ਸਰੀ, (ਸਿਮਰਨਜੀਤ ਸਿੰਘ): ਇੱਕ ਸਰਵੇਖਣ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਕੈਨੇਡਾ ਦੇ ਨਾਗਰਿਕ ਸਾਲ 2025 ਦੌਰਾਨ ਆਪਣੇ ਖਰਚੇ ਨੂੰ ਲੈ ਕੇ ਬਹੁਤ ਸਾਵਧਾਨ ਰਹਿਣਗੇ। ਇਸ ਦੀ ਕਾਰਨ ਸਿਆਸੀ ਅਸਥਿਰਤਾ, ਵਧੇ ਹੋਏ ਵਿਆਜ ਦਰਾਂ, ਮਹਿੰਗਾਈ ਅਤੇ ਬੇਰੋਜ਼ਗਾਰੀ ਜਿਹੇ ਮੁੱਦੇ ਹਨ।
ਰਿਟੇਲ ਮਹਿਰਾਂ ਦਾ ਕਹਿਣਾ ਹੈ ਕਿ, “ਛੁੱਟੀਆਂ ਦੌਰਾਨ ਰਾਤ ਦੇ ਖਾਣੇ ਦੇ ਵੇਲੇ ਕਾਫ਼ੀ ਚਰਚਾਵਾਂ ਹੋਈਆਂ ਕਿ ਅਸੀਂ ਦੇਸ਼ ਵਜੋਂ ਕਿੱਥੇ ਖੜੇ ਹਾਂ ਅਤੇ ਆਰਥਿਕ ਤੌਰ ‘ਤੇ ਕਿੱਥੇ ਜਾ ਰਹੇ ਹਾਂ।”
ਉਨ੍ਹਾਂ ਕਿਹਾ ਕਿ ਲੋਕ ਅਮਰੀਕਾ ਅਤੇ ਕੈਨੇਡਾ ਦੇ ਸੰਬੰਧਾਂ ਤੇ ਵੀ ਚਰਚਾ ਕਰ ਰਹੇ ਹਨ, ਖ਼ਾਸ ਕਰਕੇ ਟੈਰਿਫ਼ਾਂ ਬਾਰੇ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਹਿਣ ਅਨੁਸਾਰ, ਉਹ ਕੈਨੇਡਾ ਅਤੇ ਮੈਕਸਿਕੋ ਤੋਂ ਆਯਾਤ ਕੀਤੇ ਗਏ ਸਮਾਨਾਂ ‘ਤੇ 25% ਟੈਰਿਫ਼ ਲਗਾਉਣ ਦੀ ਯੋਜਨਾ ਬਣਾ ਰਹੇ ਹਨ।
ਉਨ੍ਹਾਂ ਕਿਹਾ, “ਲੋਕ ਆਪਣੇ ਖਰੀਦਦਾਰੀ ਦੇ ਢੰਗ ਵਿੱਚ ਬਦਲਾਅ ਕਰਨ ਦੀ ਯੋਜਨਾਵਾਂ ਬਣਾ ਚੁੱਕੇ ਹਨ। ਉਹ ਸਿਰਫ਼ ਬੇਹੱਦ ਜ਼ਰੂਰੀ ਚੀਜ਼ਾਂ ਦੀ ਖਰੀਦਦਾਰੀ ‘ਤੇ ਧਿਆਨ ਦੇਣਗੇ ਅਤੇ ਗੈਰ-ਜ਼ਰੂਰੀ ਚੀਜ਼ਾਂ ਤੋਂ ਜਿੰਨਾ ਹੋ ਸਕੇ ਪਿਛੇ ਹਟਣਗੇ।
ਵਿੰਡਰ ਦੇ ਮਤਾਬਕ, ਲੋਕ ਅਜਿਹਾ ਸਮਾਨ ਖਰੀਦਣ ਲਈ ਥ੍ਰਿਫਟ ਸਟੋਰ ਜਾਂ ਫੇਸਬੁੱਕ ਮਾਰਕੇਟਪਲੇਸ ਵਰਗੇ ਥਾਵਾਂ ਤੇ ਧਿਆਨ ਦੇ ਰਹੇ ਹਨ ਜਿਥੇ ਵੱਧ ਤੋਂ ਵੱਧ ਬਚਤ ਹੋ ਸਕੇ, ਜਿੱਥੇ ਉਹ ਸਸਤੀਆਂ ਵਸਤਾਂ ਲੈ ਸਕਦੇ ਹਨ।
“ਡੋਲਰਾਮਾ ਵਰਗੇ ਸਟੋਰ ਅਤੇ ਜਿੱਥੇ ਇਨਾਮ ਦੇ ਅੰਕ ਮਿਲਦੇ ਹਨ, ਉਹ ਲੋਕਾਂ ਲਈ ਪਹਿਲੀ ਪਸੰਦ ਬਣ ਲੱਗੇ ਹਨ।” ਉਨ੍ਹਾਂ ਇਹ ਵੀ ਕਿਹਾ ਕਿ ਮਹਿੰਗੀ ਫਰਨੀਚਰ ਕੰਪਨੀਆਂ ਜਿਹੜੀਆਂ ਮਹਿੰਗੀਆਂ ਸੇਵਾਵਾਂ ਪ੍ਰਦਾਨ ਕਰਦੀਆਂ ਹਨ, ਉਹ ਇਸ ਸਾਲ ਕਾਫ਼ੀ ਦਬਾਅ ਵਿਚ ਰਹਿਣਗੀਆਂ।
ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਜਸਟਿਨ ਟਰੂਡੋ ਦੇ ਲਿਬਰਲ ਲੀਡਰ ਅਹੁੱਦੇ ਤੋਂ ਅਸਤੀਫੇ ਅਤੇ ਪ੍ਰਧਾਨ ਮੰਤਰੀ ਅਹੁੱਦਾ ਛੱਡਣ ਦੀ ਘੋਸ਼ਣਾ ਨਾਲ, ਇਸ ਨਾਲ ਨਾਗਰਿਕਾਂ ਦੇ ਭਰੋਸੇ ‘ਚ ਵਾਧਾ ਹੋਵੇਗਾ। ਉਨ੍ਹਾਂ ਕਿਹਾ, “ਕੈਨੇਡੀਅਨ ਬਦਲਾਅ ਲਈ ਤਿਆਰ ਹਨ। ਲਗਭਗ 10 ਸਾਲਾਂ ਤੋਂ ਸਾਡੇ ਕੋਲ ਵਧੇਰੇ ਸਮੇਂ ਤੱਕ ਇਕੋ ਸਰਕਾਰ ਰਹੀ। ਇਹ ਬਦਲਾਅ ਲੋਕਾਂ ਵਿੱਚ ਉਮੀਦ ਜਗਾਏਗਾ।” ਕੈਨੇਡੀਅਨ ਲੋਕ ਮੁਢਲੀਆਂ ਚੀਜ਼ਾਂ ਜਿਵੇਂ ਖਾਣ-ਪੀਣ, ਰਹਿਣ ਸਥਾਨ ਅਤੇ ਇੰਧਨ ‘ਤੇ ਜ਼ਿਆਦਾ ਧਿਆਨ ਦੇ ਰਹੇ ਹਨ ਜਿਸ ਦਾ ਅਸਰ ਅਗਾਮੀ ਚੋਣਾਂ ‘ਚ ਵੇਖਣ ਨੂੰ ਮਿਲੇਗਾ। This report was written by Simranjit Singh as part of the Local Journalism Initiative.