜੀਆਂ ਖੇਡਾਂ ਵਿੱਚ ਘੱਟ ਰੁਚੀ ਲੈ ਰਹੀਆਂ ਹਨ : ਸਰਵੇਖਣ
ਸਰੀ, (ਸਿਮਰਨਜੀਤ ਸਿੰਘ): ਕੈਨੇਡੀਅਨ ਕੁੜੀਆਂ ਖੇਡਾਂ ਵਿੱਚ ਭਾਗ ਲੈਣ ਦੀ ਗਿਣਤੀ ਵਧ ਰਹੀ ਹੈ, ਪਰ ਅਜੇ ਵੀ ਇਹ ਮੁੰਡਿਆਂ ਨਾਲੋਂ ਘੱਟ ਹੈ। ਇਹ ਜਾਣਕਾਰੀ ਇੱਕ ਨਵੇਂ ਅਧਿਐਨ ‘ਰੈਲੀ ਰਿਪੋਰਟ’ ਵਿੱਚ ਸਾਹਮਣੇ ਆਈ ਹੈ, ਜੋ ਕਿ ਕੈਨੇਡੀਅਨ ਵਿਮਨ ਐਂਡ ਸਪੋਰਟ ਅਤੇ ਆਈ.ਐਮ.ਆਈ. ਕਨਸਲਟਿੰਗ ਵੱਲੋਂ ਕੀਤਾ ਗਿਆ।
ਇਸ ਰਿਪੋਰਟ ਵਿੱਚ 5,000 ਤੋਂ ਵੱਧ ਕੈਨੇਡੀਆਈ ਨੌਜਵਾਨਾਂ ਦੀ ਰਾਏ ਲਈ ਗਈ, ਜਿਸ ਵਿੱਚ 2,000 ਕੁੜੀਆਂ ਅਤੇ ਔਰਤਾਂ ਸ਼ਾਮਲ ਸਨ। ਨਤੀਜੇ ਦਰਸਾਉਂਦੇ ਹਨ ਕਿ 63 ਪ੍ਰਤੀਸ਼ਤ ਕੁੜੀਆਂ ਹਫ਼ਤਾਵਾਰੀ ਆਯੋਜਿਤ ਖੇਡਾਂ ਵਿੱਚ ਭਾਗ ਲੈਂਦੀਆਂ ਹਨ, ਜਦਕਿ ਇਹ ਗਿਣਤੀ ਲੜਕਿਆਂ ਵਿੱਚ 68 ਪ੍ਰਤੀਸ਼ਤ ਹੈ।
ਹਾਲਾਂਕਿ, ਰਿਪੋਰਟ ਇੱਥੇ ਵੀ ਚਿੰਤਾ ਜਤਾਉਂਦੀ ਹੈ ਕਿ 40 ਪ੍ਰਤੀਸ਼ਤ ਕੁੜੀਆਂ ਅਜੇ ਵੀ ਖੇਡਾਂ ‘ਚ ਰੁਚੀ ਨਹੀਂ ਦਿਖਾ ਰਹੀਆਂ।
ਅਧਿਐਨ ਤੋਂ ਪਤਾ ਲੱਗਾ ਹੈ ਕਿ ਕੁੜੀਆਂ ਦੀ ਖੇਡਾਂ ਵਿੱਚ ਭਾਗ ਲੈਣ ਦੀ ਗਿਣਤੀ ਘਟ ਰਹੀ ਹੈ। ਖਾਸ ਤੌਰ ‘ਤੇ, 16 ਸਾਲ ਦੀ ਉਮਰ ਤੱਕ ਇਹ ਦਰ ਕਾਫੀ ਤੇਜ਼ੀ ਨਾਲ ਵਧੀ ਹੈ। ਇਸ ਉਮਰ ਦੌਰਾਨ ਇੱਕ ਵਿੱਚੋਂ ਪੰਜ ਕੁੜੀਆਂ ਖੇਡਾਂ ਨੂੰ ਛੱਡ ਦਿੰਦੀਆਂ ਹਨ।
ਇਸ ਦੇ ਕਾਰਨਾਂ ਵਜੋਂ ਦੋ ਵਿੱਚੋਂ ਇੱਕ ਕੁੜੀ ਕਹਿੰਦੀ ਹੈ ਕਿ ਖੇਡਾਂ ਵਿੱਚ ਹਿੱਸਾ ਲੈਣ ਨਾਲ ਉਹਨਾਂ ਦੇ ਸਰੀਰਕ ਤੇ ਸਕਾਰਾਤਮਕ ਪ੍ਰਭਾਵ ਨਹੀਂ ਪੈਂਦਾ ਹੈ।
ਤਿੰਨ ਵਿੱਚੋਂ ਇੱਕ ਕੁੜੀ ਦਾਅਵਾ ਕਰਦੀ ਹੈ ਕਿ ਉਸ ‘ਤੇ ਹੁੰਦੀਆਂ ਟਿੱਪਣੀਆਂ ਉਸਦਾ ਆਤਮਵਿਸ਼ਵਾਸ ਘਟਾ ਦਿੰਦੀਆਂ ਹਨ।
ਦੋ ਵਿੱਚੋਂ ਇੱਕ ਕੁੜੀ ਕਹਿੰਦੀ ਹੈ ਕਿ ਖੇਡਾਂ ਦੌਰਾਨ ਮਿਲਣ ਵਾਲੀਆਂ ਟਿੱਪਣੀਆਂ ਜਾਂ ਧਾਰਮਿਕ ਪਹਿਰਾਵੇ ਨਾਲ ਜੁੜੇ ਮਸਲੇ ਉਸ ਦੀ ਭਾਗੀਦਾਰੀ ‘ਤੇ ਪ੍ਰਭਾਵ ਪਾਉਂਦੇ ਹਨ। 13 ਤੋਂ 18 ਸਾਲ ਦੀ ਉਮਰ ਦੇ ਵਿੱਚੋਂ ਇੱਕ ਵਿੱਚੋਂ ਇੱਕ ਕੁੜੀ ਮਹਿਸੂਸ ਕਰਦੀ ਹੈ ਕਿ ਮਹੀਨਾਵਾਰੀ ਕਾਰਨ ਉਸ ਦੀ ਖੇਡ ‘ਤੇ ਅਸਰ ਪੈਂਦਾ ਹੈ।
ਕੈਨੇਡੀਅਨ ਵਿਮਨ ਐਂਡ ਸਪੋਰਟ, ਜੋ ਕਿ ਪਿਛਲੇ 43 ਸਾਲਾਂ ਤੋਂ ਇਸ ਖੇਤਰ ਵਿੱਚ ਅਗਵਾਈ ਵਾਲੀ ਆਵਾਜ਼ ਬਣੀ ਹੋਈ ਹੈ, ਅਜਿਹੇ ਮੁੱਦਿਆਂ ਨੂੰ ਹੱਲ ਕਰਨ ਲਈ ਕੰਮ ਕਰ ਰਹੀ ਹੈ। ਸੰਗਠਨ ਦੀ ਮੰਨਤਾ ਹੈ ਕਿ ਖੇਡਾਂ ਵਿੱਚ ਭਾਗ ਲੈਣ ਦੇ ਮੌਕੇ ਕੁੜੀਆਂ ਅਤੇ ਔਰਤਾਂ ਲਈ ਜ਼ਿੰਦਗੀ ਨੂੰ ਬਦਲ ਸਕਦੇ ਹਨ। This report was written by Simranjit Singh as part of the Local Journalism Initiative.

Related Articles

Latest Articles