ਤੇਲ ਮੁੱਕਿਆਂ ਜਾਂਦਾ ਬੁਝ ਦੀਵਾ,
ਭਿੱਜੀ ਬੱਤੀ ਕਰੇ ਭੱਕ ਭੱਕ ਬੇਲੀ।
ਆਵੇ ਗੱਲ ਨਾ ਵੱਟ ਚੁੱਪ ਲਈਏ,
ਕਰੀਏ ਸੱਥ ‘ਚ ਨਾ ਬੱਕ ਬੱਕ ਬੇਲੀ।
ਬਾਲ ਆਪਣੀ ਹੀ ਸੇਕ ਲਈਏ,
ਬੇਗਾਨੀ ਸ਼ਹਿ ਨਾ ਰੱਖੀਏ ਅੱਖ ਬੇਲੀ।
ਜੀਹਦਾ ਲੱਗੇ ਦਾਅ ਲਾ ਜਾਂਦਾ,
ਗੌਂਅ ਕੱਢ ਕੇ ਜਾਂਦਾ ਡੱਸ ਬੇਲੀ।
ਹੁੰਦਾ ਕਿਸੇ ਦਾ ਨਾ ਸਕਾ ਕੋਈ,
ਉੱਡਦੀ ਧੂੜ ਦੀ ਹੁੰਦੇ ਫੱਕ ਬੇਲੀ।
ਕਰ ਕੁਰਕਰੀ ਦੇਵੇ ਵਿੱਚ ਗਲ਼ੇ,
ਦਿੰਦੀ ਬੰਦ ਜੋ ਕਰ ਨੱਕ ਬੇਲੀ।
ਬਿਨ ਪਰਖਿਆਂ ਇਤਬਾਰ ਕੀਤਾ,
ਤੋੜ ਦਿੰਦਾ ਆਖ਼ਰ ਲੱਕ ਬੇਲੀ।
ਉਦੋਂ ਮੱਤ ਨਾ ਟਿਕਾਣੇ ਰਹੇ ‘ਭਗਤਾ’,
ਜਦ ਅੱਖ ‘ਚ ਪੈ ਜਾਏ ਕੱਖ ਬੇਲੀ।
ਲੇਖਕ : ਬਰਾੜ ‘ਭਗਤਾ ਭਾਈ ਕਾ’
+1-604-751-1113