ਜ਼ਹਿਰੀਲੇ ਖਾਣੇ ਕਾਰਣ ਭਾਰਤ ਦੇ 70 ਫੀਸਦੀ ਲੋਕ ਭਿਆਨਕ ਬਿਮਾਰੀਆਂ ਦੀ ਜਕੜ ਵਿਚ

 

ਜ਼ਹਿਰੀਲੀ ਖੇਤੀ ਵਿਚ ਪੰਜਾਬ ਸਭ ਤੋਂ ਮੋਹਰੀ, ਮਿਲਾਵਟੀ ਖੇਤੀ ਉਤਪਾਦਾਂ ਕਾਰਣ ਰਸੋਈ ਵਿਚ ਪਕਾਇਆ ਜਾ ਰਿਹਾ ਜ਼ਹਿਰੀਲਾ ਭੋਜਨ
ਚੰਡੀਗੜ੍ਹ : ਜ਼ਹਿਰੀਲੇ ਖੇਤੀ ਉਤਪਾਦਕਾਂ ਅਤੇ ਮਿਲਾਵਟਖੋਰੀ ਨਾਲ ਦੇਸ਼ ਭਰ ਦੇ ਪਰਿਵਾਰ ਦੀਆਂ ਰਸੋਈਆਂ ਵਿਚ ਸੁਆਣੀਆਂ ਵਲੋਂ ਆਪਣੇ ਪਰਿਵਾਰ ਲਈ ਪਰੋਸੇ ਜਾ ਰਹੇ ਜ਼ਹਿਰੀਲੇ ਖਾਣੇ ਖਾਣ ਨਾਲ ਦੇਸ਼ ਦੇ 140 ਕਰੋੜ ਤੋਂ ਵੱਧ ਆਬਾਦੀ ਵਿਚੋਂ 70 ਫੀਸਦੀ ਲੋਕ ਵੱਖ-ਵੱਖ ਭਿਆਨਕ ਬਿਮਾਰੀਆਂ ਦੀ ਜਕੜ ਵਿਚ ਆ ਚੁੱਕੇ ਹਨ ।ਪੰਜਾਬੀਆਂ ਵਿਚ ਬਿਮਾਰੀ ਲੱਗਣ ਦੀ ਰਫ਼ਤਾਰ ਦੇਸ਼ ਦੇ ਦੂਸਰੇ ਸੂਬਿਆਂ ਨਾਲੋਂ 50 ਫੀਸਦੀ ਵੱਧ ਹੈ । ਇਸ ਦੀ ਤਾਜ਼ਾ ਮਿਸਾਲ ਸੂਬੇ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਸ਼ੂਗਰ, ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ, ਲੀਵਰ ਫੇਲ੍ਹ ਅਤੇ ਅੰਤੜੀਆਂ ਦੇ ਰੋਗਾਂ ਦੇ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਅਤੇ ਹਸਪਤਾਲ ਦੇ ਓ.ਪੀ. ਡੀ. ਲਈ ਲੱਗੇ ਰਿਕਾਰਡ ਰਜਿਸਟਰਾਂ ਵਿਚ ਦਰਜ ਮਰੀਜ਼ਾਂ ਦੀ ਗਿਣਤੀ ਤੋਂ ਸਹਿਜੇ ਹੀ ਮਿਲਦੀ ਹੈ ।
ਪੰਜਾਬ ਦੇ ਲੋਕਾਂ ਵਿਚ ਲੱਗ ਰਹੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਪੰਜਾਬ ਵਿਚ ਖੇਤੀ ਕਰਨ ਲਈ ਫ਼ਸਲਾਂ ਅਤੇ ਸਬਜ਼ੀਆਂ ਵਿਚ ਲੋੜ ਤੋਂ ਵੱਧ ਵਰਤੇ ਜਾ ਰਹੇ ਕੀਟਨਾਸ਼ਕਾਂ ਅਤੇ ਯੂਰੀਆ ਆਦਿ ਦੀ ਹੋ ਰਹੀ ਵਰਤੋਂ ਨਾਲ ਖੇਤੀ ਉਤਪਾਦਨਾਂ ਵਿਚੋਂ ਪੈਦਾ ਹੋਣ ਵਾਲਾ ਜ਼ਹਿਰ ਸਾਡੇ ਖ਼ੂਨ ਵਿਚ ਤੇਜ਼ੀ ਨਾਲ ਰਲ ਰਿਹਾ ਹੈ । ਬਾਕੀ ਕਸਰ ਦੇਸ਼ ਦੇ ਲਾਲਚ ਵਪਾਰੀਆਂ ਵਲੋਂ ਮੁਨਾਫ਼ਾਖੋਰੀ ਲਈ ਸਾਡੀਆਂ ਰਸੋਈਆਂ ਵਿਚ ਵਰਤੋਂ ਆਉਣ ਵਾਲੀੇ ਮਸਾਲਿਆਂ, ਦਾਲਾਂ ਅਤੇ ਖਣਿਜ ਤੇਲਾਂ, ਦੇਸੀ ਘਿਓ, ਪਨੀਰ ਅਤੇ ਦੁੱਧ ਵਿਚ ਵੱਡੀ ਪੱਧਰ ‘ਤੇ ਕੀਤੀ ਜਾ ਰਹੀ ਮਿਲਾਵਟ ਨਾਲ ਪੂਰੀ ਕਰ ਦਿੱਤੀ ਗਈ ਹੈ । ਮੀਡੀਆ ਰਿਪੋਰਟਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਲੁਧਿਆਣਾ, ਮਾਨਸਾ ਅਤੇ ਬਠਿੰਡਾ ਜਿਲ੍ਹਿਆਂ ਦੀ 60 ਫੀਸਦੀ ਮਿੱਟੀ ਦੇ ਨਮੂਨਿਆਂ ਵਿਚ ਐਂਡੋਸਟਾਨ ਅਤੇ ਕਾਰਬੋਫਿਊਰਾਨ ਵਰਗੇ ਜ਼ਹਿਰਲੇ ਰਸਾਇਣਿਕ ਅਤੇ ਕੀਟਨਾਸ਼ਕਾਂ ਦੀ ਰਹਿੰਦ ਖੂੰਹਦ ਦੀ ਵੱਡੀ ਮਾਤਰਾ ਪਾਈ ਗਈ ਹੈ ।
ਪੰਜਾਬ ਵਿਚ ਫ਼ਸਲਾਂ ਦਾ ਝਾੜ ਵਧਾਉਣ ਲਈ ਪੰਜਾਬ ਦੀ 85 ਫੀਸਦੀ ਜ਼ਮੀਨ ‘ਤੇ ਕਣਕ ਅਤੇ ਝੋਨੇ ਦੀਆਂ ਫ਼ਸਲਾਂ ‘ਤੇ 77 ਕਿੱਲੋ ਤੋਂ ਵਧੇਰੇ ਕੀਟਨਾਸ਼ਕ ਪ੍ਰਤੀ ਹੈਕਟੇਅਰ ਵਰਤੋਂ ਕੀਤੀ ਜਾ ਰਹੀ ਹੈ, ਜੋ ਕਿ ਰਾਸ਼ਟਰੀ ਪੱਧਰ ਤੋਂ ਕਾਫ਼ੀ ਵੱਧ ਹੈ ਸ਼ ਦੇਸ਼ ਦੇ ਹੋਰ ਰਾਜਾਂ ਵਿਚ 50 ਕਿੱਲੋ ਦੇ ਕਰੀਬ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਕੀਤੇ ਜਾਣ ਦੇ ਅਨੁਮਾਨ ਹਨ ਙ ਇਹ ਨਤੀਜੇ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਤਬਾਹਕੁੰਨ ਸਾਬਤ ਹੋ ਸਕਦੇ ਹਨ ।ਜਿਸ ਦੇ ਭਿਆਨਕ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ ਙ ਸਾਡੇ ਨਵ ਵਿਆਹੇ ਜੋੜਿਆਂ ਵਿਚ ਬੱਚੇ ਪੈਦਾ ਕਰਨ ਦੀ ਸ਼ਕਤੀ ਦਿਨ ਬ ਦਿਨ ਘਟ ਰਹੀ ਹੈ ।
ਤਾਜ਼ਾ ਅੰਕੜਿਆਂ ਅਨੁਸਾਰ ਆਈ ਵੀ ਐਫ਼ ਤਕਨੀਕ ਰਹੀਂ 20 ਫੀਸਦੀ ਜੋੜੇ ਆਪਣੇ ਬੱਚੇ ਲੈ ਰਹੇ ਹਨ । ਜੋ ਸਾਡੀਆਂ ਫ਼ਸਲਾਂ ਤੋਂ ਬਾਅਦ ਸਾਡੀਆਂ ਨਸਲਾਂ ਲਈ ਵੱਡਾ ਖ਼ਤਰਾ ਪੈਦਾ ਹੋ ਰਿਹਾ ਹੈ ਙ ਦੇਸ਼ ਵਿਚ ਖਾਦਾਂ ਅਤੇ ਕੀਟਨਾਸ਼ਕਾਂ ਦੀ ਕੀਤੀ ਜਾ ਰਹੀ ਅੰਨ੍ਹੇਵਾਹ ਵਰਤੋਂ ਵਿਚ 35 ਹਜ਼ਾਰ ਕਰੋੜ ਦੇ ਕਰੀਬ ਕਾਰੋਬਾਰ ਹੋ ਰਿਹਾ ਹੈ, ਜਿਸ ਵਿਚ ਪੰਜਾਬ ਸਭ ਤੋਂ ਮੋਹਰੀ ਹੈ ।
ਤਾਜ਼ਾ ਅੰਕੜਿਆਂ ਅਨੁਸਾਰ ਸੂਬੇ ਵਿਚ 2021 ਤੋਂ 2022 ਤੱਕ 30362 ਕਰੋੜ, 2022 ਤੋਂ 2023 ਵਿਚ 33205 ਕਰੋੜ ਅਤੇ ਚਾਲੂ ਸਾਲ 2023 ਤੋਂ 2024 ਵਿਚ 35000 ਕਰੋੜ ਦੇ ਕਰੀਬ ਕਾਰੋਬਾਰ ਹੋਇਆ ਹੈ ।ਦੂਸਰੇ ਪਾਸੇ ਮਿਲਾਵਟਖੋਰੀ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮੁਨਾਫ਼ਾਖੋਰਾਂ ‘ਤੇ ਕਰੜਾ ਸ਼ਿਕੰਜ਼ਾ ਕੱਸਣ ਦੀ ਲੋੜ ਹੈ ।
ਡਾ. ਅੰਮ੍ਰਿਤ ਸਾਗਰ ਮਿੱਤਲ (ਵਾਈਸ ਚੇਅਰਮੈਨ ਸੋਨਾਲੀਕਾ) ਆਖਦੇ ਹਨ ਕਿ ਬਠਿੰਡਾ, ਮਾਨਸਾ ਅਤੇ ਲੁਧਿਆਣਾ ਦੇ ਖੇਤਾਂ ਵਿਚੋਂ 60 ਫੀਸਦੀ ਮਿੱਟੀ ਦੇ ਨਮੂਨਿਆਂ ਵਿਚ ਐਂਡੋਸਲਫਾਨ ਅਤੇ ਕਾਰਬੋਫਿਊਰਾਨ ਵਰਗੇ ਜ਼ਹਿਰੀਲੇ ਰਸਾਇਣਕ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਪਾਈ ਗਈ ਹੈ। ਇਹ ਖ਼ਤਰਾ ਟਾਈਮ ਬੰਬ ਵਾਂਗ ਚਿਤਾਵਨੀ ਹੈ ਜੋ ਨਾ ਸਿਰਫ਼ ਸਾਡੀਆਂ ਫ਼ਸਲਾਂ ਨੂੰ ਜ਼ਹਿਰ ਦੇ ਰਿਹਾ ਹੈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਖ਼ਤਰੇ ਦਾ ਸੰਕੇਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ 85 ਫੀਸਦੀ ਤੋਂ ਵੱਧ ਰਕਬੇ ਵਿਚ ਝੋਨੇ ਅਤੇ ਕਣਕ ਦੀ ਖੇਤੀ ‘ਤੇ ਨਿਰਭਰ ਪੰਜਾਬ ਵਿਚ ਰਸਾਇਣਕ ਕੀਟਨਾਸ਼ਕਾਂ ਦੀ ਵਧ ਰਹੀ ਖਪਤ ਚਿੰਤਾਜਨਕ ਹੈ। ਰਾਸ਼ਟਰੀ ਪੱਧਰ ‘ਤੇ ਕੀਟਨਾਸ਼ਕਾਂ ਦੀ ਖਪਤ 62 ਕਿਲੋ ਪ੍ਰਤੀ ਹੈਕਟੇਅਰ ਹੈ, ਜਦੋਂ ਕਿ ਪੰਜਾਬ ਵਰਗਾ ਛੋਟਾ ਰਾਜ, ਜੋ ਪ੍ਰਤੀ ਹੈਕਟੇਅਰ 77 ਕਿਲੋ ਕੀਟਨਾਸ਼ਕਾਂ ਦੀ ਖਪਤ ਕਰਦਾ ਹੈ, ਯੂ. ਪੀ. ਅਤੇ ਮਹਾਰਾਸ਼ਟਰ ਵਰਗੇ ਵੱਡੇ ਰਾਜਾਂ ਤੋਂ ਬਾਅਦ ਦੇਸ਼ ਵਿਚ ਤੀਜੇ ਸਥਾਨ ‘ਤੇ ਹੈ।ਇਸ ਪਾਗਲਪਨ ਦੇ ਨਤੀਜੇ ਤਬਾਹਕੁੰਨ ਹਨ। ਸਾਡੀ ਉਪਜਾਊ ਜ਼ਮੀਨ ਬੰਜਰ ਹੁੰਦੀ ਜਾ ਰਹੀ ਹੈ। ਮਿੱਟੀ ਵਿਚ ਕੁਦਰਤੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਵਾਲੇ ਸੂਖਮ ਜੀਵਾਣੂ ਰਸਾਇਣਕ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਕਾਰਨ 30 ਤੋਂ 50 ਫੀਸਦੀ ਤੱਕ ਨਸ਼ਟ ਹੋ ਚੁੱਕੇ ਹਨ। ਇਸ ਦਾ ਸਿੱਧਾ ਅਸਰ ਮਿੱਟੀ ਦੀ ਗੁਣਵੱਤਾ ਅਤੇ ਫ਼ਸਲਾਂ ਦੀ ਪੌਸ਼ਟਿਕ ਸਮਰੱਥਾ ‘ਤੇ ਪਿਆ ਹੈ।ਉਹ ਆਖਦੇ ਹਨ ਕਿ ਪੈਸਟੀਸਾਈਡ ਮੈਨੇਜਮੈਂਟ ‘ਤੇ ਅੰਤਰਰਾਸ਼ਟਰੀ ਕੋਡ ਆਫ ਕੰਡਕਟ ਦੀਆਂ ਹਦਾਇਤਾਂ ਅਨੁਸਾਰ ਸਰਕਾਰਾਂ ਅਤੇ ਨਿਰਮਾਣ ਕੰਪਨੀਆਂ ਨੂੰ ਕਿਸਾਨਾਂ ਨੂੰ ਸਹੀ ਸਿਖਲਾਈ ਅਤੇ ਜਾਣਕਾਰੀ ਦੇਣੀ ਚਾਹੀਦੀ ਹੈ, ਪਰ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਲਈ ਸਖਤੀ ਕਰਨ ਦੀ ਲੋੜ ਹੈ।
