6.3 C
Vancouver
Saturday, January 18, 2025

ਟਰੰਪ ਦੀ ਟੈਰਿਫ਼ ਧਮਕੀ ਨਾਲ ਕੈਨੇਡੀਅਨ ਡਾਲਰ 71 ਅਮਰੀਕੀ ਸੈਂਟ ਤੋਂ ਹੇਠਾਂ ਪਹੁੰਚਿਆ

 

ਸਰੀ, (ਸਿਮਰਨਜੀਤ ਸਿੰਘ): ਡੌਨਲਡ ਟਰੰਪ ਦੀ ਵਪਾਰਕ ਟੈਰਿਫ਼ ਲਗਾਉਣ ਦੀ ਧਮਕੀ ਨੇ ਕੈਨੇਡੀਅਨ ਡਾਲਰ ਨੂੰ ਕਮਜ਼ੋਰ ਕਰਦਿਆਂ 2020 ਤੋਂ ਬਾਅਦ ਦੇ ਸਭ ਤੋਂ ਹੇਠਲੇ ਪੱਧਰ ਤੱਕ ਪਹੁੰਚਾ ਦਿੱਤਾ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਘੋਸ਼ਣਾ ਕੀਤੀ ਕਿ ਉਹ ਜਨਵਰੀ ਵਿਚ ਅਹੁਦਾ ਸੰਭਾਲਦਿਆਂ ਹੀ ਕੈਨੇਡਾ ਤੋਂ ਆਉਂਦੇ ਸਮਾਨ ‘ਤੇ 25% ਟੈਰਿਫ਼ ਲਗਾ ਦੇਣਗੇ। ਟਰੰਪ ਦੀ ਧਮਕੀ ਕਾਰਨ, ਜੋ ਪਹਿਲਾਂ ਹੀ ਅਮਰੀਕੀ ਡਾਲਰ ਦੇ ਮੁਕਾਬਲੇ ਕਮਜ਼ੋਰ ਸੀ, ਕੈਨੇਡੀਅਨ ਡਾਲਰ ਹੋਰ ਹੇਠਾਂ ਡਿੱਗ ਗਿਆ। ਬੀਤੇ ਦਿਨੀਂ 1 ਕੈਨੇਡੀਅਨ ਡਾਲਰ 71 ਅਮਰੀਕੀ ਸੈਂਟ ਤੋਂ ਹੇਠਾਂ ਚਲਾ ਗਿਆ।
ਬੀਐਮਓ ਕੈਪੀਟਲ ਮਾਰਕਿਟ ਦੇ ਸੀਨੀਅਰ ਅਰਥ ਸ਼ਾਸਤਰੀ ਰੌਬਰਟ ਕੈਵਸਿਕ ਮੁਤਾਬਕ, “ਵਿੱਤੀ ਬਾਜ਼ਾਰ ਇਸ ਸਮੇਂ ਵਪਾਰ ‘ਤੇ ਵਧੇ ਹੋਏ ਜੋਖਮ ਦਾ ਪ੍ਰਤੀਕ੍ਰਿਆ ਕਰ ਰਿਹਾ ਹੈ। ਘਰੇਲੂ ਆਰਥਿਕ ਕਾਰਕਾਂ ਕਾਰਨ ਪਹਿਲਾਂ ਤੋਂ ਹੀ ਦਬਾਅ ਹੇਠ ਚਲ ਰਹੀ ਕੈਨੇਡੀਅਨ ਮੁਦਰਾ ਲਈ ਇਹ ਨਵਾਂ ਸੰਕੇਤ ਇਕ ਵੱਡਾ ਝੱਟਕਾ ਹੈ।”
ਰੌਬਰਟ ਨੇ ਇਹ ਵੀ ਕਿਹਾ ਕਿ ਬੈਂਕ ਔਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਕਟੌਤੀਆਂ ਅਤੇ ਮੱਧਮ ਆਰਥਿਕ ਵਿਕਾਸ ਨੇ ਪਹਿਲਾਂ ਹੀ ਕੈਨੇਡੀਅਨ ਡਾਲਰ ਨੂੰ ਕਮਜ਼ੋਰ ਕੀਤਾ ਹੋਇਆ ਹੈ। ਇਸ ਸਾਲ, ਬੈਂਕ ਔਫ ਕੈਨੇਡਾ ਵੱਲੋਂ ਚਾਰ ਵਾਰ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਗਈ, ਜਿਸ ਵਿਚ ਅਕਤੂਬਰ ਵਿਚ ਕੀਤੀ ਗਈ 50 ਅਧਾਰ ਅੰਕਾਂ ਦੀ ਕਟੌਤੀ ਵੀ ਸ਼ਾਮਲ ਹੈ।
ਟਰੰਪ ਨੇ ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਪੋਸਟ ਕੀਤਾ ਕਿ ਉਹ ਕੈਨੇਡਾ ਅਤੇ ਮੈਕਸੀਕੋ ਦੇ ਸਾਰੇ ਉਤਪਾਦਾਂ ‘ਤੇ 25% ਟੈਰਿਫ਼ ਲਗਾਉਣਗੇ। ਟਰੰਪ ਮੁਤਾਬਕ, ਇਹ ਟੈਰਿਫ਼ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਦੋਵੇਂ ਦੇਸ਼ ਨਸ਼ੀਲੇ ਪਦਾਰਥਾਂ – ਖਾਸ ਤੌਰ ‘ਤੇ ਫੈਂਟਾਨਿਲ – ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਦੇ ਲੋਕਾਂ ਨੂੰ ਰੋਕਣ ਲਈ ਸਖ਼ਤ ਕਦਮ ਨਹੀਂ ਚੁੱਕਦੇ।
ਹਾਲਾਂਕਿ ਇਹ ਧਮਕੀ ਅਜੇ ਤੱਕ ਅਮਰੀਕੀ ਸਰਕਾਰੀ ਨੀਤੀ ਨਹੀਂ ਬਣੀ ਹੈ। ਮਾਹਰਾਂ ਮੁਤਾਬਕ ਜੇਕਰ ਇਹ ਨੀਤੀ ਬਣ ਜਾਂਦੀ ਹੈ ਤਾਂ ਵੀ ਇਹ ਸਿਰਫ ਅਸਥਾਈ ਹੋਵੇਗੀ। ਕੌਰਪੇਅ ਦੇ ਚੀਫ਼ ਮਾਰਕੀਟ ਸਟ੍ਰੈਟਜਿਸਟ ਕਾਰਲ ਸ਼ਾਮੌਟਾ ਨੇ ਕਿਹਾ, “ਨਿਵੇਸ਼ਕਾਂ ਨੂੰ ਟਰੰਪ ਦੀ ਇਸ ਧਮਕੀ ਨੂੰ ਅਮਲੀ ਜਾਮਾ ਪਹਿਨਾਏ ਜਾਣ ਦੀ ਉਮੀਦ ਨਹੀਂ ਹੈ।”
ਰਿਪੋਰਟਾਂ ਮੁਤਾਬਕ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਹਿਲਾਂ ਹੀ ਟਰੰਪ ਦੀਆਂ ਮੰਗਾਂ ਨੂੰ ਮੰਨਣ ਦੇ ਸੰਕੇਤ ਦਿੱਤੇ ਹਨ। ਕਾਰਲ ਸ਼ਾਮੌਟਾ ਨੇ ਕਿਹਾ, “ਟਰੰਪ ਦੀ ਸੋਸ਼ਲ ਮੀਡੀਆ ਪੋਸਟ ਵਪਾਰਿਕ ਗੱਲਬਾਤ ਦੀ ਸ਼ੁਰੂਆਤ ਜਾਪਦੀ ਹੈ।” ਇੱਕ ਕਮਜ਼ੋਰ ਕੈਨੇਡੀਅਨ ਡਾਲਰ ਨਾਲ ਕੈਨੇਡੀਅਨਜ਼ ਲਈ ਅਮਰੀਕਾ ਵਿੱਚ ਖਰੀਦਦਾਰੀ ਮਹਿੰਗੀ ਹੋਵੇਗੀ। ਖਾਸ ਕਰਕੇ ਬਲੈਕ ਫ੍ਰਾਈਡੇ ਦੇ ਮੌਕੇ ‘ਤੇ, ਜੋ ਸਰਹੱਦ ਪਾਰ ਖਰੀਦਦਾਰੀ ਦਾ ਮੌਸਮ ਹੁੰਦਾ ਹੈ। ਦੂਜੇ ਪਾਸੇ, ਅਮਰੀਕੀ ਡਾਲਰ ਨਾਲ ਖਰੀਦਦਾਰੀ ਕਰਨ ਵਾਲੇ ਲੋਕਾਂ ਲਈ ਕੈਨੇਡੀਅਨ ਉਤਪਾਦ ਸਸਤੇ ਹੋਣਗੇ।
ਟਰੰਪ ਦੀ ਧਮਕੀ ਕੈਨੇਡੀਅਨ ਡਾਲਰ ਲਈ ਬਹੁਤ ਵੱਡਾ ਝਟਕਾ ਸਾਬਤ ਹੋਈ ਹੈ। ਹਾਲਾਂਕਿ ਇਹ ਹਾਲਾਤ ਅਸਥਾਈ ਹੋਣ ਦੀ ਸੰਭਾਵਨਾ ਹੈ, ਪਰ ਇਸ ਨਾਲ ਵਪਾਰ ਅਤੇ ਆਰਥਿਕਤਾ ‘ਤੇ ਲੰਮੇ ਸਮੇਂ ਤੱਕ ਅਸਰ ਪੈ ਸਕਦਾ ਹੈ। ਜਨਤਕ ਅਤੇ ਵਿੱਤੀ ਸੰਸਥਾਵਾਂ ਨੂੰ ਇਸ ਸਥਿਤੀ ਨਾਲ ਨਜਿੱਠਣ ਲਈ ਯਤਨ ਕਰਨੇ ਪੈਣਗੇ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles