ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਬੀਤੇ ਕੱਲ ਆਪਣੇ ਕੈਬੀਨਿਟ ਮੰਤਰੀਆਂ ਨਾਲ ਮੁਲਾਕਾਤ ਕੀਤੀ। ਇਸ ਵਿਸ਼ੇਸ਼ ਮੀਟਿੰਗ ਵਿੱਚ ਅਮਰੀਕੀ ਰਾਸ਼ਟਰਪਤੀ-ਚੁਣੇ ਡੋਨਲਡ ਟ੍ਰੰਪ ਵੱਲੋਂ ਕੈਨੇਡਾ ਦੇ ਸਾਰੇ ਸਮਾਨ ‘ਤੇ 25 ਪ੍ਰਤੀਸ਼ਤ ਟੈਰੀਫਜ਼ ਲਗਾਉਣ ਦੀ ਧਮਕੀ ਨੂੰ ਇੱਕ ਨਵੀਂ ਚੁਣੌਤੀ ਪੇਸ਼ ਕੀਤਾ ਗਿਆ।
ਪ੍ਰੀਮੀਅਰ ਏਬੀ ਨੇ ਆਪਣੇ ਕੈਬੀਨਿਟ ਮੰਬੀਆਂ ਨੂੰ ਕਿਹਾ ”ਜਦੋਂ ਅਸੀਂ ਪਹਿਲਾਂ ਚੁਣੌਤੀਆਂ ਦਾ ਸਾਹਮਣਾ ਕੀਤਾ, ਤਾਂ ਸਾਡਾ ਤਰੀਕਾ ਇਹ ਸੀ ਕਿ ਅਸੀਂ ਇੱਕ ਪ੍ਰਾਂਤ ਅਤੇ ਦੇਸ਼ ਵਜੋਂ ਇੱਕਠੇ ਰਹੇ ਸੀ, ਅਤੇ ਇਸੇ ਤਰ੍ਹਾਂ ਅਸੀਂ ਇਸ ਮੁਸ਼ਕਿਲ ਦਾ ਹੱਲ ਵੀ ਲੱਭਾਂਗੇ,”
ਇਹ ਇਕੱਠ ਦੇਸ਼ ਪੱਧਰੀ ਹੋਣ ਵਾਲੀ ਪ੍ਰੀਮੀਅਰਜ਼ ਦੇ ਹੋਰ ਅਹਿਮ ਆਗੂਆਂ ਦੀ ਮੀਟਿੰਗ ਤੋਂ ਪਹਿਲਾਂ ਕੀਤਾ ਗਿਆ। ਦੇਸ਼ ਪੱਧਰੀ ਹੋਣ ਵਾਲੀ ਮੀਟਿੰਗ ਵਿੱਚ ਸਾਰੇ 13 ਪ੍ਰੀਮੀਅਰ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ਾਮਿਲ ਹੋਣਗੇ। ਇਸ ਮੀਟਿੰਗ ਦਾ ਮੁੱਖ ਮਕਸਦ ਟ੍ਰੰਪ ਵੱਲੋਂ ਮੈਕਸਿਕੋ ਅਤੇ ਕੈਨੇਡਾ ਵਿਰੁੱਧ ਲੱਗੇ ਹੋਏ ਟੈਰੀਫਜ਼ ਨੂੰ ਰੋਕਣ ਅਤੇ ਇਸ ਦੇ ਹੱਲ ਲਈ ਵਿਚਾਰ-ਵਟਾਂਦਰਾ ਕੀਤਾ ਜਾਣਾ ਹੈ, ਜਿਨ੍ਹਾਂ ਦੇ ਕਾਰਨ ਸਹਿਮਤੀਆਂ ਹੋਈਆਂ ਹਨ ਕਿ ਦੋਹਾਂ ਦੇਸ਼ਾਂ ਨੂੰ ਆਪਣੀ ਸਰਹੱਦ ਸੁਰੱਖਿਆ ਨੂੰ ਵਧਾਉਣਾ ਪਵੇਗਾ, ਤਾਂ ਜੋ ਗੈਰ ਕਾਨੂੰਨੀ ਅਧਿਕਾਰੀਆਂ ਅਤੇ ਨਸ਼ੇਲੇ ਪਦਾਰਥਾਂ ਨੂੰ ਸਰਹੱਦ ਰਾਹੀਂ ਦਾਖਲ ਹੋਣ ਤੋਂ ਰੋਕਿਆ ਜਾ ਸਕੇ।
ਮੀਟਿੰਗ ਵਿੱਚ ਪ੍ਰੀਮੀਅਰ ਏਬੀ ਨੇ ਇਹ ਵੀ ਪੁਸ਼ਟੀ ਕੀਤੀ ਕਿ ਬੀ.ਸੀ. ਉਨਟਾਰੀਓ ਦੀ ਪਾਲਸੀ ਨੂੰ ਅਪਨਾਉਣ ਵਾਲਾ ਨਹੀਂ ਹੋਵੇਗਾ।
ਬੀ.ਸੀ. ਦਾ ਬਜਟ 4 ਮਾਰਚ ਨੂੰ ਪੇਸ਼ ਕਰਨ ਦੀ ਯੋਜਨਾ ਹੈ ਅਤੇ ਇਸ ਦੇ ਨਾਲ ਗਰਮੀ ਦਾ ਸੈਸ਼ਨ ਦਾ 29 ਮਈ ਨੂੰ ਹੋਵੇਗਾ। This report was written by Simranjit Singh as part of the Local Journalism Initiative.