ਹੁੱਬ ਚੱਬ ਕੇ ਕਰੇ ਗੱਲ ਜਿਹੜਾ,
ਹੁੰਦਾ ਭਰਿਆ ਨਾਲ ਹੰਕਾਰ ਕਹਿੰਦੇ।
ਖਾਸਾ ਵੱਡਾ ਜੋ ਬੰਦਾ ਪਿਆ ਸਮਝੇ,
ਫਿਰੇ ਪਾਲ਼ੀ ਭਰਮ ਹਜ਼ਾਰ ਕਹਿੰਦੇ।
ਜਿਹੜਾ ਕਰੇ ਨਾ ਇੱਜ਼ਤ ਔਰਤਾਂ ਦੀ,
ਦਿਲ ਦਿਮਾਗੋਂ ਹੁੰਦਾ ਬਿਮਾਰ ਕਹਿੰਦੇ।
ਕੀਤੇ ਲੱਖ ਡਰਾਮੇ ਹੋਣ ਭਾਵੇਂ,
ਦੇਵੇ ਬੇਅਕਲੀ ਮੱਤ ਮਾਰ ਕਹਿੰਦੇ।
ਗੱਲ ਕਹਿ ਕੇ ਖਚਰੀ ਹੱਸੇ ਹਾਸੀ,
ਉਹਨੂੰ ਕੀ ਸਤਿਕਾਰ ਦੀ ਸਾਰ ਕਹਿੰਦੇ।
ਭਾਵੇਂ ਬਣਿਆਂ ਸਿਕੰਦਰ ਫਿਰੇ ‘ਭਗਤਾ’,
ਬਿਨ ਖਾਧੇ ਉਗਲੇ ਡਕਾਰ ਕਹਿੰਦੇ।
ਵੱਡਾ ਸਭ ਤੋਂ ਤਾਂ ਨਾਂਅ ਰੱਬ ਦਾ,
ਤੂੰ ਤਾਂ ਛਿੱਤਰਾਂ ਦੀ ਹੈਂ ਮਾਰ ਕਹਿੰਦੇ।
ਲੈਣਾ ਕਿਸੇ ਨਾ ਸਭਾ ‘ਚ ਨਾਉਂ ਤੇਰਾ,
ਜਦ ਮਾਰ ਗਿਆ ਭੌਰ ਉਡਾਰ ਕਹਿੰਦੇ।
ਲੇਖਕ : ਬਰਾੜ ‘ਭਗਤਾ ਭਾਈ ਕਾ’
+1-604-751-1113