ਨਿਊਯਾਰਕ, (ਰਾਜ ਗੋਗਨਾ): ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਆਈਸੀਈ ਦੀਆਂ ਟੀਮਾਂ ਸੜਕਾਂ ‘ਤੇ ਘੁੰਮ ਰਹੇ ਕਿਸੇ ਵੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਦੇ ਡਰ ਦੇ ਵਿਚਕਾਰ, ਕੈਲੀਫੋਰਨੀਆ ਦੀ ਕੇਰਨ ਕਾਉਂਟੀ ਵਿੱਚ ਯੂਐਸ ਬਾਰਡਰ ਗਸ਼ਤੀ ਦੁਆਰਾ ਇੱਕ ਹਫ਼ਤੇ ਤੱਕ ਚੱਲੀ ਕਾਰਵਾਈ ਨੇ ਹੰਗਾਮਾ ਮਚਾ ਦਿੱਤਾ ਹੈ। ਕਿਉਂਕਿ ਕਈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਅਪਰੇਸ਼ਨ ਵਿੱਚ ਕੁੱਲ 60 ਏਜੰਟ ਤਾਇਨਾਤ ਕੀਤੇ ਗਏ ਸਨ ਜਿਨ੍ਹਾਂ ਰਾਹੀਂ 78 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਦੇਸ਼ਾਂ ਦੇ ਸਪੈਨਿਸ਼ ਮੂਲ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਵਿੱਚ ਪੇਰੂ, ਗੁਆਟੇਮਾਲਾ, ਸਲਵਾਡੋਰ,ਹੋਂਡੁਰਸ,ਇਕਵਾਡੋਰ, ਮੈਕਸੀਕੋ ਅਤੇ ਚੀਨ ਦੇ ਲੋਕ ਸ਼ਾਮਲ ਹਨ। ਬਾਰਡਰ ਪੈਟਰੋਲ ਦਾ ਦਾਅਵਾ ਹੈ ਕਿ ਇਹ ਕਾਰਵਾਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਨੂੰ ਫੜਨ ਲਈ ਕੀਤੀ ਗਈ ਸੀ।ਏ.ਬੀ.ਸੀ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਓਪਰੇਸ਼ਨ ਬੇਕਰਸਫੀਲਡ ਤੋਂ ਇਲਾਵਾ ਵੱਖ-ਵੱਖ ਥਾਵਾਂ ‘ਤੇ ਕੀਤਾ ਗਿਆ ਸੀ ਜਿਸ ਵਿੱਚ ਯੂਐਸਬੀਪੀ ਦੇ ਏਜੰਟਾਂ ਨੇ ਕਈ ਗ੍ਰਿਫਤਾਰੀਆਂ ਕੀਤੀਆਂ ਸਨ, ਇੱਕ ਓਪਰੇਸ਼ਨ ਦੀ ਪੁਸ਼ਟੀ ਯੂਐਸਬੀਪੀ ਦੁਆਰਾ ਵੀ ਕੀਤੀ ਗਈ ਸੀ। ਸੀਬੀਪੀ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਏਜੰਸੀ ਨੇ ਕਈ ਅਪਰਾਧਿਕ ਗਰੋਹਾਂ ‘ਤੇ ਸਿਕੰਜਾ ਕੱਸਣ ਲਈ ਆਪਰੇਸ਼ਨ ਰਿਟਰਨ ਟੂ ਸੇਂਡਰ ਚਲਾਇਆ, ਹੈ।ਜਿਸ ਦੇ ਨਤੀਜੇ ਵਜੋਂ ਕਈ ਗ੍ਰਿਫਤਾਰੀਆਂ ਹੋਈਆਂ।
ਬੇਕਰਸਫੀਲਡ ਸਿਟੀ ਦੇ ਮੇਅਰ ਕੈਰਨ ਗੋਹ ਨੇ ਕਾਰਵਾਈ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ, ਪਰ ਸਥਾਨਕ ਪੁਲਿਸ ਸੰਘੀ ਏਜੰਸੀ ਦੁਆਰਾ ਕੀਤੇ ਗਏ ਆਪ੍ਰੇਸ਼ਨ ਵਿੱਚ ਸ਼ਾਮਲ ਨਹੀਂ ਸੀ। ਕੈਲੀਫੋਰਨੀਆ ਦਾ ਕਾਨੂੰਨ ਸਥਾਨਕ ਜਾਂ ਰਾਜ ਪੁਲਿਸ ਨੂੰ ਕਿਸੇ ਵੀ ਸੰਘੀ ਇਮੀਗ੍ਰੇਸ਼ਨ ਲਾਗੂ ਕਰਨ ਵਾਲੀ ਕਾਰਵਾਈ ਵਿੱਚ ਸ਼ਾਮਲ ਹੋਣ ਤੋਂ ਮਨ੍ਹਾ ਕਰਦਾ ਹੈ। ਉਸਨੇ ਇਹ ਵੀ ਕਿਹਾ ਕਿ ਕੋਈ ਵੀ ਬੇਕਰਸਫੀਲਡ ਨਿਵਾਸੀ ਜਿਸ ਨੂੰ ਪੁਲਿਸ ਸਹਾਇਤਾ ਦੀ ਲੋੜ ਹੈ, ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ, ਚਾਹੇ ਉਸਦੀ ਇਮੀਗ੍ਰੇਸ਼ਨ ਸਥਿਤੀ ਕੋਈ ਵੀ ਹੋਵੇ।ਐਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਲਈ ਦੱਖਣੀ ਕੈਲੀਫੋਰਨੀਆ ਦੇ ਅਟਾਰਨੀ ਓਲੀਵਰ ਮਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਨੂੰ ਸਰਹੱਦੀ ਗਸ਼ਤੀ ਏਜੰਟਾਂ ਦੁਆਰਾ ਬਹੁਤ ਸਾਰੇ ਲੋਕਾਂ, ਖਾਸ ਤੌਰ ‘ਤੇ ਹਿਸਪੈਨਿਕ ਫਾਰਮ ਵਰਕਰਾਂ ਨੂੰ ਰੋਕਣ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ।