1.4 C
Vancouver
Saturday, January 18, 2025

ਕੰਜ਼ਰਵੇਟਿਵ ਅਤੇ ਐਨ.ਡੀ.ਪੀ. ਵਲੋਂ ਜਸਟਿਨ ਟਰੂਡੋ ਤੋਂ ਅਸਤੀਫ਼ੇ ਦੀ ਮੰਗ

ਲਿਬਰਲ ਪਾਰਟੀ ਅੰਦਰ ਚਲ ਰਹੀ ਖਿਚੋ-ਤਾਣ ਕਾਰਨ ਸੰਕਟ ਗਹਿਰਾਇਆ : ਜਗਮੀਤ ਸਿੰਘ
ਸਰੀ, (ਸਿਮਰਨਜੀਤ ਸਿੰਘ): ਐਨ.ਡੀ.ਪੀ. ਦੇ ਮੁੱਖ ਆਗੂ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਅਸਤੀਫ਼ੇ ਲਈ ਲਿਆਂਦੇ ਜਾਣ ਵਾਲੇ ਮਤੇ ਦਾ ਸਮਰਥਣ ਕਰਨਗੇ ਤਾਂ ਜਗਮੀਤ ਸਿੰਘ ਨੇ ਕਿਹਾ ਕਿ “ਸਾਰੇ ਵਿਕਲਪ ਖੁਲੇ ਹਨ” ਔਟਵਾ ਵਿੱਚ ਗੱਲਬਾਤ ਕਰਦੇ ਹੋਏ, ਜਗਮੀਤ ਸਿੰਘ ਨੇ ਕਿਹਾ ਕਿ ਕੈਨੇਡੀਅਨ ਮਹਿੰਗਾਈ, ਉੱਚ ਘਰਾਂ ਦੀ ਕੀਮਤਾਂ ਅਤੇ ਅਗਲੇ ਸਾਲ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਲਗਾਈਆਂ ਜਾ ਸਕਦੀਆਂ ਟੈਕਸ ਦੇ ਖਤਰੇ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਕਿਹਾ, ”ਇਨ੍ਹਾਂ ਮੁੱਦਿਆਂ ‘ਤੇ ਧਿਆਨ ਦੇਣ ਦੀ ਬਜਾਏ, ਜਸਟਿਨ ਟਰੂਡੋ ਅਤੇ ਲਿਬਰਲ ਆਪਣੇ ਆਪ ਨਾਲ ਲੜਾਈ ਲੜ ਰਹੇ ਹਨ। ਉਹ ਕੈਨੇਡੀਅਨਾਂ ਲਈ ਲੜਨ ਦੀ ਬਜਾਏ ਆਪਣੀ ਪਾਰਟੀ ਦੇ ਅੰਦਰ ਚਲ ਰਹੇ ਸੰਘਰਸ਼ਾਂ ਵਿੱਚ ਫਸੇ ਹੋਏ ਹਨ। ਇਸ ਕਾਰਨ, ਅੱਜ ਮੈਂ ਜਸਟਿਨ ਟਰੂਡੋ ਨੂੰ ਅਸਤੀਫ਼ਾ ਦੇਣ ਦੀ ਮੰਗ ਕਰ ਰਿਹਾ ਹਾਂ। ਉਨ੍ਹਾਂ ਨੂੰ ਜਾਣਾ ਹੀ ਹੋਵੇਗਾ।”
ਮੁਖੀ ਵਿਰੋਧੀ ਪਾਰਟੀ ਦੇ ਨੇਤਾ ਪੀਅਰ ਪੋਇਲੀਏਵਰ ਨੇ ਵੀ ਹਾਊਸ ਆਫ ਕਾਮਨਜ਼ ਵਿੱਚ ਪ੍ਰਸ਼ਨਕਾਲ ਤੋਂ ਪਹਿਲਾਂ ਕਿਹਾ, ”ਜਸਟਿਨ ਟਰੂਡੋ ਨੇ ਆਪਣਾ ਨਿਯੰਤਰਣ ਖੋਹ ਦਿੱਤਾ ਹੈ ਅਤੇ ਫਿਰ ਵੀ ਉਹ ਅਹੁੱਦੇ ‘ਤੇ ਕਾਇਮ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਇਸ ਤਰ੍ਹਾਂ ਦੇ ਰਾਜਨੀਤਿਕ ਗੁੰਝਲਦਾਰ ਹਾਲਾਤ ਨੂੰ ਸਵੀਕਾਰ ਨਹੀਂ ਕਰ ਸਕਦੇ।”
