-0.1 C
Vancouver
Saturday, January 18, 2025

ਮੌਸਮ ਵਿਭਾਗ ਵਲੋਂ ਲੋਅਰ ਮੇਨਲੈਂਡ ਵਿੱਚ ਸੰਘਣੀ ਧੁੰਦ ਸਬੰਧੀ ਚੇਤਾਵਨੀ ਜਾਰੀ

 

ਸਰੀ, (ਸਿਮਰਨਜੀਤ ਸਿੰਘ): ਲੋਅਰ ਮੇਨਲੈਂਡ ਵਿੱਚ ਬੁੱਧਵਾਰ ਤੋਂ ਸ਼ੁਰੂ ਹੋਈ ਸੰਘਣੀ ਧੁੰਦ ਦੇ ਮੌਸਮ ਲਈ ਦੁਬਾਰਾ ਚੇਤਾਵਨੀ ਜਾਰੀ ਕੀਤੀ ਗਈ ਹੈ। ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਦੇ ਅਨੁਸਾਰ, ਧੁੰਦ ਨਾਲ ਮੈਟਰੋ ਵੈਨਕੂਵਰ ਦੇ ਇਲਾਕਿਆਂ ਵੈਨਕੂਵਰ, ਬਰਨਾਬੀ ਅਤੇ ਨਿਊ ਵੈਸਟਮਿੰਸਟਰ ਸ਼ਹਿਰਾਂ ਦੇ ਘਿਰੇ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ‘ਤੇ ਉੱਚ ਦਬਾਅ ਵਾਲੀ ਹਵਾ ਦੇ ਪ੍ਰੇਸ਼ਰ ਨਾਲ ਧੁੰਦ ਬਣੀ ਰਹਿ ਸਕਦੀ ਹੈ। ਇਸ ਨਾਲ ਕਈ ਇਲਾਕਿਆਂ ਅਤੇ ਜੌਰਜੀਆ ਸਮੁੰਦਰੀ ਨੇੜੇ ਧੁੰਦ ਸੰਘਣੀ ਹੋ ਰਹੀ ਹੈ ਜੋ ਕਿ ਕਈ ਦਿਨਾਂ ਤੱਕ ਰਹਿ ਸਕਦੀ ਹੈ।
ਮੰਗਲਵਾਰ ਨੂੰ ਵੀ ਇਸੇ ਤਰਾਂ ਧੁੰਦ ਦਾ ਦ੍ਰਿਸ਼ ਦਿਖਿਆ ਗਿਆ ਸੀ, ਅਤੇ ਬੁੱਧਵਾਰ ਸ਼ਾਮ ਨੂੰ ਦੁਬਾਰਾ ਧੁੰਦ ਹੋਣ ਦੀ ਸੰਭਾਵਨਾ ਜਾਰੀ ਕੀਤੀ ਗਈ ।
ਮਾਈਕਲ ਕੁਸ, ਮੀਟਿਓਰੋਲਾਜਿਸਟ, ਨੇ ਚੇਤਾਵਨੀ ਦਿੱਤੀ ਕਿ ਅਜਿਹੇ ਦਿਨਾਂ ‘ਚ ਸੜਕਾਂ ਉੱਤੇ ਗੱਡੀਆਂ ਨੂੰ ਹੌਲੀ ਚਲਾਉਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਲੋਕ ਗੱਡੀਆਂ ਹੋਲੀ ਚਲਾਉਣ ਜਾਂ ਜੋ ਹਾਦਸੇ ਦੀ ਸੰਭਾਵਨਾ ਘਟੇ। ਗੱਡੀਆਂ ਦੀ ਰੋਸ਼ਨੀ ਚਾਲੂ ਰੱਖੋ। ਦੂਜੀ ਗੱਡੀ ਨਾਲ ਸੁਰੱਖਿਅਤ ਦੂਰੀ ਬਰਕਰਾਰ ਰੱਖੋ। ਸੁਰੱਖਿਆ ਲਈ ਸਫ਼ਰ ਤੋਂ ਪਹਿਲਾਂ ਸੜਕ ਦੀ ਸਥਿਤੀ ਦੀ ਜਾਂਚ ਕਰੋ। ਇਸ ਤਰ੍ਹਾਂ ਦੇ ਮੌਸਮ ਵਿਚ ਜ਼ਿਆਦਾ ਚੌਕਸ ਰਹਿਣ ਅਤੇ ਸੁਰੱਖਿਅਤ ਯਾਤਰਾ ਦੀ ਸਿਫਾਰਿਸ਼ ਕੀਤੀ ਗਈ ਹੈ। This report was written by Simranjit Singh as part of the Local Journalism Initiative.

Related Articles

Latest Articles