ਕੈਨੇਡਾ ਵਿੱਚ ਫੂਡ ਬੈਂਕਾਂ ਦੀ ਵਰਤੋਂ ਰਿਕਾਰਡ ਪੱਧਰ ‘ਤੇ ਵਧੀ

 

ਸਰੀ, (ਸਿਮਰਨਜੀਤ ਸਿੰਘ): ਟਰਾਂਟੋ ਦੇ ਡੇਲੀ ਬ੍ਰੈਡ ਫੂਡ ਬੈਂਕ ਨੇ ਆਪਣੀ 41 ਸਾਲਾਂ ਦੀ ਇਤਿਹਾਸਕ ਸੇਵਾ ਦੌਰਾਨ ਸਭ ਤੋਂ ਵੱਡਾ ਵਾਧਾ ਦਰਜ ਕੀਤਾ ਹੈ, ਜਦੋਂ ਕਿ ਬੀ.ਸੀ., ਅਲਬਰਟਾ ਅਤੇ ਓਂਟਾਰੀਓ ਭਰ ਵਿੱਚ ਫੂਡ ਬੈਂਕ ਦੀ ਵਰਤੋਂ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ। ਾਂਹੋ’ਸ ੍ਹੁਨਗਰੇ 2024 ਰਿਪੋਰਟ ਮੁਤਾਬਕ, ਟਰਾਂਟੋ ਦੇ ਫੂਡ ਬੈਂਕਾਂ, ਜਿਵੇਂ ਕਿ ਡੇਲੀ ਬ੍ਰੈਡ ਅਤੇ ਨੋਰਥ ਯਾਰਕ ਹਾਰਵੇਸਟ, ਵਿੱਚ ਜ਼ਰੂਰਤਮੰਦ ਲੋਕਾਂ ਦੀ ਗਿਣਤੀ 3.49 ਮਿਲੀਅਨ ਤੱਕ ਪਹੁੰਚ ਗਈ ਹੈ ਜੋ ਕਿ ਪਿਛਲੇ ਸਾਲ 2.6 ਮਿਲੀਅਨ ਸੀ। ਫੂਡ ਬੈਂਕਾਂ ‘ਤੇ ਨਿਰਭਰ ਹੋਣ ਵਾਲੇ ਲੋਕਾਂ ਦੀ ਗਿਣਤੀ ‘ਚ 32% ਦਾ ਵਾਧਾ ਦਰਜ ਕੀਤਾ ਗਿਆ ਹੈ। ਟੋਰਾਂਟੋ ਦੇ ਦਸ ਵਿੱਚੋਂ ਇੱਕ ਨਿਵਾਸੀ ਆਪਣੀ ਜਰੂਰਤਾਂ ਪੂਰੀ ਕਰਨ ਲਈ ਫੂਡ ਬੈਂਕ ਦੀ ਸਹਾਇਤਾ ਲੈ ਰਿਹਾ ਹੈ। ਇਸ ਸਾਲ 1,20,000 ਤੋਂ ਵੱਧ ਲੋਕ ਪਹਿਲੀ ਵਾਰ ਫੂਡ ਬੈਂਕ ‘ਤੇ ਪਹੁੰਚੇ। ਨਵੇਂ ਗਾਹਕਾਂ ਵਿੱਚੋਂ ਅੱਧੇ ਤੋਂ ਵੱਧ ਉਹ ਪਰਿਵਾਰ ਹਨ, ਜਿਨ੍ਹਾਂ ਦੇ ਘਰ ਵਿੱਚ ਕਮਾਉਣ ਵਾਲਾ ਇੱਕ ਹੀ ਵਿਅਕਤੀ ਹੈ।
ਜਾਣਕਾਰੀ ਅਨੁਸਾਰ 2019 ਵਿੱਚ 9,35,000 ਲੋਕਾਂ ਫੂਡ ਬੈਂਕਾਂ ਤੋਂ ਜ਼ਰੂਰਤ ਦਾ ਸਮਾਨ ਲੈਂਦੇ ਸਨ। 2020 ਇੱਹ ਗਿਣਤੀ 1.5 ਮਿਲੀਅਨ, 2021 ਵਿੱਚ 2.12 ਮਿਲੀਅਨ, 2022 ਵਿੱਚ 2.65 ਮਿਲੀਅਨ (53% ਦਾ ਵਾਧਾ) ਅਤੇ 2023 ਵਿੱਚ 3.49 ਮਿਲੀਅਨ (ਰਿਕਾਰਡ ਦਰਜਾ) ਹੋ ਚੁੱਕੀ ਹੈ। ਰਿਪੋਰਟ ਮੁਤਾਬਕ, ਪਿਛਲੇ ਵਿਤੀਅ ਸਾਲ ਵਿੱਚ ਓਂਟਾਰੀਓ ਦੇ ਫੂਡ ਬੈਂਕਾਂ ਵਿੱਚ 5.8 ਮਿਲੀਅਨ ਲੋਕ ਰਜਿਸਟਰਡ ਕੀਤੇ ਗਏ ਜੋ 47% ਵਾਧਾ ਹੈ।
ਫੂਡ ਬੈਂਕ ਵਰਤਣ ਵਾਲੇ ਬਹੁਤ ਸਾਰੇ ਲੋਕ ਕਿਰਾਏ ਅਤੇ ਯੂਟਿਲਿਟੀ ਬਿੱਲਾਂ ਭਰਨ ਤੋਂ ਬਾਅਦ ਰੋਜ਼ਾਨਾ ਕੁਝ ਹੀ ਡਾਲਰ ਬਚਾ ਪਾਉਂਦੇ ਹਨ।
ਇਹ ਵਧ ਰਹੀ ਮੰਗ ਭੋਜਨ ਸੁਰੱਖਿਆ ਲਈ ਵੱਡੀ ਚੁਣੌਤੀ ਨੂੰ ਦਰਸਾਉਂਦੀ ਹੈ। ਰਿਪੋਰਟ ਮੁਤਾਬਕ, 2025 ਵਿੱਚ ਇਸ ਸਥਿਤੀ ਨੂੰ ਸੰਭਾਲਣ ਲਈ ਤੁਰੰਤ ਹਲ ਲੱਭਣ ਦੀ ਲੋੜ ਹੈ।

Exit mobile version