3.2 C
Vancouver
Wednesday, December 4, 2024

ਕ੍ਰੈਸੈਂਟ ਬੀਚ ਨੇੜੇ ਡੁੱਬੀ ਕਿਸ਼ਤੀ, ਪਿਤਾ-ਪੁੱਤਰ ਦੀ ਜਾਨ ਬਚਾਈ

 

ਸਰੀ, (ਸਿਮਰਨਜੀਤ ਸਿੰਘ): ਸਰੀ ਫਾਇਰ ਸਰਵਿਸ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਕ੍ਰੈਸੈਂਟ ਬੀਚ ਦੇ ਨੇੜੇ ਕਿਸ਼ਤੀ ਡੁੱਬਣ ਤੋਂ ਬਾਅਦ ਕਿਸ਼ਤੀ ‘ਚ ਸਵਾਰ ਪਿਤਾ-ਪੁੱਤਰ ਨੂੰ ਡੁੱਬਣ ਤੋਂ ਬਚਾ ਲਿਆ ਗਿਆ।
ਅਸਿਸਟੈਂਟ ਚੀਫ਼ ਆਫ਼ ਓਪਰੇਸ਼ਨ ਮਾਈਕ ਮੈਕਨਾਮਾਰਾ ਨੇ ਦੱਸਿਆ ਕਿ ਸ਼ਾਮ 6 ਵਜੇ ਸਰੀ ਦੇ ਸਮੁੰਦਰ ਤੋਂ ਫਾਇਰ ਟੀਮ ਨੂੰ ਘਟਨਾ ਦੀ ਜਣਕਾਰੀ ਮਿਲੀ। ਪਿਤਾ-ਪੁੱਤਰ ਨੇ ਆਪ ਹੀ ਕਿਸ਼ਤੀ ਦੇ ਡੁੱਬਣ ਸਮੇਂ 911 ‘ਤੇ ਕਾਲ ਕੀਤੀ ਸੀ।
ਦੋਵਾ ਨੂੰ ਮੌਕੇ ‘ਤੇ ਹੋਈ ਕਾਰਵਾਈ ਦੌਰਾਨ ਸੁਰੱਖਿਅਤ ਬਚਾ ਲਿਆ ਗਿਆ ਅਤੇ ਕੋਈ ਗੰਭੀਰ ਸੱਟ ਨਹੀਂ ਲੱਗੀ।
ਰਾਹਤ ਕਾਰਵਾਈ ਦੌਰਾਨ ਇੱਕ ਹੈਲੀਕਾਪਟਰ ਨੇ ਸਮੁੰਦਰ ‘ਤੇ ਰੌਸ਼ਨੀ ਪਾ ਕੇ ਮਦਦ ਕੀਤੀ, ਜੋ ਬਹੁਤ ਮਦਦਗਾਰ ਸਾਬਤ ਹੋਈ। ਮੈਕਨਾਮਾਰਾ ਨੇ ਕਿਹਾ ਕਿ ਪਿਤਾ-ਪੁੱਤਰ ਤਕਰੀਬਨ ਅੱਧੇ ਘੰਟੇ ਤੱਕ ਪਾਣੀ ਵਿੱਚ ਰਹੇ ਪਰ ਉਨ੍ਹਾਂ ਨੇ ਜੀਵਨ-ਰਾਹਤ-ਜੈਕੇਟ ਪਹਿਨੀ ਹੋਈ ਸੀ। ਉਨ੍ਹਾਂ ਨੇ ਲੋਕਾਂ ਨੂੰ ਸੂਰਜ ਡੁੱਬਣ ਤੋਂ ਬਾਅਦ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ। This report was written by Simranjit Singh as part of the Local Journalism Initiative.

Related Articles

Latest Articles