ਉਨ੍ਹਾਂ ਨੇ ਵੀ ਟਰੰਪ ਵਲੋਂ ਲਗਾਏ ਜਾਣ ਵਾਲੇ 25% ਟੈਕਸ ਦੀ ਸੰਭਾਵਨਾ ‘ਤੇ ਵੀ ਚਿੰਤਾ ਜਤਾਈ। ਪੋਇਲੀਏਵਰ ਨੇ ਕਿਹਾ, ”ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਮਜ਼ੋਰੀ ਨੂੰ ਦੂਰੋਂ ਭਾਂਪ ਸਕਦੇ ਹਨ। ਇਸ ਲਈ, ਕੈਨੇਡਾ ਇਸ ਕਮਜ਼ੋਰੀ ਦੇ ਨਾਲ ਅੱਗੇ ਨਹੀਂ ਵੱਧ ਸਕਦਾ।”
ਇੱਕ ਤਾਜ਼ਾ ਇਪਸੋਸ ਸਰਵੇਖਣ ਦੇ ਨਤੀਜੇ ਦਰਸਾਉਂਦੇ ਹਨ ਕਿ ਲਿਬਰਲਾਂ ਦਾ ਸਮਰਥਨ ਪੰਜ ਅੰਕਾਂ ਤੋਂ ਘਟਕੇ 21% ‘ਤੇ ਆ ਗਿਆ ਹੈ, ਜਦਕਿ ਐਨ.ਡੀ.ਪੀ. ਦਾ ਸਮਰਥਨ ਪੰਜ ਅੰਕ ਵਧ ਕੇ ਇਕਸਾਰ ਹੋ ਗਿਆ ਹੈ। ਇਹ ਵੋਟਰਾਂ ਵਿੱਚ ਲਿਬਰਲ-ਐਨ.ਡੀ.ਪੀ. ਬਦਲਾਅ ਨੂੰ ਦਰਸਾਉਂਦੀ ਹੈ। ਇਸਤੋਂ ਪਹਿਲਾਂ, ਸਤੰਬਰ ਵਿੱਚ ਐਨ.ਡੀ.ਪੀ. ਨੇ ਲਿਬਰਲ ਸਰਕਾਰ ਨਾਲ ਸਪਲਾਈ ਅਤੇ ਕਾਨਫਿਡੈਂਸ ਸਮਝੌਤੇ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ। ਇਸ ਨਾਲ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਕਦੇ ਵੀ ਡਿੱਗਣ ਦਾ ਖ਼ਤਰਾ ਹੈ, ਕਿਉਂਕਿ ਕਿਸੇ ਵੀ ਵਿਸ਼ਵਾਸ ਮਤੇ ਵਿੱਚ ਹਾਰ ਮਿਲਣ’ਤੇ ਸਰਕਾਰ ਲਈ ਜਨਰਲ ਚੋਣਾਂ ਦੀ ਸਥਿਤੀ ਪੈਦਾ ਹੋ ਸਕਦੀ ਸਕਦੀ ਹੈ।
ਨਿਰਧਾਰਿਤ ਚੋਣ ਕਾਨੂੰਨਾਂ ਦੇ ਤਹਿਤ ਅਗਲੀਆਂ ਚੋਣਾਂ ਅਕਤੂਬਰ 2025 ਤੋਂ ਪਹਿਲਾਂ ਨਹੀਂ ਹੋ ਸਕਦੀ, ਪਰ ਮੌਜੂਦਾ ਰਾਜਨੀਤਿਕ ਸਥਿਤੀ ਚੋਣਾਂ ਨੂੰ ਕਾਫ਼ੀ ਨੇੜੇ ਲਿਆ ਸਕਦੀ ਹੈ।
ਜਗਮੀਤ ਸਿੰਘ ਦੇ ਬਿਆਨ ਤੋਂ ਪਹਿਲਾਂ, ਕ੍ਰਿਸਟੀਆ ਫ੍ਰੀਲੈਂਡ ਨੇ ਵਿੱਤ ਮੰਤਰੀ ਦੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਹ ਸਰਕਾਰ ਦੇ ਅੰਦਰ ਚੱਲ ਰਹੇ ਸੰਘਰਸ਼ਾਂ ਨੂੰ ਹੋਰ ਉਭਾਰਿਆ ਹੇ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles