-0.1 C
Vancouver
Saturday, January 18, 2025

ਯਾਰਕ ਰੀਜਨਲ ਪੁਲਿਸ ਵੱਲੋਂ ਡਕੈਤੀ ਵਿਚ ਸ਼ਾਮਲ 6 ਸ਼ੱਕੀਆਂ ਕਾਬੂ, ਕਈ ਅਜੇ ਵੀ ਫਰਾਰ

 

ਬਰੈਂਪਟਨ : ਮਾਰਖਮ ਦੇ ਮਕੋਵਨ ਰੋਡ ਅਤੇ ਹਾਈਵੇਅ 7 ਦੇ ਇਲਾਕੇ ਵਿਚ ਮੌਜੂਦ ਮਾਰਕਵਿਲ ਸ਼ੌਪਿੰਗ ਸੈਂਟਰ ਵਿੱਚ ਇੱਕ ਜਿਊਲਰੀ ਸਟੋਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਗਹਿਣਿਆਂ ਦੀ ਡਕੈਤੀ ਵਾਪਰੀ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਲੁਟੇਰਿਆਂ ਨੇ ਹਥੌੜਿਆਂ ਨਾਲ ਗਹਿਣਿਆਂ ਦੇ ਸ਼ੋਅਕੇਸ ਤੋੜੇ। ਵਾਰਦਾਤ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਇਕ ਭਾਰਤੀ ਮੂਲ ਦੀ ਔਰਤ, ਜੋ ਡਕੈਤੀ ਦੌਰਾਨ ਮੌਕੇ ‘ਤੇ ਮੌਜੂਦ ਸੀ, ਨੇ ਦੱਸਿਆ ਕਿ ਉਸ ਕੋਲ ਜਾਨ ਬਚਾਉਣ ਦਾ ਰਸਤਾ ਸੀ, ਪਰ ਘਟਨਾ ਦੇ ਡਰ ਨੇ ਉਸਨੂੰ ਅਜਿਹਾ ਕਰ ਦਿਤਾ ਕਿ ਉਹ ਉਥੋਂ ਹਿਲ ਨਹੀਂ ਸਕੀ। ਇਹ ਘਟਨਾ ਉਸਨੂੰ ਗੰਭੀਰ ਆਘਾਤ ਦੇਣ ਵਾਲੀ ਸੀ।
ਪੁਲਿਸ ਨੇ ਦੱਸਿਆ ਕਿ ਇਸ ਡਕੈਤੀ ਦੇ ਦੌਰਾਨ ਕੁਝ ਸ਼ੱਕੀਆਂ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ, ਜਦਕਿ ਛੇ ਜਣੇ ਇਕ ਰੈਸਟੋਰੈਂਟ ਦੇ ਬਾਥਰੂਮ ਤੋਂ ਕਾਬੂ ਆਏ। ਫਿਲਹਾਲ ਗ੍ਰਿਫ਼ਤਾਰ ਸ਼ੱਕੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਪੁਲਿਸ ਅਜਿਹੇ ਬਾਕੀ ਸ਼ੱਕੀਆਂ ਦੀ ਪੈੜ ਨੱਪ ਰਹੀ ਹੈ, ਜਿਹੜੇ ਅਜੇ ਵੀ ਫਰਾਰ ਹਨ।
ਡਕੈਤੀ ਤੋਂ ਬਾਅਦ, ਸ਼ੱਕੀਆਂ ਦੀ ਹੌਂਡਾ ਸਿਵਿਕ ਕਾਰ ਅੱਗੇ ਜਾ ਰਹੀ ਇਕ ਹੋਰ ਗੱਡੀ ਨਾਲ ਟਕਰਾਉਣ ਕਾਰਨ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਦੋ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਲਾਂਕਿ, ਡਕੈਤੀ ਦੌਰਾਨ ਕਿਸੇ ਦੇ ਗੰਭੀਰ ਤੌਰ ‘ਤੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਮਿਲੀ।
ਯਾਰਕ ਰੀਜਨਲ ਪੁਲਿਸ ਦੇ ਕਾਂਸਟੇਬਲ ਕੈਵਿਨ ਨੀਬਰੀਆ ਨੇ ਵਾਰਦਾਤ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਘਟਨਾ ਘੱਟ ਸੁਰੱਖਿਅਤ ਖੇਤਰਾਂ ਅਤੇ ਜਗ੍ਹਾਂ ਦੀ ਸੁਰੱਖਿਆ ‘ਤੇ ਸਵਾਲ ਚੁੱਕਦੀ ਹੈ। ਉਨ੍ਹਾਂ ਕਿਹਾ ਕਿ ਸਟੋਰ ਦੇ ਮਾਲਕਾਂ ਲਈ ਇਹ ਵਾਰਦਾਤ ਗੰਭੀਰ ਨੁਕਸਾਨ ਵਾਲੀ ਹੈ।
ਘਟਨਾ ਦੀ ਵੀਡੀਓ ਵਾਇਰਲ ਹੋਣ ਨਾਲ ਲੋਕਾਂ ਵਿਚ ਇਸ ਘਟਨਾ ਨੂੰ ਲੈ ਕੇ ਡਰ ਦਾ ਮਾਹੌਲ ਹੈ। ਸਥਾਨਕ ਲੋਕਾਂ ਨੇ ਘਟਨਾ ਦੀ ਨਿੰਦਾ ਕਰਦਿਆਂ ਪੁਲਿਸ ਤੋਂ ਕੜੇ ਕਦਮ ਚੁੱਕਣ ਦੀ ਮੰਗ ਕੀਤੀ ਹੈ।
ਫਿਲਹਾਲ, ਪੁਲਿਸ ਵੱਲੋਂ ਡਕੈਤੀ ਦੀ ਜਾਂਚ ਜਾਰੀ ਹੈ ਅਤੇ ਜਿਨ੍ਹਾਂ ਸ਼ੱਕੀਆਂ ਨੂੰ ਕਾਬੂ ਕੀਤਾ ਗਿਆ ਹੈ, ਉਨ੍ਹਾਂ ‘ਤੇ ਦੋਸ਼ ਲਗਾਉਣ ਦੀ ਪ੍ਰਕਿਰਿਆ ਅਗਲੇ ਹਫਤੇ ਤੱਕ ਪੂਰੀ ਕੀਤੀ ਜਾਵੇਗੀ। ਮਾਲਿਕਾਂ ਨੂੰ ਵਾਪਸ ਸੁਰੱਖਿਅਤ ਮਹਿਸੂਸ ਕਰਵਾਉਣ ਲਈ ਪੁਲਿਸ ਵਧੇਰੇ ਸੁਰੱਖਿਆ ਪ੍ਰਬੰਧਾਂ ਬਾਰੇ ਯੋਜਨਾਵਾਂ ਤਿਆਰ ਕਰ ਰਹੀ ਹੈ।
ਇਹ ਵਾਰਦਾਤ ਕੇਵਲ ਸਟੋਰ ਦੇ ਮਾਲਕਾਂ ਲਈ ਹੀ ਨਹੀਂ, ਸਥਾਨਕ ਲੋਕਾਂ ਲਈ ਵੀ ਡਰ ਦਾ ਮਾਹੌਲ ਪੈਦਾ ਕਰ ਗਈ। ਪੁਲਿਸ ਦੀ ਕਾਰਵਾਈ ਤੋਂ ਇਲਾਵਾ, ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ।

Related Articles

Latest Articles