ਵੇਲਿਓ ਕਵੇਲਿਓ

ਵੇਲਿਓ ਕਵੇਲਿਓ
ਚਿੱਤ ਪਈਆਂ ਫ਼ਿਕਰਾਂ
ਵੇਲਿਓ ਕਵੇਲਿਓ
ਅਖੇ ਮੇਰੀ ਉਘੜੀ
ਵੇਲਿਓ ਕਵੇਲਿਓ
ਕਾਲਜੇ ਨੂੰ ਗਾਲ ਗਾਲ
ਵੇਲਿਓ ਕਵੇਲਿਓ
ਸਾੜ ਸਾੜ ਅੱਖੀਆਂ
ਵੇਲਿਓ ਕਵੇਲਿਓ
ਰਾਤ ਦੇ ਉਨੀਂਦਰੇ
ਵੇਲਿਓ ਕਵੇਲਿਓ
ਕੁੰਡੀ ਮੇਰੀ ਖਿੜਕੀ
ਵੇਲਿਓ ਕਵੇਲਿਓ
ਬੂਹੇ ਧਿੱਕੇ ਝੱਖੜਾਂ
ਵੇਲਿਆਂ ਕਵੇਲਿਆਂ
ਸੱਜਣਾਂ ਦੇ ਆਣ ਦੇ
ਵੇਲਿਆਂ ਕਵੇਲਿਆਂ
ਪਾਏ ਨੇ ਭੁਲੇਖੜੇ
ਲੇਖਕ : ਕਾਬਲ ਜਾਫ਼ਰੀ

Previous article
Next article
Exit mobile version