ਸਰੀ, (ਸਿਮਰਨਜੀਤ ਸਿੰਘ): ਸਰੀ ਦੀ ਮੇਅਰ ਬ੍ਰੈਂਡਾ ਲਾਕ 2024 ਵਿੱਚ ਸਰੀ ਦੀ ਸਾਲ ਦੀ ਸਭ ਤੋਂ ਵੱਧ ਚਰਚਿਤ ਹਸਤੀ ਰਹੀ। ਮੇਅਰ ਬ੍ਰੈਂਡਾ ਲਾਕ ਨੇ ਪਿਛਲੇ ਇਸ ਲਈ ਮਸਲੇ ‘ਤੇ ਲੰਬੀ ਬਹਿਸ ਕੀਤੀ ਸੀ ਕਿ ਸਰੀ ਰੋਇਲ ਕੈਨੇਡੀਅਨ ਮਾਊਂਟਿਡ ਪੁਲਿਸ (੍ਰਛੰਫ) ਨੂੰ ਹੀ ਪੁਲਿਸ ਫੋਰਸ ਦੇ ਤੌਰ ‘ਤੇ ਬਣਾਈ ਰੱਖਣ ਦਾ ਫੈਸਲਾ ਸਹੀ ਹੈ, ਨਾ ਕਿ ਸਰੀ ਪੁਲਿਸ ਸਰਵਿਸ (ਸ਼ਫਸ਼) ਨਾਲ ਬਦਲਾਅ ਕਰਨਾ।
ਜਨਵਰੀ 2024 ਵਿੱਚ, ਸਰੀ ਸ਼ਹਿਰ ਨੇ ਇਕ ਸਰਵੇਅ ਦੇ ਨਤੀਜੇ ਜਾਰੀ ਕੀਤੇ ਜਿਸਨੂੰ ਲੇਜਰ ਪੋਲਿੰਗ ਫਰਮ ਨੇ ਤਿਆਰ ਕੀਤਾ ਸੀ। ਇਸ ਸਰਵੇਅ ‘ਚ ਦਰਸਾਇਆ ਗਿਆ ਕਿ 50% ਤੋਂ ਵੱਧ ਲੋਕ ਆਰ.ਸੀ.ਐਮ.ਪੀ. ਨੂੰ ਰੱਖਣ ਦੇ ਹੱਕ ‘ਚ ਸਨ, ਜਦੋਂ ਕਿ ਸਿਰਫ਼ 29% ਨੇ ਐਸ.ਪੀ.ਐਸ. ਨਾਲ ਬਦਲਾਅ ਦੀ ਪਸੰਦ ਜਤਾਈ। ਇਸ ਦੇ ਉਲਟ, ਵਿਰੋਧੀ ਕੌਂਸਲਰਾਂ ਨੇ ਇਸਨੂੰ ਟੈਕਸਦਾਤਾਵਾਂ ਦੇ ਪੈਸਿਆਂ ਦੀ ਬਰਬਾਦੀ ਕਿਹਾ। ਬ੍ਰੈਂਡਾ ਲੌਕ ਨੇ ਇਸ ਨੂੰ ”ਵਿਆਪਕ” ਸਰਵੇਅ ਕਹਿੰਦਿਆਂ ਦਾਅਵਾ ਕੀਤਾ ਕਿ ਸਰੀ ਦੇ ਵਾਸੀਆਂ ਦੀ ਬਹੁਮਤ ਐਸ.ਪੀ.ਐਸ. ਦੇ ਖਿਲਾਫ਼ ਹੈ। ਪਰ ਬਾਅਦ ਵਿੱਚ ਕੋਰਟ ਦੇ ਫੈਸਲੇ ਤੋਂ ਬਾਅਦ ਸਰੀ ‘ਚ ਆਖਰਕਾਰ ਐਸ.ਪੀ.ਐਸ. ਪਲਿਸ ਦੀ ਤਬਦੀਲੀ ਕਰ ਦਿੱਤੀ ਗਈ ਅਤੇ ਆਖਰ ਮੇਅਰ ਬੈਂਡਾਂ ਲੌਕ ਨੂੰ ਕੌੜਾ ਘੁੱਟ ਭਰ ਕੇ ਸਬਰ ਕਰਨਾ ਪਿਆ। ਅਪ੍ਰੈਲ ਵਿੱਚ, ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੇ ਐਲਾਨ ਕੀਤਾ ਕਿ ਐਸ.ਪੀ.ਐਸ. 29 ਨਵੰਬਰ ਤੋਂ ਆਰ.ਸੀ.ਐਮ.ਪੀ. ਦੀ ਥਾਂ ਲਵੇਗੀ । ਬੈਂਡਾਂ ਲੌਕ ਨੇ ਇਸ ਫ਼ੈਸਲੇ ਨੂੰ ਸਰੀ ਦੇ ਵਾਸੀਆਂ ਦੇ ਵਿਰੁੱਧ ਕਹਿ ਕੇ ਖ਼ਾਰਜ ਕੀਤਾ। ਮੇਅਰ ਲੌਕ ਨੇ ਸਰੀ ਸੁਪਰੀਮ ਕੋਰਟ ਵਿੱਚ ਅਦਾਲਤੀ ਸਮੀਖਿਆ ਦੀ ਮੰਗ ਕੀਤੀ, ਪਰ ਮਈ ਵਿੱਚ ਨਤੀਜਾ ਮੇਅਰ ਦੇ ਵਿਰੁੱਧ ਹੀ ਗਿਆ।
ਬਾਅਦ ਵਿੱਚ ਇਹ ਵੀ ਵੇਖਣ ਨੂੰ ਮਿਲਿਆ ਕਿ ਇਹ ਵਿਵਾਦ ਸਰੀ ਵਿੱਚ ਐਨ.ਡੀਪੀ. ਲਈ ਚੌਣ ਨਤੀਜਿਆਂ ਤੇ ਅਸਰਦਾਰ ਸਾਬਤ ਹੋਇਆ। ਅਕਤੂਬਰ ਵਿੱਚ ਹੋਇਆਂ ਸੂਬਾਈ ਚੋਣਾਂ ਵਿੱਚ ਐਨ.ਡੀ.ਪੀ. ਨੂੰ ਸਰੀ ‘ਚ ਤਿੰਨ ਅਹਿਮ ਸੀਟਾਂ ‘ਤੇ ਮਿਲੀ ਹਾਰ ਵੀ ਇਸ ਦੇ ਕਾਰਨ ਦੱਸਿਆ ਗਿਆ ਹੈ।