6.3 C
Vancouver
Saturday, January 18, 2025

ਮੌਸਮ ਵਿਭਾਗ ਵਲੋ ਬ੍ਰਿਟਿਸ਼ ਕੋਲੰਬੀਆ ਬਰਫੀਲੇ ਤੂਫਾਨ ਦੀ ਚੇਤਾਵਨੀ ਜਾਰੀ

 

ਮੌਸਮ ਵਿਭਾਗ ਨੇ 50 ਸੈਂਟੀਮੀਟਰ ਤੱਕ ਬਰਫ਼ਬਾਰੀ ਦੀ ਸੰਭਾਵਨਾ ਜਤਾਈ
ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਤਟ ਲਈ ਐਨਵਾਇਰਮੈਂਟ ਕੈਨੇਡਾ ਨੇ ਬਰਫੀਲੇ ਤੂਫਾਨ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ, ਇਹ ਬਰਫ਼ੀਲਾ ਤੂਫ਼ਾਨ ਸੂਬਾ ਵਿਆਪਕ ਬਰਫ਼ਬਾਰੀ ਲਿਆਵੇਗਾ, ਜਿਸ ਨਾਲ ਵੀਰਵਾਰ ਰਾਤ ਤੱਕ 50 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮੰਗਲਵਾਰ ਸਵੇਰ ਤੱਕ 15 ਸੈਂਟੀਮੀਟਰ ਬਰਫ਼ਬਾਰੀ ਹੋਈ ਸੀ। ਮੌਸਮ ਵਿਭਾਗ ਦੇ ਅਨੁਸਾਰ, ਸੂਬੇ ‘ਚ ਘੱਟ ਦਬਾਅ ਵਾਲੀ ਸਥਿਤੀ ਬਣ ਰਹੀ ਹੈ ਜਿਸ ਨਾਲ 10 ਸੈਂਟੀਮੀਟਰ ਹੋਰ ਬਰਫ਼ ਪਏਗੀ।
ਇਸ ਤੋਂ ਇਲਾਵਾ, ਵੀਰਵਾਰ ਸ਼ਾਮ ਤੋਂ ਰਾਤ ਤੱਕ 25 ਸੈਂਟੀਮੀਟਰ ਤੱਕ ਹੋਰ ਬਰਫ਼ਬਾਰੀ ਦੀ ਉਮੀਦ ਹੈ।
ਉੱਤਰੀ ਅਤੇ ਕੇਂਦਰੀ ਇਲਾਕਿਆਂ ਲਈ ਵੀ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਐਨਵਾਇਰਮੈਂਟ ਕੈਨੇਡਾ ਦੇ ਬੁਲੇਟਿਨ ਅਨੁਸਾਰ, ਇਲਾਕੇ ਵਿੱਚ 15 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਸੰਭਾਵਨਾ ਹੈ। ਪਹਿਲਾਂ ਹੌਲੀ-ਹੌਲੀ ਬਰਫ਼ਬਾਰੀ ਸ਼ੁਰੂ ਹੋਵੇਗੀ, ਜੋ ਰਾਤ ਵਿੱਚ ਲਗਾਤਾਰ ਬਰਫ਼ਬਾਰੀ ਵਿੱਚ ਤਬਦੀਲ ਹੋ ਜਾਏਗੀ ਜੋ ਕਿ ਸ਼ੁੱਕਰਵਾਰ ਦੁਪਹਿਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਸੂਚਿਤ ਕੀਤਾ ਹੈ ਕਿ ਭਾਰੀ ਬਰਫ਼ਬਾਰੀ ਦੌਰਾਨ ਡਰਾਈਵਰਾਂ ਲਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਹਨ। ਇਲਾਕੇ ਦੇ ਡਰਾਈਵਰਾਂ ਨੂੰ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਸਲਾਹ ਦਿੱਤੀ ਗਈ ਹੈ।
ਇਹ ਚੇਤਾਵਨੀ ਉਸ ਬਾਅਦ ਆਈ ਹੈ ਜਦੋਂ ਪਿਛਲੇ ਹਫ਼ਤੇ ਇਕ ”ਬੌਂਬ ਸਾਇਕਲੋਨ” ਬ੍ਰਿਟਿਸ਼ ਕੋਲੰਬੀਆ ‘ਚੋਂ ਗੁਜ਼ਰਿਆ ਸੀ। ਉਸ ਸਮੇਂ ਹਵਾਵਾਂ ਦੀ ਗਤੀ 170 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚੀ ਅਤੇ 300,000 ਤੋਂ ਵੱਧ ਘਰਾਂ ਦੀ ਬਿਜਲੀ ਸਪਲਾਈ ਠੱਪ ਰਹੀ ਸੀ।
ਇਲਾਕੇ ਵਿੱਚ ਵਸਣ ਵਾਲੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਗਈ ਹੈ। ਐਨਵਾਇਰਮੈਂਟ ਕੈਨੇਡਾ ਨੇ ਘਰਾਂ ਵਿੱਚ ਜ਼ਰੂਰੀ ਸਾਮਾਨ, ਬਿਜਲੀ ਬੈਕਅਪ, ਅਤੇ ਸੜਕ ਯਾਤਰਾ ਤੋਂ ਬਚਣ ਦੀ ਸਿਫਾਰਸ਼ ਕੀਤੀ ਹੈ। This report was written by Simranjit Singh as part of the Local Journalism Initiative.

Related Articles

Latest Articles