ਬੀ.ਸੀ. ਦੇ ਕੈਂਸਰ ਸਰਵਾਈਵਰ ਦਾ ਖੂਨ ਦਾਨ ਕਰ ਲੋਕਾਂ ਨੂੰ ਦਿੱਤਾ ਪ੍ਰੇਰਨਾਦਾਇਕ ਸੰਦੇਸ਼

 

ਕੈਨੇਡਾ ‘ਚ ਜ਼ਰੂਰਤ ਨੂੰ ਪੂਰਾ ਕਰਨ ਲਈ ਰੋਜ਼ਾਨਾ 400 ਤੋਂ ਵੱਧ ਖੂਨਦਾਨੀਆਂ ਦੀ ਲੋੜ : ਕੈਨੇਡੀਆਨ ਬਲੱਡ ਸਰਵਿਸਿਜ਼
ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਇੱਕ ਕੈਂਸਰ ਸਰਵਾਈਵਰ ਨੇ ਕ੍ਰਿਸਮਸ ਮੌਕੇ ਖੂਨ ਦਾਨ ਕਰਕੇ ਲੋਕਾਂ ਨੂੰ ਪ੍ਰੇਰਨਾਦਾਇਕ ਸੰਦੇਸ਼ ਦਿੱਤਾ ਅਤੇ ਦੂਜਿਆਂ ਨੂੰ ਵੀ ਇਹੀ ਕਰਨ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ। ਐਲਵਿਨ ਚਿਨ, ਉਸਦੀ ਮਾਂ ਅਤੇ ਬਹਨ ਨੇ ਵੈਨਕੂਵਰ ਦੇ ਓਕ ਸਟ੍ਰੀਟ ਕੈਨੇਡੀਅਨ ਬਲੱਡ ਸਰਵਿਸ ਸੈਂਟਰ ਵਿੱਚ ਖੂਨ ਦਾਨ ਕੀਤਾ। ਉਨ੍ਹਾਂ ਦਾ ਉਦੇਸ਼ ਕੈਨੇਡਾ ਭਰ ਵਿੱਚ ਖੂਨ ਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਹੈ। ਐਲਵਿਨ ਚਿਨ ਨੇ ਕੈਨੇਡੀਆਨ ਬਲੱਡ ਸਰਵਿਸਿਜ਼ ਦੇ ‘450 ਚੈਲੈਂਜ’ ਵਿੱਚ ਵੀ ਲੋਕਾਂ ਨੂੰ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਇਸ ਮੁਹਿੰਮ ਦਾ ਉਦੇਸ਼ ਦੇਸ਼ ਭਰ ਵਿੱਚ 450 ਨਵੇਂ ਖੂਨ ਕਰਨ ਵਾਲਿਆਂ ਨੂੰ ਜੋੜਨਾ ਹੈ, ਜੋ ਕੈਨੇਡਾ ਵਿੱਚ ਵਧ ਰਹੀ ਖੂਨ ਅਤੇ ਪਲਾਜ਼ਮਾ ਦੀ ਮੰਗ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ।
ਐਲਵਿਨ ਚਿਨ ਨੂੰ ਨਵੰਬਰ 2022 ਵਿੱਚ ਨੈਸੋਫਾਰਿੰਗੀਅਲ ਕੈਂਸਰ ਹੋਣ ਦੀ ਪਛਾਣ ਹੋਈ ਸੀ। 2023 ਦੇ ਜਨਵਰੀ ਵਿੱਚ ਉਨ੍ਹਾਂ ਨੇ ਤਿੰਨ ਮਹੀਨਿਆਂ ਦੀ ਰੇਡੀਏਸ਼ਨ ਅਤੇ ਕੈਮੋਥੈਰੇਪੀ ਲਈ। ਇਸ ਤੋਂ ਬਾਅਦ, ਉਨ੍ਹਾਂ ਨੂੰ ਸਤੰਬਰ ਵਿੱਚ ਕੈਂਸਰ-ਮੁਕਤ ਘੋਸ਼ਿਤ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਨਦੇ ਹੋਏ ਐਲਵਿਨ ਚਿਨ ਨੇ ਕਿਹਾ, ”ਇਹ ਤੁਹਾਡੀ ਮਾਨਸਿਕ ਅਤੇ ਸ਼ਾਰੀਰੀਕ ਦੋਨੋ ਪੱਖਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਸਮਾਂ ਸੀ, ਪਰ ਇਸ ਸੰਘਰਸ਼ ਨੇ ਮੈਨੂੰ ਬਿਹਤਰ ਬਣਾਇਆ। ਹੁਣ ਜ਼ਿੰਦਗੀ ਨੂੰ ਇੱਕ ਨਵੇਂ ਨਜ਼ਰੀਏ ਨਾਲ ਦੇਖਦਾ ਹਾਂ। ਇਸੇ ਕਾਰਨ ਮੈਂ ਖੂਨਦਾਨ ਕਰਕੇ ਸਮਾਜ ਨੂੰ ਵਾਪਸ ਕੁਝ ਦੇਣਾ ਚਾਹੁੰਦਾ ਹਾਂ।”
ਕੈਨੇਡੀਆਨ ਬਲੱਡ ਸਰਵਿਸਿਜ਼ ਦੇ ਅੰਕੜਿਆਂ ਮੁਤਾਬਕ, ਦੇਸ਼ ਭਰ ਵਿੱਚ ਹਰ ਰੋਜ਼ ਲਗਭਗ 230 ਨਵੇਂ ਦਾਨੀ ਬਣ ਰਹੇ ਹਨ। ਹਾਲਾਂਕਿ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਇਹ ਗਿਣਤੀ ਦੁੱਗਣੀ ਹੋਣੀ ਚਾਹੀਦੀ ਹੈ। ਸੰਸਥਾ ਦੀ ਕਮਿਊਨਿਟੀ ਡਿਵੈਲਪਮੈਂਟ ਮੈਨੇਜਰ ਐਨੀਕਾ ਮੈਕਡੋਨਾਲਡ ਨੇ ਕਿਹਾ, ”ਇਹ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਸਾਨੂੰ ਜ਼ਰੂਰਤ ਹੈ ਕਿ ਲੋਕ ਇਸ ਬਾਰੇ ਗੱਲਬਾਤ ਕਰਨ। ਖਾਸਕਰ ਸਰਦੀਆਂ ਦੇ ਸਮੇਂ, ਜਦੋਂ ਲੋਕ ਪਰਿਵਾਰ ਅਤੇ ਦੋਸਤਾਂ ਨਾਲ ਵਿਅਸਤ ਹੁੰਦੇ ਹਨ। ਜਦੋਂ ਤੁਸੀਂ ਦਾਨ ਕਰਨ ਆਓ, ਆਪਣੇ ਨਾਲ ਇੱਕ ਦੋਸਤ ਜਾਂ ਪਰਿਵਾਰਕ ਮੈਂਬਰ ਨੂੰ ਵੀ ਲਿਆਓ। ।” ਖੂਨ ਦਾਨ ਸਿਰਫ਼ ਇੱਕ ਜੀਵਨ ਬਚਾਉਣ ਵਾਲਾ ਕੰਮ ਨਹੀਂ ਹੈ, ਸਗੋਂ ਸਮਾਜਿਕ ਜ਼ਿੰਮੇਵਾਰੀ ਵੀ ਹੈ। ਕੈਂਸਰ ਸਰਵਾਈਵਰ ਐਲਵਿਨ ਚਿਨ ਵਰਗੇ ਲੋਕਾਂ ਦੇ ਪ੍ਰੇਰਣਾਦਾਇਕ ਕਹਾਣੀਆਂ ਦੱਸਦੀਆਂ ਹਨ ਕਿ ਕਿਵੇਂ ਦਾਨੀ ਵਿਅਕਤੀਆਂ ਦੇ ਸਮਰਥਨ ਨਾਲ ਜੀਵਨ ਬਚਾਇਆ ਜਾ ਸਕਦਾ ਹੈ। ਚਿਨ ਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਦਾਨੀ ਬਣਨਾ ਛੋਟਾ ਪਰ ਬਹੁਤ ਮਹੱਤਵਪੂਰਨ ਕਦਮ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Exit mobile version