0.4 C
Vancouver
Saturday, January 18, 2025

ਟਰੰਪ ਦੀ ਚੋਣ ਅਤੇ ਔਰਤ ਅਧਿਕਾਰਾਂ ਬਾਰੇ ਪੱਛਮੀ ਸੱਭਿਆਚਾਰ ਦੀ ਸਮਝ

 

ਲੇਖਕ : ਡਾ. ਅਜੀਤਪਾਲ ਸਿੰਘ
ਸੰਪਰਕ : 98156 29301
ਅਮਰੀਕਾ ਵਿੱਚ ਜੇ ਕੋਈ ਅਦਾਲਤ ਕਿਸੇ ਚੁਣਾਵੀ ਉਮੀਦਵਾਰ ਨੂੰ ਬਲਾਤਕਾਰੀ ਠਹਿਰਾ ਦਿੰਦੀ ਹੈ ਤਾ ਉਸਦਾ ਰਾਜਸੀ ਕੈਰੀਅਰ ਉੱਥੇ ਹੀ ਖਤਮ ਹੋ ਜਾਂਦਾ ਸੀ। ਅਜਿਹਾ ਲੱਗਦਾ ਹੈ ਕਿ ਇਹ ਗੱਲ ਹੁਣ ਪੁਰਾਣੀ ਹੋ ਚੁੱਕੀ ਹੈ। ਪਿੱਛੇ ਜਿਹੇ ਹੀ ਪੂਰੇ ਹੋਏ ਅਮਰੀਕੀ ਰਾਸ਼ਟਰਪਤੀ ਦੀ ਚੋਣ ਦਾ ਅਮਲ ਗਵਾਹ ਹੈ ਕਿ ਇੱਕ ਉਮੀਦਵਾਰ ਦੇ ਖਿਲਾਫ ਪਿਛਲੇ ਸਾਲ ਹੀ ਆਏ ਅਦਾਲਤੀ ਫੈਸਲੇ ਨਾਲ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਪਿਆ। ਦੂਜੀ ਵਾਰ ਰਾਸ਼ਟਰਪਤੀ ਬਣ ਚੁੱਕੇ ਡੋਨਾਲਡ ਟਰੰਪ ਨੂੰ ਮਈ 2023 ਵਿੱਚ ਨਿਊਯਾਰਕ ਦੀ ਅਦਾਲਤ ਨੇ ਜਿਣਸੀ ਸੋਸ਼ਣ ਦਾ ਦੋਸ਼ੀ ਠਹਿਰਾਇਆ ਸੀ। ਇਹ ਘਟਨਾ 1996 ਦੀ ਸੀ ਅਤੇ ਔਰਤ ਇੱਕ ਪੱਤਰਕਾਰ ਸੀ,ਜਿਨਾਂ ਦਾ ਨਾਮ ਈ.ਜੀਨ ਕੈਰਲ ਹੈ। ਅਦਾਲਤ ਨੇ ਟਰੰਪ ਨੂੰ ਨੁਕਸਾਨ ਦੀ ਭਰਪਾਈ ਵਜੋਂ ਕੈਰਲ ਨੂੰ 50 ਲੱਖ ਡਾਲਰ ਦੇਣ ਦਾ ਹੁਕਮ ਦਿੱਤਾ ਸੀ। ਟਰੰਪ ਦੇ ਉੱਪਰ ਦੋ ਆਰਥਕ ਜੁਰਮਾਨੇ ਹਨ, ਜਿਹਨਾਂ ਦੀ ਕੀਮਤ 90 ਲੱਖ ਡਾਲਰ ਤੋਂ ਜਿਆਦਾ ਹੈ,ਜੋ ਉਹਨਾਂ ਨੇ ਕੈਰਲ ਨੂੰ ਦੇਣੇ ਹਨ। ਟਰੰਪ ਇਸ ਖਿਲਾਫ ਅਪੀਲ ਕਰ ਚੁੱਕੇ ਹਨ, ਪਰ ਦੇਣ ਵਾਲੀ ਰਾਸ਼ੀ ਤੇ ਵਿਆਜ ਵਧਦਾ ਰਿਹਾ ਹੈ। ਆਰਥਿਕ ਸਜਾ ਸਬੰਧੀ ਅਦਾਲਤੀ ਦੋ ਹੁਕਮਾਂ ਚੋਂ ਪਹਿਲਾਂ ਦੇ ਖਿਲਾਫ ਟਰੰਪ ਦੇ ਵਕੀਲ ਦੀ ਅਪੀਲ ਵਿੱਚ ਇਹ ਦਲੀਲ ਦਿੱਤੀ ਗਈ ਸੀ ਕਿ ਟਰੰਪ ਨੂੰ ‘ਬਲਾਤਕਾਰ’ ਦਾ ਦੋਸ਼ੀ ਨਹੀਂ ਪਾਇਆ ਗਿਆ ਸੀ। ਨਿਆਂ ਅਥਾਰਟੀ ਦਾ ਕਹਿਣਾ ਸੀ ਕਿ ਟਰੰਪ ਇੱਕ ਦੁਕਾਨ ਦੇ ਇੱਕ ਕਮਰੇ ਵਿੱਚ ਕੈਰਲ ਦੇ ਨਾਲ ਗੰਦੀ ਹਰਕਤ ਕਰਨ ਦੇ ਦੋਸ਼ੀ ਹਨ। ਇਸ ਹਰਕਤ ਨੂੰ ਆਮ ਸਮਝਦਾਰੀ ਦੇ ਹਿਸਾਬ ਨਾਲ ਬਲਾਤਕਾਰ ਮੰਨਿਆ ਜਾ ਸਕਦਾ ਹੈ,ਉਹ ਕਹਿੰਦੇ ਹੋਏ ਅਦਾਲਤ ਨੇ ਅਪੀਲ ਖ਼ਾਰਜ਼ ਕਰ ਦਿੱਤੀ ਸੀ। ਜੁਲਾਈ 2023 ਵਿੱਚ ਜੱਜ ਨੂੰ ਏ.ਕਾਪਲਾਨ ਨੇ ਆਪਣੇ ਹੁਕਮ ਵਿੱਚ ਲਿਖਿਆ ਸੀ ” ਨਿਊਯਾਰਕ ਫੌਜਦਾਰੀ ਕਾਨੂੰਨ ਦੀ ਵਿਆਖਿਆ ਦੇ ਹਿਸਾਬ ਨਾਲ ਇਹ ਸਿੱਟਾ ਹੈ ਕਿ ਸੁਸ਼੍ਰੀ ਕੈਰਲ ਆਪਣੇ ਨਾਲ ਹੋਏ ‘ਬਲਾਤਕਾਰ’ ਨੂੰ ਸਾਬਤ ਕਰਨ ਵਿੱਚ ਨਾਕਾਮ ਹੋ ਗਈ। ਇਸ ਦਾ ਅਰਥ ਇਹ ਨਹੀਂ ਕਿ ਲੋਕਾਂ ਨੂੰ ‘ਬਲਾਤਕਾਰ’ ਤੇ ਆਮ ਸਮਝਦਾਰੀ ਦੇ ਹਿਸਾਬ ਨਾਲ ਵੀ ਉਹ ਇਹ ਸਾਬਤ ਕਰਨ ਵਿੱਚ ਨਾਕਾਮ ਹਨ ਕਿ ਟਰੰਪ ਨੇ ਉਹਨਾਂ ਦਾ ‘ਬਲਾਤਕਾਰ’ ਨਹੀਂ ਕੀਤਾ। ਅਸਲ ਵਿੱਚ ਸੁਣਾਈ ਦੇ ਦੌਰਾਨ ਰੱਖੇ ਗਏ ਸਬੂਤਾਂ ਤੋਂ ਸਪਸ਼ਟ ਹੁੰਦਾ ਹੈ। ਅਦਾਲਤ ਨੇ ਇਹੀ ਪਾਇਆ ਹੈ ਕਿ ਟਰੰਪ ਨੇ ਬਿਲਕੁਲ ਉਹੀ ਕੀਤਾ ਹੈ। ” ਟਰੰਪ ਨੇ ਆਪਣੇ ਖਿਲਾਫ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਹੈ। ਉਹ ਮੁਸ਼ਕਿਲ ਹੀ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਹੋਣਗੇ ਜਿਨਾਂ ਉੱਪਰ ਯੌਨ ਸ਼ੋਸ਼ਣ ਦੇ ਦੋਸ਼ ਲੱਗੇ ਹਨ,ਪਰ ਉਹ ਇਸ ਮਾਮਲੇ ਵਿੱਚ ਪਹਿਲੇ ਹਨ ਕਿ ਉਹਨਾਂ ਖਿਲਾਫ ਯੌਨ ਦੁਰਾਚਾਰ ਦਾ ਅੱਛਾ ਖਾਸਾ ਜਨਤਕ ਰਿਕਾਰਡ ਹੈ ਅਤੇ ਇਸ ਦੀ ਪੁਸ਼ਟੀ ਕਰਦੇ ਹੋਏ ਅਦਾਲਤੀ ਫੈਸਲੇ ਵੀ ਮੌਜੂਦ ਹਨ। ਇਸ ਮਾਮਲੇ ਵਿੱਚ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੇ ਇਤਿਹਾਸ ਵਿੱਚ ਇਹ ਮਹੱਤਵਪੂਰਨ ਹੈ। ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਮਰਦਾਂ ਖਾਸ ਕਰਕੇ ਗੋਰੇ ਮਰਦਾਂ ਵਿੱਚ ਉਹਨਾਂ ਦੀ ਹਰਮਨ ਪਿਆਰਤਾ ‘ਤੇ ਇਹਨਾਂ ਦੋਸ਼ਾਂ ਦੇ ਬਾਵਜੂਦ ਕੋਈ ਫਰਕ ਨਹੀਂ ਪੈਂਦਾ,ਜੋ ਉਹਨਾਂ ਨੂੰ ਹੀਰੋ ਮੰਨਦੇ ਹਨ ਤੇ ਉਹਨਾਂ ਨੂੰ ਆਪਣਾ ਰਹਿਨੁਮਾ ਮੰਨਦੇ ਹਨ। ਹੈਰਾਨੀ ਦੀ ਗੱਲ ਇਹ ਕਿ ਜਿਨ੍ਹਾਂ ਨੇਤਾਵਾਂ ਨੇ ਕਦੀ ਮੋਨਿਕਾ ਲੇਵਿੰਸਕੀ ਦੇ ਨਾਲ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਯੌਨ ਸਬੰਧਾਂ ਬਾਰੇ ਝੂਠ ਤੇ ਚਲਦਿਆਂ ਵੀ ਉਹਨਾਂ ਉੱਪਰ ਮਹਾਂਭਿਯੋਗ ਚਲਾਇਆ ਸੀ,ਉਹਨਾਂ ਦੇ ਮੂੰਹ ਤੋਂ ਟਰੰਪ ਦੇ ਖਿਲਾਫ ਅਦਾਲਤੀ ਹੁਕਮਾਂ ਤੇ ਦੋ ਦਰਜਨ ਤੋਂ ਵੱਧ ਉਹਨਾਂ ਔਰਤਾਂ ਬਾਰੇ ਇੱਕ ਸ਼ਬਦ ਵੀ ਨਹੀਂ ਨਿਕਲਿਆ ਜਿਨਾਂ ਨੇ ਟਰੰਪ ਤੇ ਦੁਰਾਚਾਰ ਦੇ ਦੋਸ਼ ਲਾਏ ਸਨ। ਸ਼ਾਇਦ ਇਸੇ ਲਈ ਰਾਜਨੀਤੀ ਪਖੰਡ ਦਾ ਦੂਜਾ ਨਾਂ ਹੈ। ਕਿਤੇ ਵੱਧ ਚਿੰਤਾਜਨਕ ਉਹਨਾਂ ਔਰਤਾਂ ਦਾ ਪੱਖ ਹੈ ਜੋ ਇਹਨਾਂ ਦੋਸ਼ਾਂ ਦੇ ਬਾਵਜੂਦ ਟਰੰਪ ਦੀ ਹਮਾਇਤ ਕਰਦੀਆਂ ਹਨ। ਉਹ ਔਰਤਾਂ ਵੀ ਮੁੱਖ ਤੌਰ ਤੇ ਗੋਰੀਆਂ ਹੀ ਹਨ। ਸੰਨ ਵੀ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ 47 ਫੀਸਦੀ ਗੋਰੀਆਂ ਔਰਤਾਂ ਨੇ ਟਰੰਪ ਨੂੰ ਵੋਟ ਦਿੱਤਾ ਸੀ। ਉਸੇ ਚੋਣ ਤੋਂ ਪਹਿਲਾਂ 2005 ਦੀ ਇੱਕ ਹਾਲੀਵੱਡ ਟੇਪ ਜਾਰੀ ਹੋਈ ਸੀ,ਜਿਸ ਵਿੱਚ ਟਰੰਪ ਨੂੰ ਔਰਤਾਂ ਦੀ ਇੱਛਾ ਦੇ ਖਿਲਾਫ ਉਹਨਾਂ ਦੇ ਯੌਨ ਅੰਗ ਫੜਨ ਨੂੰ ਲੈ ਕੇ ਖੁੱਲੇ ਆਮ ਸ਼ੇਖੀ ਮਾਰਦੇ ਹੋਏ ਦੇਖਿਆ ਗਿਆ ਸੀ। ਸ਼ੁਰੂਆਤ ਵਿੱਚ ਟਰੰਪ ਨੇ ਟੇਪ ਵਿੱਚ ਆਪਣੇ ਹੋਣ ਦਾ ਖੰਡਨ ਕੀਤਾ ਸੀ, ਫਿਰ ਉਹਨਾਂ ਨੇ ਇਸੇ ਨੂੰ ”ਲਾਕਰ ਰੂਪ ਦੀ ਗੱਪਸ਼ੱਪ ਕਰਾਰ ਦਿੱਤਾ। ਟਰੰਪ ਦੀ ਜਿੱਤ ਵਿੱਚ ਗੋਰੀਆਂ ਔਰਤਾਂ ਦੀ ਹਮਾਇਤ ਦਾ ਵੱਡਾ ਯੋਗਦਾਨ ਹੈ। ਚਾਰ ਸਾਲਾਂ ਬਾਅਦ ਉਸ ਦੀ ਹਮਾਇਤ ਵਿੱਚ ਵਾਧਾ ਦੇਖਿਆ ਗਿਆ ਹੈ ਅਤੇ 2020 ਵਿੱਚ 55 ਫੀਸਦੀ ਗੋਰੀਆਂ ਔਰਤਾਂ ਨੇ ਟਰੰਪ ਨੂੰ ਵੋਟ ਪਾਈ (ਇਸ ਤੇ ਉਲਟਾ ਕਾਲੀਆਂ,ਲੈਟੀਨਾ ਤੇ ਏਸ਼ੀਆਈ ਔਰਤਾਂ ਦੀ ਵੱਡੀ ਗਿਣਤੀ ਦੇ ਡੈਮੋਕਰੇਟਿਕ ਉਮੀਦਵਾਰ ਨੂੰ ਵੋਟ ਦਿੱਤੀ,ਜਿਵੇਂ ਕਿ ਸੈਂਟਰ ਫਾਰ ਅਮਰੀਕਨ ਪੋਲੀਟਿਕਸ ਦੇ ਨਸਲ ਅਤੇ ਲਿੰਗ ਅਧਾਰਤ ਡੈਟਾ ਤੋਂ ਸਪਸ਼ਟ ਹੁੰਦਾ ਹੈ। ਟਰੰਪ ਨੂੰ ਸਭ ਤੋਂ ਤਕੜੀ ਹਮਾਇਤ ਗੋਰੇ ਇਸਾਈ ਧਰਮਪ੍ਰਚਾਰਕਾਂ ਅਤੇ ਕੈਥੋਲਿਕ ਦੀ ਮਿਲੀ ਹੈ। ਇਸਾਈਅਤ ਦੀਆਂ ਇਹ ਰੁੜੀਵਾਦੀ ਸ਼ਾਖਾਵਾਂ ਜਬਰਦਸਤ ਪਿਤ੍ਰੀਸਤਾ ਦੀਆਂ ਹਮਾਇਤੀ ਹਨ,ਜੋ ਮੰਨਦੀਆਂ ਹਨ ਕਿ ਔਰਤਾਂ ਦਾ ਕੰਮ ਮਰਦਾ ਦਾ ਹੁਕਮ ਵਜਾਉਣਾ ਹੈ। ਟਰੰਪ ਦੀ ਹਮਾਇਤ ਕਰਨ ਵਾਲੀਆਂ ਔਰਤਾਂ ਵਲੋਂ ਉਹਨਾਂ ਤੇ ਬਚਾਅ ਵਿੱਚ ਦਿੱਤੀ ਗਈਆਂ ਦਲੀਲਾਂ ਬਿਲਕੁਲ ਉਹੀ ਹਨ ਜੋ ਦੁਨੀਆਂ ਭਰ ਵਿੱਚ ਬਲਾਤਕਾਰ ਦੇ ਸੱਭਿਆਚਾਰ ਵਿੱਚ ਪ੍ਰਚਲਿਤ ਹਨ, ਜਿਵੇਂ ‘ਜਿਆਦਾਤਰ ਮਰਦ ਐਸੇ ਹੀ ਹੁੰਦੇ ਹਨ ਜਾਂ ਔਰਤਾਂ ਦੇ ਖੁਦ ਜਾਗਰੂਕ ਹੋਣਾ ਚਾਹੀਦਾ ਹੈ ਜਾਂ ਫਿਰ ਕੇ ਪੀਡਤ ਲੜਕੀ ਨੇ ਹੀ ਉਕਸਾਉਣ ਵਾਲੀ ਕੋਈ ਹਰਕਤ ਕੀਤੀ ਹੋਵੇਗੀ ਅਤੇ ਇਹ ਸਭ ਬਹੁਤ ਪੁਰਾਣੀ ਗੱਲ ਹੋ ਗਈ ਹੈ।’ ਸਭ ਤੋਂ ਆਮ ਦਲੀਲ ਇਹ ਹੈ ਕਿ ਸਾਰੀਆਂ 26 ਔਰਤਾਂ ਝੂਠ ਬੋਲ ਰਹੀਆਂ ਹਨ ਪੀੜਤ ਨੂੰ ਹੀ ਦੋਸ਼ੀ ਠਹਿਰਾਉਣ ਦੀ ਪ੍ਰਵਿਰਤੀ ਅਕਸਰ ਔਰਤਾਂ ਵਿੱਚ ਵੇਖੀ ਜਾਂਦੀ ਹੈ,ਭਲੇ ਹੀ ਉਹ ਖੁਦ ਪੀੜਤ ਹੋਣ। ਸਾਊਥ ਕੈਰੋਲੀਨਾ ਦੀ ਰਿਪਬਲਿਕ ਨੇਤਾ ਨੇ ਨੈਂਸੀ ਮੇਸ ਦਾ ਮਾਮਲਾ ਐਸਾ ਹੀ ਹੈ ਜੋ ਖੁਦ ਨੂੰ ਜਨਤਕ ਤੌਰ ਤੇ ਯੌਨ ਹਿੰਸਾ ਦਾ ਸਕਿਾਰ ਠਹਿਰਾ ਚੁੱਕੀ ਆ ਚੁੱਕੀ ਹੈ। ਬਾਵਜੂਦ ਇਸ ਦੇ ਟਰੰਪ ਦੇ ਨਾਲ ਉਹ ਮਜਬੂਤੀ ਨਾਲ ਖੜੀ ਰਹੀ। ਮਾਰਚ ਵਿੱਚੋਂ ਉਹ ਏਬੀਸੀ ਨਿਊਜ਼ ਦੇ ”ਦਿਸ ਵੀਕ” ਪ੍ਰੋਗਰਾਮ ਵਿਚ ਆਈ ਸੀ। ਉਥੇ ਉਹਨਾਂ ਨੇ ਅਦਾਲਤੀ ਹੁਕਮਾਂ ਦੇ ਬਾਵਜੂਦ ਟਰੰਪ ਦਾ ਬਚਾਅ ਕੀਤਾ ਸੀ। ਉਹਨਾਂ ਦੀ ਦਲੀਲ ਸੀ ਕਿ ਅਦਾਲਤਾਂ ਵੱਲੋਂ ਜੁਰਮ ਦਾ ਦੋਸ਼ੀ ਪਾਇਆ ਜਾਣਾ ਇੱਕ ਗੱਲ ਹੈ ਪਰ ਜਨਤਾ ਦਾ ਫੈਸਲਾ ਉਸ ਤੋਂ ਬਿਲਕੁਲ ਵੱਖਰਾ ਹੁੰਦਾ ਹੈ। ਉਨਾਂ ਦੀ ਇਹ ਦਲੀਲ ਇਸ ਤੱਥ ਦੀ ਉਲੰਘਣਾ ਕਰਦੀ ਹੈ ਕਿ ਟਰੰਪ ਤੇ ਪਹਿਲਾਂ ਹੀ 2016 ਦੀਆਂ ਚੋਣਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪ੍ਰਭਾਵਿਤ ਕਰਨ ਦੀ ਸਾਜਿਸ਼ ਦੇ ਮਾਮਲੇ ਚ 34 ਧਾਰਾਵਾਂ ਅਧਿਨ ਮੁਕਦਮੇ ਚੱਲ ਰਹੇ ਹਨ। ਇਸ ਵਿੱਚ ਇੱਕ ਪੋਰਨ ਅਭਿਨੇਤਾ ਨੂੰ ਪੈਸੇ ਦੇਣ ਦਾ ਕੇਸ ਵੀ ਸ਼ਾਮਿਲ ਹੈ,ਜਿਸ ਵਿੱਚ ਉਹ ਦੋਸ਼ੀ ਹਨ। ਅਮਰੀਕਾ ਦੇ ਇਤਿਹਾਸ ਵਿੱਚ ਇੱਕ ਦੋਸ਼ੀ ਮੁਜਰਮ ਦਾ ਰਾਸ਼ਟਰਪਤੀ ਦੇ ਅਹੁਦੇ ਲਈ ਖੜਾ ਹੋਣਾ ਉਹਨਾਂ ਦੇ ਹਮਾਇਤੀਆਂ ਨੂੰ ਬੇਚੈਨ ਨਹੀਂ ਕਰਦਾ। ਹੋ ਸਕਦਾ ਹੈ ਕਿ ਟਰੰਪ ਦੇ ਖਿਲਾਫ ਇੱਕ ਹੋਰ ਫੈਸਲਾ ਵੀ ਉਹਨਾਂ ਨੂੰ ਡੇਗ ਨਾ ਪਾਏ। ਫਿਲਹਾਲ ਟਰੰਪ ਦੇ ਵਕੀਲਾਂ ਨੇ ਏਬੀਸੀ ਨਿਊਜ਼ ਅਤੇ ਉਹਨਾਂ ਦੇ ਪ੍ਰਸਤੋਤਾ ਉੱਪਰ ਮਨਹਾਲੀ ਦਾ ਮੁਕਦਮਾ ਕੀਤਾ ਹੋਇਆ ਹੈ,ਕਿਉਂਕਿ ਉਸ ਨੇ ਮੇਸ ਤੋ ਸਵਾਲ ਪੁੱਛਣ ਦੀ ਲੜੀ ਵਿੱਚ ਟਰੰਪ ਨੂੰ ਕੈਰਲ ਦਾ ਬਲਾਤਕਾਰੀ ਕਹਿ ਦਿੱਤਾ ਸੀ। ਖੁਦ ਨੂੰ ਔਰਤਾਂ ਦੀ ਅਧਿਕਾਰਾਂ ਦਾ ਸਭ ਤੋਂ ਮਜਬੂਰ ਦਾਵੇਦਾਰ ਦਸਣ ਵਾਲੇ ਪੱਛਮ ਦਾ ਖੋਖਲਾਪਣ ਟਰੰਪ ਦੀ ਇਸ ਚੋਣ ਨੇ ਲੀਰੋ ਲੀਰ ਕਰ ਦਿੱਤਾ ਹੈ। ਅਮਰੀਕਾ ਦੇ ਵੋਟਰਾਂ ਨੇ ਇਸ ਵਾਰ ਅਜਿਹਾ ਰਾਸ਼ਟਰਪਤੀ ਚੁਣਿਆ ਜੋ ਔਰਤਾਂ ਦੇ ਹੱਕਾਂ ਦੀ ਹਮਾਇਤ ਨਹੀਂ ਕਰਦਾ (ਸਰੋਤ ਆਊਟ ਲੁੱਕ)

Related Articles

Latest Articles