ਕਮਜ਼ੋਰੀਏ ਮੇਰੀ ਸ਼ਕਤੀਏ
ਮੇਰੀ ਬੰਦਗੀ ਤੇ ਭਗਤੀਏ
ਮਾਂ, ਭੈਣ, ਪਤਨੀ, ਧੀ ਤੂੰ
ਮੇਰੀ ਦੋਸਤੀ ਜ਼ਿੰਦਗੀ ਤੂੰ
ਮੇਰੀ ਜ਼ਿੰਦਗੀ ਦਾ ਸਾਰ ਤੂੰ
ਮੇਰੀ ਜਿੱਤ ਤੂੰ ਤੇ ਹਾਰ ਤੂੰ
ਮੇਰੀ ਜ਼ਿੰਦਗੀ ਦਾ ਰੰਗ ਤੂੰ
ਰਹਿਣਾ ਹਮੇਸ਼ਾ ਸੰਗ ਤੂੰ
ਐ ਨਦੀਏ ਨੀ ਐ ਧਰਤੀਏ
ਆ ਜ਼ਿੰਦਗੀ ਵੱਲ ਪਰਤੀਏ
ਨੀ ਰਾਣੀਏ ਪਟਰਾਣੀਏ
ਆ ਜ਼ਿੰਦਗੀ ਨੂੰ ਮਾਣੀਏ
ਐ ਤਿਤਲੀਏ ਨੀ ਬੱਦਲ਼ੀਏ
ਨੀ ਭੋਲ਼ੀਏ ਨੀ ਪਗਲੀਏ
ਆ ਜ਼ਿੰਦਗੀ ਨੂੰ ਬਦਲੀਏ
ਕਮਜ਼ੋਰੀਏ ਮੇਰੀ ਸ਼ਕਤੀਏ
ਮੇਰੀ ਬੰਦਗੀ ਤੇ ਭਗਤੀਏ
ਮਾਂ, ਭੈਣ, ਪਤਨੀ, ਧੀ ਤੂੰ
ਮੇਰੀ ਦੋਸਤੀ ਜ਼ਿੰਦਗੀ ਤੂੰ
ਲੇਖਕ : ਕਰਮਜੀਤ ਸਿੰਘ ਗਰੇਵਾਲ