ਸੇਵਾਵਾਂ ਪੂਰੀ ਤਰ੍ਹਾਂ ਆਮ ਹੋਣ ਲਈ ਲੱਗ ਸਕਦਾ ਹੈ ਜਨਵਰੀ ਤੱਕ ਦਾ ਸਮਾਂ
ਔਟਵਾ (ਸਿਮਰਨਜੀਤ ਸਿੰਘ): ਕੈਨੇਡਾ ਪੋਸਟ ਦੇ ਹਜ਼ਾਰਾਂ ਕਮਚਾਰੀਆਂ ਨੇ ਮੰਗਲਵਾਰ ਨੂੰ ਆਪਣਾ ਕੰਮ ਮੁੜ ਸ਼ੁਰੂ ਕਰ ਦਿੱਤਾ, ਪਰ ਡਾਕ ਸੇਵਾਵਾਂ ਵਿੱਚ ਹੋਈਆਂ ਰੁਕਾਵਟਾਂ ਦੇ ਕਾਰਨ, ਸੇਵਾਵਾਂ ਪੂਰੀ ਤਰ੍ਹਾਂ ਪਹਿਲਾਂ ਦੀ ਤਰ੍ਹਾਂ ਹੋਣ ਵਿੱਚ ਅਜੇ ਕੁਝ ਹਫ਼ਤਿਆਂ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ। ਦਸੰਬਰ ਦੇ ਸ਼ੁਰੂਆਤ ਤੋਂ ਚੱਲ ਰਹੀ ਹੜ੍ਹਤਾਲ ਤੋਂ ਬਾਅਦ ਮੰਗਲਵਾਰ ਸਵੇਰੇ 8 ਵਜੇ ਤੋਂ ਸਾਰੇ ਸੂਬਿਆਂ ਵਿੱਚ ਡਾਕ ਸੇਵਾਵਾਂ ਫਿਰ ਸ਼ੁਰੂ ਹੋ ਗਈਆਂ।
ਕੈਨੇਡਾ ਪੋਸਟ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਹੜਤਾਲ ਦੌਰਾਨ ਰੁਕੀ ਹੋਈ ਡਾਕ ਅਤੇ ਪਾਰਸਲਾਂ ਨੂੰ ”ਜੋ ਪਹਿਲਾ ਆਏ ਹੋ ਪਹਿਲਾਂ ਭੇਜੇ ਜਾਣਗੇ” ਦੇ ਅਧਾਰ ‘ਤੇ ਵੰਡਿਆ ਜਾਵੇਗਾ। ਕਮਰਸ਼ੀਅਲ ਡਾਕ 19 ਦਸੰਬਰ ਤੋਂ ਸਵੀਕਾਰ ਕੀਤੀ ਜਾਵੇਗੀ, ਜਦਕਿ ਅੰਤਰਰਾਸ਼ਟਰੀ ਡਾਕ 23 ਦਸੰਬਰ ਤੋਂ ਸਵੀਕਾਰਣ ਦੀ ਯੋਜਨਾ ਹੈ।
ਕੰਪਨੀ ਨੇ ਚੇਤਾਵਨੀ ਦਿੱਤੀ ਹੈ ਕਿ ਸੇਵਾਵਾਂ ਵਿੱਚ ਪੂਰਾ ਸਧਾਰਨ ਸਥਿਤੀ ਵਿਚ ਲਿਆਉਣ ਵਿੱਚ 2024 ਦੇ ਬਾਕੀ ਮਹੀਨਿਆਂ ਅਤੇ 2025 ਦੇ ਜਨਵਰੀ ਤੱਕ ਦਾ ਸਮਾਂ ਲੱਗ ਸਕਦਾ ਹੈ।
ਲੇਬਰ ਮੰਤਰੀ ਸਟੀਵਨ ਮੈਕਕਿਨਨ ਦੀ ਬੇਨਤੀ ‘ਤੇ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਨੇ ਕਮਚਾਰੀਆਂ ਨੂੰ ਆਪਣੀ ਡਿਊਟੀ ‘ਤੇ ਵਾਪਸ ਜਾਣ ਦਾ ਹੁਕਮ ਜਾਰੀ ਕੀਤਾ। ਐਤਵਾਰ ਨੂੰ ਦਿੱਤੇ ਗਏ ਫੈਸਲੇ ਵਿੱਚ, ਛੀ੍ਰਭ ਨੇ ਸਪੱਸ਼ਟ ਕੀਤਾ ਕਿ ਕੈਨੇਡਾ ਪੋਸਟ ਅਤੇ ਕੈਨੇਡਾ ਯੂਨੀਅਨ ਆਫ ਪੋਸਟਲ ਵਰਕਰਜ਼ (ਛੂਫਾਂ) ਵਿਚਾਲੇ ਵਰਤਮਾਨ ਵਰ੍ਹੇ ਦੇ ਅੰਤ ਤੱਕ ਸੌਹਦਾ ਹੋਣ ਦੀ ਸੰਭਾਵਨਾ ਨਹੀਂ ਸੀ।
ਛੂਫਾਂ ਨੇ ਇਸ ਫੈਸਲੇ ਨੂੰ “ਨਿਰਾਸ਼ਜਨਕ” ਦੱਸਿਆ ਅਤੇ ਸਰਕਾਰ ਦੇ ਦਖਲ ‘ਤੇ ਪ੍ਰਸ਼ਨ ਚੁੱਕੇ ਹਨ।
ਇਸ ਦੇ ਬਾਵਜੂਦ, ਯੂਨੀਅਨ ਨੇ ਆਪਣੇ ਮੈਂਬਰਾਂ ਨੂੰ ਮੰਗਲਵਾਰ ਨੂੰ ਨਿਰਧਾਰਿਤ ਸ਼ਿਫਟਾਂ ‘ਤੇ ਵਾਪਸ ਜਾਣ ਲਈ ਕਿਹਾ ਹੈ। “ਕਾਨੂੰਨੀ ਹੜਤਾਲ ਸਵੇਰੇ 8 ਵਜੇ ਖਤਮ ਹੋ ਗਈ, ਪਰ ਸੰਗਰਸ਼ ਜਾਰੀ ਹੈ,” ਛੂਫਾਂ ਨੇ ਸੋਮਵਾਰ ਨੂੰ ਦਿੱਤੇ ਬਿਆਨ ਵਿੱਚ ਕਿਹਾ।
ਛੀ੍ਰਭ ਦੇ ਹੁਕਮ ਅਨੁਸਾਰ, ਮੌਜੂਦਾ ਕਲੈਕਟਿਵ ਅਗ੍ਰੀਮੈਂਟ ਦੀ ਮਿਆਦ ਮਈ 2025 ਤੱਕ ਵਧਾਈ ਜਾਵੇਗੀ। ਇਸ ਤੋਂ ਇਲਾਵਾ, ਕੈਨੇਡਾ ਪੋਸਟ ਆਪਣੇ ਕਮਚਾਰੀਆਂ ਨੂੰ 5 ਫੀਸਦੀ ਤਨਖਾਹ ਵਾਧਾ ਦੇਵੇਗੀ, ਜੋ ਕਿ ਪਿਛਲੇ ਕਲੈਕਟਿਵ ਅਗ੍ਰੀਮੈਂਟ ਦੇ ਖਤਮ ਹੋਣ ਦੇ ਤੁਰੰਤ ਬਾਅਦ ਲਾਗੂ ਕੀਤਾ ਜਾਵੇਗਾ। ਇਹ ਵਾਧਾ ਦਿਹਾਤੀ ਅਤੇ ਉਪਨਗਰੀ ਡਾਕ ਕੈਰੀਅਰ ਯੂਨਿਟ (੍ਰਸ਼ੰਛ) ਲਈ 31 ਦਸੰਬਰ 2023 ਤੋਂ ਅਤੇ ਸ਼ਹਿਰੀ ਯੂਨਿਟ ਲਈ 31 ਜਨਵਰੀ 2024 ਤੋਂ ਹੋਵੇਗਾ।
ਲੇਬਰ ਮੰਤਰੀ ਸਟੀਵਨ ਮੈਕਕਿਨਨ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇੰਡਸਟਰੀਅਲ ਇੰਕੁਆਈਰੀ ਕਮਿਸ਼ਨ ਕਈ ਸੰਗਠਨਾਤਮਿਕ ਮੁੱਦਿਆਂ ਦੀ ਜਾਂਚ ਕਰੇਗਾ। ਇਸ ਦਾ ਅੰਤਿਮ ਰਿਪੋਰਟ 15 ਮਈ 2025 ਨੂੰ ਜਾਰੀ ਕੀਤੀ ਜਾਵੇਗੀ, ਜਿਸ ਦੇ ਆਧਾਰ ‘ਤੇ ਦੋਵੇਂ ਪੱਖ ਕਲੈਕਟਿਵ ਅਗ੍ਰੀਮੈਂਟ ਦੇ ਨਵੇਂ ਮਸੌਦੇ ‘ਤੇ ਗੱਲਬਾਤ ਕਰ ਸਕਣਗੇ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.