ਸਰੀ, (ਸਿਮਰਨਜੀਤ ਸਿੰਘ): ਮੌਂਟਰੀਆਲ ਦੇ ਉੱਤਰ-ਪੂਰਬ ਸੈਂਟ ਲਾਰੈਂਸ ਦਰਿਆ ਵਿੱਚ ਫਸੇ ਜਹਾਜ਼ ਨੂੰ ਕੱਢਣ ਲਈ ਪਹਿਲੀ ਕੋਸ਼ਿਸ਼ ਅਸਫ਼ਲ ਰਹੀ ਹੈ। ਹੁਣ ਦੂਜੀ ਕੋਸ਼ਿਸ਼ ਐਤਵਾਰ ਨੂੰ ਕੀਤੀ ਜਾਵੇਗੀ। ਕੈਨੇਡਾ ਕੋਸਟ ਗਾਰਡ ਦੇ ਅਨੁਸਾਰ, ਮਕੂਆ ਜਹਾਜ਼ ਦੇ ਮਾਲਕ ਨੇ ਇਸਦਾ ਭਾਰ ਘਟਾਉਣ ਲਈ 3,000 ਮੈਟ੍ਰਿਕ ਟਨ ਮੱਕੀ ਉਤਾਰਨ ਦੀ ਯੋਜਨਾ ਬਣਾਈ ਹੈ।
ਕੋਸਟ ਗਾਰਡ ਨੇ ਪਹਿਲਾਂ ਕਿਹਾ ਸੀ ਕਿ ਇਹ ਕਾਰਵਾਈ 1 ਜਨਵਰੀ ਨੂੰ ਸ਼ੁਰੂ ਹੋ ਸਕਦੀ ਹੈ, ਪਰ ਪਹਿਲੀ ਕੋਸ਼ਿਸ਼ ਦੇ ਅਸਫਲ ਰਹਿਣ ਤੋਂ ਬਾਅਦ ਹੁਣ ਵੀਰਵਾਰ ਨੂੰ ਮੱਕੀ ਉਤਾਰਨ ਅਤੇ ਐਤਵਾਰ ਨੂੰ ਜਹਾਜ਼ ਨੂੰ ਫਿਰ ਲੀਹ ‘ਤੇ ਲਿਆਉਣ ਦੀ ਯੋਜਨਾ ਹੈ।
ਉਧਰ ਅਗਲੇ ਦਿਨਾਂ ਵਿੱਚ ਮੀਂਹ ਦੀ ਸੰਭਾਵਨਾ ਕਾਰਨ ਕਾਰਵਾਈ ‘ਚ ਦੇਰੀ ਹੋ ਸਕਦੀ ਹੈ, ਕਿਉਂਕਿ ਮੱਕੀ ਨੂੰ ਮੀਂਹ ਵਿੱਚ ਉਤਾਰਨਾ ਮੁਸ਼ਕਿਲ ਹੈ। ਇਸਦੇ ਬਾਵਜੂਦ, ਕੋਸਟ ਗਾਰਡ ਨੇ ਕਿਹਾ ਕਿ ਜਹਾਜ਼ ਦੀ ਸਥਿਤੀ ਸਥਿਰ ਹੈ। ਜਹਾਜ਼ ‘ਤੇ 20 ਅਧਿਕਾਰੀਆਂ ਦੀ ਟੀਮ ਮੌਜੂਦ ਹੈ ਅਤੇ ਕਿਸੇ ਪ੍ਰਕਾਰ ਦੀ ਪ੍ਰਦੂਸ਼ਣ ਦੀ ਗੱਲ ਸਾਹਮਣੇ ਨਹੀਂ ਆਈ।
ਮੱਕੀ ਨੂੰ ਓਸ਼ਨ ਗਰੁੱਪ ਦੀਆਂ ਦੋ ਕਿਸ਼ਤੀਆਂ ‘ਤੇ ਚੜ੍ਹਾਇਆ ਜਾਵੇਗਾ, ਜਿਨ੍ਹਾਂ ਦੀ ਭਾਰ ਲੈਣ ਦੀ ਸਮਰੱਥਾ 1,500 ਮੈਟ੍ਰਿਕ ਟਨ ਪ੍ਰਤੀ ਕਿਸ਼ਤੀ ਹੈ।
ਐਮ.ਵੀ. ਮਕੂਆ, ਜੋ 185 ਮੀਟਰ ਲੰਬਾ ਸਾਇਪ੍ਰਸ ਝੰਡੇ ਵਾਲਾ ਬਲਕ ਕੈਰੀਅਰ ਹੈ, 24 ਦਸੰਬਰ ਨੂੰ ਸਵੇਰ ਦੇ ਸਮੇਂ ਵਿਅਰਚੇਰੇਸ, ਕਿਊਬਕ ਨੇੜੇ ਪਾਵਰ ਫੇਲਯਰ ਕਾਰਨ ਦਰਿਆ ਵਿੱਚ ਫਸ ਗਿਆ ਸੀ।
ਜਹਾਜ਼ ਨੂੰ ਸੁਰੱਖਿਅਤ ਰੱਖਣ ਲਈ ਕੋਸਟ ਗਾਰਡ ਅਤੇ ਮਾਲਕ ਪੂਰੀ ਕੋਸਸ਼ਿ ਕਰ ਰਹੇ ਹਨ। ਉਮੀਦ ਹੈ ਕਿ ਐਤਵਾਰ ਤੱਕ ਇਹ ਜਹਾਜ਼ ਫਿਰ ਤੋਂ ਆਪਣੇ ਤੋਰ ਦਿੱਤਾ ਜਾਵੇਗਾ।