ਰਸਾਇਣਕ ਕੀਟਨਾਸ਼ਕਾਂ ਨਾਲ ਸਾਡੇ ਭੋਜਨ ਅਤੇ ਖੂਨ ਵਿਚ ਘੁਲਦਾ ਜ਼ਹਿਰ ਸਾਡੀਆਂ ਅਗਲੀਆਂ ਪੀੜ੍ਹੀਆਂ ਲਈ ਤਬਾਹੀ ਮਚਾ ਸਕਦਾ ਹੈ। ਸੁਰੱਖਿਅਤ ਅਤੇ ਟਿਕਾਊ ਖੇਤੀ ਨੂੰ ਯਕੀਨੀ ਬਣਾਉਣ ਦਾ ਇਕੋ-ਇਕ ਤਰੀਕਾ ਹੈ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਕਿਸਾਨ-ਕੇਂਦ੍ਰਿਤ ਕਾਨੂੰਨੀ ਢਾਂਚਾ ਸਥਾਪਤ ਕਰਨਾ।
ਡਾ. ਐੱਸਪੀ ਐੱਸ ਬਰਾੜ ਸੇਵਾਮੁਕਤ ਡਾਇਰੈਕਟਰ ਪੰਜਾਬ ਐਗਰੀਕਲਚਰ ਐਕਸਟੈਨਸ਼ਨ ਐਂਡ ਟ੍ਰੇਨਿੰਗ ਇੰਸਟੀਚਿਊਟ ਆਖਦੇ ਹਨ ਕਿ ਸਮੱਸਿਆ ਹੈ ਸਾਡੇ ਪੀਣ ਵਾਲੇ ਪਾਣੀ ਵਿੱਚ ਜਿਹੜਾ ਸ਼ਹਿਰਾਂ ਦੇ ਸੀਵਰ ਤੇ ਸਨਅਤ ਨੇ ਖ਼ਰਾਬ ਕੀਤਾ ਹੈ। ਅੱਜ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ 29 ਫ਼ੀਸਦੀ ਨਮੂਨਿਆਂ ਵਿੱਚ ਯੂਰੇਨੀਅਮ 30 ਪੀਪੀਬੀ ਤੋਂ ਵੱਧ ਪਾਇਆ ਗਿਆ ਜੋ ਭਾਰੀ ਧਾਤ ਹੈ।
ਇਹ ਸਿਹਤ ਲਈ ਹਾਨੀਕਾਰਕ ਹੈ। ਸਮੱਸਿਆ ਸਾਡੀ ਐਂਟੀਬਾੲਟਿਕ ਦੀ ਵਰਤੋਂ ਵਿੱਚ ਹੈ। ਕਦੇ ਇਨ੍ਹਾਂ ਦੀ ਗੁਣਵੱਤਾ ਨੂੰ ਜਾਂਚਿਆ ਹੀ ਨਹੀਂ ਜਾਂਦਾ। ਸਮੱਸਿਆ ਸਾਡੇ ਪ੍ਰਾਸੈਸਡ ਫੂਡ ਵਿੱਚ ਵੀ ਹੈ ਜਿਨ੍ਹਾਂ ਵਿੱਚ ਲੰਬੇ ਸਮੇਂ ਲਈ ਸੁਰੱਖਿਅਤ ਰੱਖਣ ਲਈ ਰਸਾਇਣ ਪਾਏ ਜਾਂਦੇ ਹਨ। ਇਨ੍ਹਾਂ ਤੋਂ ਧਿਆਨ ਹਟਾਉਣ ਲਈ ਸਾਰਾ ਦੋਸ਼ ਕਿਸਾਨੀ ਸਿਰ ਮੜਿਆ ਜਾ ਰਿਹਾ ਹੈ।

Exit mobile version