ਕੈਨੇਡੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 77 ਸੈਂਟ ਤੋਂ ਵੀ ਹੇਠਾਂ ਲੁੜਕਿਆ

ਨਵੰਬਰ ਵਿੱਚ ਮਹਿੰਗਾਈ ਦਰ ਘੱਟ ਕੇ 1.9 ਫੀਸਦੀ ਹੋਈ
ਔਟਵਾ (ਸਿਮਰਨਜੀਤ ਸਿੰਘ): ਨਵੰਬਰ 2024 ਵਿੱਚ ਕੈਨੇਡਾ ਦੀ ਮਹਿੰਗਾਈ ਦਰ ਘਟ ਕੇ 1.9 ਫੀਸਦੀ ਹੋ ਗਈ ਹੈ, ਜਿਹੜੀ ਕਿ ਅਕਤੂਬਰ ਵਿੱਚ 2 ਫੀਸਦੀ ਸੀ। ਮੰਗਲਵਾਰ ਨੂੰ ਜਾਰੀ ਹੋਏ ਅੰਕੜਿਆਂ ਵਿੱਚ ਕਿਹਾ ਕਿ ਇਹ ਗਿਰਾਵਟ ਮੁਖਤੌਰ ‘ਤੇ ਸੈਰ-ਸਪਾਟਾ ਯੋਜਨਾਵਾਂ ਅਤੇ ਵਿਆਜ਼ ਦਰਾਂ ‘ਚ ਹੋਈ ਕਟੌਤੀ ਦੇ ਮਦੇਨਜ਼ਰ ਆਈ ਹੈ।
ਇਸ ਨਾਲ ਸਪੱਸ਼ਟ ਹੈ ਕਿ ਕੈਨੇਡੀਅਨ ਅਰਥਵਿਵਸਥਾ ਅਜੇ ਵੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਬੈਂਕ ਆਫ ਕੈਨੇਡਾ ਵੱਲੋਂ ਮੁੱਖ ਵਿਆਜ ਦਰਾਂ ਨੂੰ ਘਟਾਉਣ ਦੇ ਫੈਸਲੇ ਨਾਲ 2025 ਦੇ ਸ਼ੁਰੂ ਵਿੱਚ ਦੁਬਾਰਾ ਵਿਆਜ਼ ਦਰ ‘ਚ ਵਾਧੇ ਦੇ ਵੀ ਕਿਆਸ ਲਗਾਏ ਜਾ ਰਹੇ ਹਨ ।
ਦੂਜੇ ਪਾਸੇ ਕੈਨੇਡੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 70 ਸੈਂਟ ਤੋਂ ਹੇਠਾਂ ਡਿੱਗ ਗਿਆ, ਜੋ ਕਿ ਮਾਰਚ 2020 ਦੇ ਕੋਵਿਡ-19 ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਤੋਂ ਬਾਅਦ ਪਹਿਲੀ ਵਾਰ ਹੈ। ਡੋਨਾਲਡ ਟਰੰਪ ਦੇ ਦੁਬਾਰਾ ਚੁਣੇ ਜਾਣ ਨਾਲ ਅਮਰੀਕਾ ਵਿੱਚ ਅਨਿਸ਼ਚਿਤਾ ਵਧੀ ਹੈ, ਜਿਸ ਕਰਕੇ ਨਿਵੇਸ਼ਕ ਪੂੰਜੀ ਅਮਰੀਕੀ ਡਾਲਰ ਵਿੱਚ ਵਧ ਰਹੀ ਹੈ। ਇਸ ਨਾਲ ਕੈਨੇਡੀਅਨ ਡਾਲਰ ‘ਤੇ ਦਬਾਅ ਪਿਆ ਹੈ, ਜਿਸ ਕਾਰਨ ਆਮਦਨ ਸਬੰਧੀ ਦਰਮਿਆਨੀ ਦਬਾਅ ਪੈਦਾ ਹੋ ਰਿਹਾ ਹੈ, ਖ਼ਾਸ ਕਰਕੇ ਆਟੋ ਅਤੇ ਕੁਝ ਰੋਜ਼ਾਨਾ ਜ਼ਰੂਰੀ ਸਮਾਨਾਂ ਦੇ ਕੀਮਤਾਂ ‘ਤੇ ਦਬਾਅ ਵੇਖਣ ਨੂੰ ਮਿਲਿਆ ਹੈ। ਨਵੰਬਰ ਵਿੱਚ ਪੈਟ੍ਰੋਲ ਦੀਆਂ ਕੀਮਤਾਂ ਸਥਿਰ ਰਹੀਆਂ, ਜਦਕਿ ਖਾਣ-ਪੀਣ ਦੇ ਸਮਾਨਾਂ ਦੀਆਂ ਕੀਮਤਾਂ ਸਾਲਾਨਾ 2.6 ਫੀਸਦੀ ਦੀ ਦਰ ਨਾਲ ਵਧੀਆਂ। ਇਹ ਅਕਤੂਬਰ ਦੀ ਤੁਲਨਾ ਵਿੱਚ ਹੌਲੀ ਵਾਧਾ ਦਰਸਾਉਂਦੀ ਹੈ।
ਅਕਤੂਬਰ ਦੇ ਮੁਕਾਬਲੇ ਮੌਰਟਗੇਜ਼ ਦੇ ਵਿਆਜ਼ ਦਰਾਂ ਵਿੱਚ ਗਿਰਾਵਟ ਦੀ ਇੱਕ ਵਿਸ਼ੇਸ਼ ਘਟਨਾ ਸਾਹਮਣੇ ਆਈ। ਹਾਲਾਂਕਿ ਵਿਆਜ਼ ਦਰਾਂ ਅਜੇ ਵੀ ਵਧ ਰਹੀਆਂ ਹਨ, ਪਰ ਉਹ ਪਿਛਲੇ ਸਾਲਾਂ ਦੀ ਤੁਲਨਾ ਵਿੱਚ ਘੱਟ ਗਤੀ ਨਾਲ ਵਧ ਰਹੀਆਂ ਹਨ। ਟੋਰਾਂਟੋ ਵਿੱਚ ਹੋਟਲ ਕਮਰੇ ਦੀਆਂ ਕੀਮਤਾਂ ਵਿੱਚ ਵਿਸ਼ਾਲ ਵਾਧਾ ਹੋਇਆ। ਨਵੰਬਰ ਵਿੱਚ ਹੋਟਲ ਕਮਰੇ ਦੀ ਕਿਰਾਏਦਾਰੀ 23.7 ਫੀਸਦੀ ਵਧੀ।
ਬੈਂਕ ਆਫ ਕੈਨੇਡਾ ਨੇ ਪਿਛਲੀਆਂ ਦੋ ਮੀਟਿੰਗਾਂ ਵਿੱਚ 0.50 ਫੀਸਦੀ ਵਿਆਜ਼ ਦਰਾਂ ਘਟਾਈਆਂ ਹਨ। ਪਰ ਗਵਰਨਰ ਟੀਫ ਮੈਕਲੇਮ ਨੇ ਇੱਕ ਸਲੋ ਪੇਸ ਨਾਲ ਅਗਲੀ ਗਤੀਵਿਧੀਆਂ ਦਾ ਸੰਕੇਤ ਦਿੱਤਾ ਹੈ। 29 ਜਨਵਰੀ ਨੂੰ ਅਗਲੀ ਬੈਠਕ ਵਿੱਚ ਵਿਆਜ਼ ਦਰਾਂ ਵਿੱਚ 0.25 ਫੀਸਦੀ ਦੀ ਅਗਲੀ ਕਟੌਤੀ ਦੀ ਉਮੀਦ ਹੈ। ਮੁੱਖ ਅਰਥਸ਼ਾਸਤਰੀ ਡਗਲਸ ਪੋਰਟਰ ਦਾ ਕਹਿਣਾ ਹੈ ਕਿ ਅਗਲੇ ਸਾਲਾਂ ਵਿੱਚ ਦਰਾਂ ਵਿੱਚ ਕਟੌਤੀ ਥੋੜੀ-ਥੋੜੀ ਹੀ ਹੋਣ ਦੀ ਉਮੀਦ ਹੈ।
ਉਧਰ ਫਰਵਰੀ ਵਿਚ ਇਹ ਰਾਹਤ ਖਤਮ ਹੋਣ ਦੇ ਬਾਅਦ ਮਹਿੰਗਾਈ ਫਿਰ ਵਧਣ ਦੇ ਸੰਕੇਤ ਹਨ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Exit mobile version